ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਨਾਰਥ-ਜ਼ੋਨ ਪੈਡੀਕ੍ਰਿਟੀਕੋਨ 2024 ਕਾਨਫਰੰਸ ਦਾ ਆਯੋਜਨ
ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਵੱਡਾ ਅਕਾਦਮਿਕ ਇਕੱਠ
ਅੰਮ੍ਰਿਤਸਰ, 27 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਨੇ ਆਈਏਪੀ ਇੰਟੈਂਸਿਵ ਕੇਅਰ ਚੈਪਟਰ ਇੰਡੀਆਂ ਅਤੇ ਆਈਏਪੀ ਇੰਟੈਂਸਿਵ ਕੇਅਰ ਚੈਪਟਰ ਪੰਜਾਬ ਦੇ ਸਹਿਯੋਗ ਨਾਲ 26 ਤੋਂ 28 ਅਪ੍ਰੈਲ, 2024 ਤੱਕ “ਪਹਿਲੀ ਨਾਰਥ ਜ਼ੋਨ ਪੈਡੀਕ੍ਰਿਟੀਕੋਨ 2024” ਦੀ ਮੇਜ਼ਬਾਨੀ ਕੀਤੀ। “ਇੰਪਰੂਵਿੰਗ ਕ੍ਰਿਟੀਕਲ ਕੇਅਰ: ਬੇਸਿਕ ਐਂਡ ਬੀਓਂਡ” ਵਿਸ਼ੇ ਤੇ ਸੰਬਧਤ ਇਸ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਇੰਟੈਂਸਿਿਵਸਟ ਅਤੇ ਬਾਲ ਰੋਗ ਵਿਿਗਆਨੀਆਂ ਦੀ ਯਾਦਗਾਰੀ ਭਾਗੀਦਾਰੀ ਵੇਖੀ ਗਈ। ਇਸ ਮੌਕੇ ਇੰਡੀਅਨ ਅਕੈਡਮੀ ਆਫ਼ ਪੈਡੀਐਟ੍ਰਿਕਸ ਦੇ ਰਾਸ਼ਟਰੀ ਪ੍ਰਧਾਨ ਡਾ.ਜੀ.ਵੀ. ਬਾਸਵਾਰਾਜਾ ਨੇ ਮੁੱਖ ਮਹਿਮਾਨ ਅਤੇ ਪੀ.ਜੀ.ਆਈ. ਦੇ ਬਾਲ ਚਿਿਕਤਸਾ ਵਿਭਾਗ ਦੇ ਉੱਘੇ ਬਾਲ ਰੋਗ ਵਿਿਗਆਨੀ ਅਤੇ ਉੱਚ ਤਜ਼ਰਬੇਕਾਰ ਸਾਬਕਾ ਮੁੱਖੀ ਡਾ. ਸੁਨੀਤ ਸਿੰਘੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। 3 ਦਿਨਾਂ ਕਾਨਫਰੰਸ ਵਿੱਚ 400 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਮੁੱਖ ਸਮਾਗਮ ਤੋਂ ਪਹਿਲਾਂ, ਸੰਸਥਾ ਵੱਲੋਂ 26 ਅਪ੍ਰੈਲ ਨੂੰ ਸ਼ਹਿਰ ਦੇ ਵੱਖ-ਵੱਖ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ 6 ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ। ਡਾ. ਬਸਵਾਰਾਜਾ ਨੇ ਕਿਹਾ ਕਿ ਬਾਲ ਚਿਿਕਤਸਕ ਇੰਟੈਂਸਿਵ ਕੇਅਰ ਸੇਵਾਵਾਂ ਨੇ ਬਿੰਨਾਂ ਸ਼ੱਕ ਪਿੱਛਲੇ ਕੁਝ ਦਹਾਕਿਆਂ ਵਿੱਚ ਇਲਾਜ ਕਰਨ ਦੀ ਵਿਧੀ ਨੂੰ ਆਧੁਨਿਕ ਬਣਾ ਦਿੱਤਾ ਹੈ, ਹਾਲਾਂਕਿ, ਇਸ ਵਿੱਚ ਅਜੇ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੈਡੀਕ੍ਰਿਟੀਕੋਨ ਉਦਯੋਗ ਦੇ ਮਾਹਰਾਂ ਤੋਂ ਪੈਡੀਐਟ੍ਰਿਕ ਇੰਟੈਂਸਿਵ ਕੇਅਰ ਵਿੱਚ ਆਉਂਣ ਵਾਲੀਆਂ ਚੁਣੌਤੀਆਂ ਨੂੰ ਪਛਾਣ ਕੇ ਸਾਂਝੇ ਤੌਰ ਤੇ ਉਨ੍ਹਾਂ ਦਾ ਹੱਲ ਕੱਢਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇੰਨ੍ਹਾਂ ਚੁਣੌਤੀਆਂ ਵਿੱਚ ਮਰੀਜ਼ ਦੀ ਆਈ.ਸੀ.ਯੂ. ਤੋਂ ਬਾਅਦ ਦੀ ਦੇਖਭਾਲ, ਤੀਬਰ ਦੇਖਭਾਲ ਦੀ ਲੋੜ ਵਾਲੇ ਬੱਚੇ ਨੂੰ ਸਮੇਂ ਸਿਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੇਂਦਰ ਵਿੱਚ ਲਿਜਾਣਾ, ਟੀਕਾਕਰਨ ਅਤੇ ਪੋਸ਼ਣ, ਗੁੰਝਲਦਾਰ ਵਿਕਾਰਾਂ ਦਾ ਪ੍ਰਬੰਧਨ, ਬੱਚੇ ਦੀ ਮਾਨਸਿਕ ਅਤੇ ਸੰਪੂਰਨ ਤੰਦਰੁਸਤੀ ‘ਤੇ ਧਿਆਨ ਦੇਣਾ ਅਤੇ ਬਾਲ ਰੋਗ ਮਰੀਜ਼ਾਂ ਲਈ ਮਹੱਤਵਪੂਰਨ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਤਕਨੀਕੀ ਤਰੱਕੀ ਅਪਣਾਉਣ ਨੂੰ ਯਕੀਨੀ ਬਣਾਉਣਾ ਹੈ।
ਡਾ. ਸਿੰਘੀ ਨੇ ਕਿਹਾ ਕਿ ਐਸ.ਜੀ.ਆਰ.ਡੀ. ਮੈਡੀਕਲ ਕਾਲਜ ਵਿਖੇ ਆਯੋਜਿਤ ਇਹ ਸਮਾਗਮ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦੇ ਪਹਿਲੇ ਵੱਡੇ ਅਕਾਦਮਿਕ ਇਕੱਠ ਵਜੋਂ ਇੱਕ ਇਤਿਹਾਸਕ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਨੈਟਵਰਕਿੰਗ ਕਾਨਫਰੰਸ ਦੌਰਾਨ ਜੋਸ਼ ਭਰੀ ਅਤੇ ਸਿਿਖਆ ਨਾਲ ਭਰਪੂਰ ਗੱਲਬਾਤ, ਨਵੇਂ ਵਿਚਾਰਾਂ ਅਤੇ ਸੰਭਾਵਨਾਵਾਂ ਦੇ ਇੱਕ ਪ੍ਰਫੁੱਲਤ ਵਰਤਮਾਨ ਨਾਲ ਗੂੰਜ ਰਹੇ ਕੈਂਪਸ ਦੇ ਮਾਹੌਲ ਨੇ ਉਨ੍ਹਾਂ ਅੰਦਰ ਨਵੀ ਊਰਜਾ ਭਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸੰਸਥਾ ਵਿਖੇ ਨੇੜਲੇ ਅਤੇ ਦੂਰ-ਦੂਰਾਡੇ ਦੇ ਮਾਹਿਰ ਜਟਿਲ ਡਾਕਟਰੀ ਚੁਣੌਤੀਆਂ ਨਾਲ ਨਜਿੱਠਣ ਲਈ ਮਹੱਤਵਪੂਰਨ ਖੋਜਾਂ ਦਾ ਪ੍ਰਸਾਰ ਕਰਨ, ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਮੂਹਿਕ ਗਿਆਨ ਦੀ ਵਰਤੋਂ ਕਰਨ ਲਈ ਇੱਕ ਜੁੱਟ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸ਼ੁਭ ਮੌਕੇ ਨੂੰ ਐਸ.ਜੀ.ਆਰ.ਡੀ. ਮੈਡੀਕਲ ਕਾਲਜ ਅਤੇ ਉੱਤਰੀ ਭਾਰਤ ਵਿੱਚ ਮੈਡੀਕਲ ਭਾਈਚਾਰੇ ਲਈ ਇੱਕ ਪਰਿਭਾਸ਼ਿਤ ਪਲ ਵਜੋਂ ਯਾਦ ਕੀਤਾ ਜਾਵੇਗਾ। ਡਾ. ਗੁਰਸ਼ਰਨ ਸਿੰਘ ਨਾਰੰਗ, ਮੁੱਖੀ, ਬਾਲ ਚਿਿਕਤਸਾ ਵਿਭਾਗ, ਐਸ.ਜੀ.ਆਰ.ਡੀ. ਮੈਡੀਕਲ ਕਾਲਜ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਅਕਾਦਮਿਕ, ਖੋਜਕਰਤਾਵਾਂ ਅਤੇ ਵਿਦਵਾਨਾਂ ਨੂੰ ਬਾਲ ਚਿਿਕਤਸਕ ਕ੍ਰਿਟੀਕਲ ਕੇਅਰ ਖੇਤਰ ਵਿੱਚ ਅਤਿ-ਆਧੁਨਿਕ ਕਾਢਾਂ, ਰੁਝਾਨਾਂ ਅਤੇ ਵਿਹਾਰਕ ਚੁਣੌਤੀਆਂ ਸਮੇਤ ਬਾਲ ਚਕਿਸਤਕ ਤਕਨੀਕਾਂ ਨੂੰ ਉਜਾਗਰ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਸਿਹਤ ਸੰਭਾਲ ਦੇ ਭਵਿੱਖ ਨੂੰ ਹੋਰ ਜਿਆਦਾ ਆਧੁਨਿਕ ਕਰਨ ਲਈ ਪ੍ਰਮੁੱਖ ਵਿਦਵਾਨਾਂ, ਡਾਕਟਰਾਂ, ਖੋਜਕਰਤਾਵਾਂ ਅਤੇ ਨੀਤੀ ਨਿਰਮਾਤਾਵਾਂ ਦੀਆਂ ਖੋਜਾਂ ਅਤੇ ਗਿਆਨ ਨੂੰ ਸਾਂਝਾ ਕਰਨ ਲਈ ਇੱਕ ਪ੍ਰਮੁੱਖ ਮੈਡੀਕਲ ਸੰਸਥਾ ਦੇ ਰੂਪ ਵਿੱਚ ਮੇਜ਼ਬਾਨੀ ਕਰਨ ‘ਤੇ ਐਸ.ਜੀ.ਆਰ.ਡੀ. ਨੂੰ ਮਾਣ ਹੈ। ਇਸ ਮੌਕੇ ਪੀਡੀਆਟ੍ਰਿਕਸ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਡਾ. ਵਸੰਤ ਖਲਾਟਕਰ, ਡਾ. ਵਿਨਾਇਕ ਪਟਕੀ, ਡਾ. ਮੁਨੀਸ਼ ਸ਼ਰਮਾ, ਡਾ. ਅਰੁਣ ਬਾਂਸਲ, ਡਾ. ਏ.ਐਸ. ਚਾਵਲਾ, ਡਾ. ਰਵੀ ਦੱਤ ਸ਼ਰਮਾ, ਡਾ. ਖੇਤਰਪਾਲ, ਡਾ. ਟੀ.ਐਸ. ਰੰਧਾਵਾ, ਡਾ. ਏ.ਪੀ. ਸਿੰਘ, ਡੀਨ ਐਸ.ਜੀ.ਆਰ.ਡੀ. ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ, ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ. ਮੈਡੀਕਲ ਕਾਲਜ, ਡਾ. ਗੁਰਮੀਤ ਸਿੰਘ (ਪ੍ਰੋਫੈਸਰ, ਬਾਲ ਰੋਗ ਵਿਭਾਗ), ਡਾ. ਮਨਦੀਪ ਸਿੰਘ ਖੁਰਾਣਾ (ਪ੍ਰੋਫੈਸਰ, ਬਾਲ ਰੋਗ ਵਿਭਾਗ), ਡਾ. ਪ੍ਰੀਤੀ ਮਲਹੋਤਰਾ (ਪ੍ਰੋਫੈਸਰ, ਬਾਲ ਰੋਗ ਵਿਭਾਗ), ਡਾ. ਭਰਤ ਮਹਿਰਾ (ਸਹਾਇਕ ਪ੍ਰੋਫੈਸਰ, ਬਾਲ ਰੋਗ ਵਿਭਾਗ) ਅਤੇ ਹੋਰ ਵਿਸ਼ੇਸ਼ ਸਿੱਖਿਅਕ, ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

