ਪੰਜਾਬ ਵਿਰੋਧੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਪੰਜਾਬੀ ਇਹਨਾਂ ਚੋਣਾਂ ਵਿੱਚ ਨਿਕਾਰਣ :– ਉਮੈਦਪੁਰੀ, ਬਿਕਰਮਜੀਤ ਖਾਲਸਾ, ਰਾਜੂ ਖੰਨਾ।
ਮੰਡੀਗੌਬਿੰਦਗੜ ਦੇ ਵੱਖ ਵੱਖ ਵਾਰਡਾਂ ਵਿੱਚ ਹੋਈਆਂ ਭਰਵੀਆਂ ਮੀਟਿੰਗਾਂ।
ਮੰਡੀਗੌਬਿੰਦਗੜ,29 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਦੇ ਵਿਰੁੱਧ ਰਹੀਆਂ ਦਿੱਲੀ ਤੋਂ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਨੂੰ ਇਹਨਾਂ ਚੋਣਾਂ ਵਿੱਚ ਲੋਕ ਵੱਡੇ ਪੱਧਰ ਤੇ ਨਕਾਰਦੇ ਹੋਏ ਪੰਜਾਬ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਜਿੱਤਾਂ ਦਰਜ਼ ਕਰਵਾਉਣ।ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਆਬਜ਼ਰਵਰ ਜਥੇਦਾਰ ਸੰਤਾਂ ਸਿੰਘ ਉਮੈਦਪੁਰ, ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹਨਾਂ ਮੀਟਿੰਗਾਂ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭਾਂਬਰੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਗੁਰਪ੍ਰੀਤ ਸਿੰਘ ਨੋਨੀ, ਸੀਨੀਅਰ ਆਗੂ ਫੋਰਮੈਨ ਬਲਵੀਰ ਸਿੰਘ ਸਿੱਧੂ,ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ,ਡਾ ਅਰਜੁਨ ਸਿੰਘ ਪ੍ਰਧਾਨ,ਬਾਬਾ ਨਿਸ਼ਾਨ ਸਿੰਘ, ਸੀਨੀਅਰ ਆਗੂ ਅਜ਼ੀਤ ਸਿੰਘ ਬੰਟੀ,ਬਲਵਿੰਦਰ ਸਿੰਘ ਸ਼ਾਂਤੀ ਨਗਰ,ਬੀਬੀ ਰੁਪਿੰਦਰ ਕੌਰ ਮੰਡੀ,ਬੀਬੀ ਪੂਨਮ ਗੋਸਾਈ, ਬੀਬੀ ਸੁਖਵਿੰਦਰ ਕੌਰ ਸੁੱਖੀ ਆਦਿ ਨੇ ਸੰਬੋਧਨ ਕੀਤਾ।
ਰਾਜੂ ਖੰਨਾ ਨੇ ਅਪਣੇ ਸੰਬੋਧਨ ਵਿੱਚ ਮੰਡੀਗੌਬਿੰਦਗੜ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਅਵਾਜ਼ ਦਿੱਲੀ ਦੀ ਸੰਸਦ ਵਿੱਚ ਗੂੰਜ ਸਕੇ।ਅੱਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਮੰਡੀਗੌਬਿੰਦਗੜ ਦੇ ਵਾਰਡ 1, 2,22, 23,ਤੇ 29 ਵਿੱਚ ਜਿਥੇ ਭਰਵੀਆਂ ਮੀਟਿੰਗਾਂ ਕੀਤੀਆਂ ਉਥੇ ਵੱਖ ਵੱਖ ਵਾਰਡਾਂ ਵਿੱਚ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ ਲੱਡੂਆਂ ਨਾਲ ਵੀ ਤੋਲਿਆਂ ਗਿਆ। ਇਹਨਾਂ ਮੀਟਿੰਗਾਂ ਵਿੱਚ ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਸੂਬਾ ਸਲਾਹਕਾਰ ਅਮਰਦੀਪ ਸਿੰਘ ਪ੍ਰਿਸ ਛੱਤਵਾਲ, ਜਥੇਦਾਰ ਹਰਮੀਤ ਸਿੰਘ ਖਾਲਸਾ, ਸੱਤਪਾਲ ਸਿੰਘ ਸੱਤਾ,ਰੌਸਨ ਸਿੰਘ ਮੰਡੀ, ਚਰਨਜੀਤ ਸਿੰਘ ਚੰਨਾ,ਬੀਬੀ ਦਿਆਵੰਤੀ, ਸਾਬਕਾ ਕੌਂਸਲਰ ਬਿਕਰਮ ਸਿੰਘ ਬੀਕਾ,ਰਵਿੰਦਰਜੀਤ ਸਿੰਘ ਭੰਗੂ, ਗੁਰਜੀਤ ਸਿੰਘ ਮੰਗਾ,ਨਿਰਮਲ ਸਿੰਘ, ਹਰਪਾਲ ਸਿੰਘ ਮੰਗੋ,ਸਤਨਾਮ ਸਿੰਘ ਡਡਹੇੜੀ,ਕੇਸਰ ਸਿੰਘ, ਹਰਜੀਤ ਸਿੰਘ ਸੋਨੂੰ, ਅਵਤਾਰ ਸਿੰਘ ਰਿੰਕੂ,ਨੀਲਾ ਇਕਬਾਲ ਨਗਰ,ਅਮਰੀਕ ਸਿੰਘ,ਡਾ ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਬਿੱਟੂ, ਨਿਰਭੈ ਸਿੰਘ ਫੋਰਮੈਨ, ਗੁਲਜ਼ਾਰ ਸਿੰਘ, ਸ਼ਿੰਗਾਰਾ ਸਿੰਘ, ਮਨਜੀਤ ਕੌਰ, ਕੁਲਦੀਪ ਕੌਰ, ਸਵਰਨਜੀਤ ਕੌਰ, ਕਰਮਜੀਤ ਸਿੰਘ ਗਾਂਧੀ,ਰਾਮ ਸਿੰਘ ਮੰਡੀ, ਬਲਵਿੰਦਰ ਸਿੰਘ,ਮਨੋਹਰ ਸਿੰਘ, ਸਤਨਾਮ ਸਿੰਘ ਫੌਜੀ, ਗੁਰਦੀਪ ਸਿੰਘ ਗੁੱਲੂ,ਰੁਘਬੀਰ ਸਿੰਘ,ਤਾਜ਼ ਮੁਹੰਮਦ,ਰਾਜ ਮੁਹੰਮਦ,ਪ੍ਰਦੀਪ ਮਿੱਟੂ, ਅਮਿਤ ਸਿੰਗਲਾ, ਕ੍ਰਿਸ਼ਨ ਸਿੰਘ ਬਾਗੜੀਆਂ, ਰਣਧੀਰ ਸਿੰਘ ਧੀਰਾ, ਹਰਜੀਤ ਕੌਰ ਰਾਣੀ, ਬਲਵਿੰਦਰ ਕੌਰ, ਬਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

