ਪਟਿਆਲਾ

ਚੌਥਾ ਦਰਜਾ ਮੁਲਾਜਮਾ ਵੱਲੋਂ ਪਟਿਆਲਾ ਵਿਚਲੇ ਮੁੱਖ ਬਜਾਰਾਂ ਵਿੱਚ ਕੀਤਾ ਵਹਿਕਲ ਮਾਰਚ

ਪਟਿਆਲਾ : 07 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਪੰਜਾਬ ਦੇ ਜਲੰਧਰ ਅਜਲਾਸ ਦੇ ਫੈਸਲੇ ਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਝੰਡਾ ਲਹਿਰਾਇਆ ਗਿਆ। ਝੰਡੇ ਲਹਿਰਾਉਣ ਰਸਮ ਯੂਨੀਅਨ ਦੇ ਸੂਬਾ ਪ੍ਰਧਾਨ ਕਾ. ਦਰਸ਼ਨ ਸਿੰਘ ਲੁਬਾਣਾ ਅਦਾ ਕੀਤੀ। ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼ਰਧਾਂਜਲੀ ਅਰਪਿਤ ਕਰਨ ਵਾਲਿਆਂ ਵਿੱਚ ਯੂਨੀਅਨ ਦੇ ਹੋਰ ਜੋ ਪ੍ਰਮੁੱਖ ਆਗੂ ਸ਼ਾਮਲ ਸਨ ਉਹਨਾਂ ਵਿੱਚ ਪ੍ਰਮੁੱਖ ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਮਾਧੋ ਰਾਹੀ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਪ੍ਰੀਤਮ ਚੰਦ ਠਾਕੁਰ, ਇੰਦਰ ਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ,

ਨਾਰਗ ਸਿੰਘ, ਸੂਰਜ ਪਾਲ ਯਾਦਵ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਬੰਸੀ ਲਾਲ, ਮੱਖਣ ਸਿੰਘ, ਤਰਲੋਚਨ ਮਾੜੂ, ਸੁੱਚਾ ਸਿੰਘ, ਮੇਜਰ ਸਿੰਘ, ਕਾਕਾ ਸਿੰਘ, ਹਾਕਮ ਸਿੰਘ, ਰਾਮ ਦਾਸ, ਸੁਭਾਸ਼, ਅਮਰੀਕ ਸਿੰਘ, ਲਖਵੀਰ ਸਿੰਘ, ਰਾਜੇਸ਼ ਕੁਮਾਰ ਗੋਲੂ, ਵੇਦ ਪ੍ਰਕਾਸ਼, ਜਗਤਾਰ ਬਾਬਾ, ਕੁਲਦੀਪ ਰਾਈਏਵਾਲ, ਮੀਨੂੰ, ਮਹਿੰਦਰ ਸਿੱਧੂ, ਤਰਲੋਚਨ ਮੰਡੋਲੀ, ਮੋਧ ਨਾਥ, ਸ਼ਾਮਲ ਸਨ। ਸ਼ਰਧਾਂਜਲੀ ਦੇਣ ਉਪਰੰਤ ਮੁਲਾਜਮ ਲਾਲ ਝੰਡਿਆਂ ਨਾਲ ਵਹਿਕਲ ਮਾਰਚ ਕਰਕੇ ਫਲਾਈ ਓਵਰ ਪੁਲ ਥੱਲੇ ਪਹੁੰਚੇ ਜਿੱਥੇ ਟਰੇਡ ਯੂਨੀਅਨ ਕੌਸਲ ਵਲੋਂ ਅਯੋਜਿਤ ਕਾ. ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਰੈਲੀ ਵਿੱਚ ਸ਼ਾਮਲ ਹੋਏ ਅਤੇ ਮਾਰਚ ਮਾਲ ਰੋਡ, ਸ਼ੇਰਾ ਵਾਲਾ ਗੇਟ, ਸ਼ੇਰੇ ਪੰਜਾਬ ਮਾਰਕੀਟ, ਲਾਹੋਰੀ ਗੇਟ, ਆਰੀਆ ਸਮਾਜ ਚੌਂਕ ਤੋਂ ਹੁੰਦਾ ਹੋਇਆ ਥਾਪਰ ਯੂਨੀਵਰਸਿਟੀ ਵਿਖੇ ਵਿਸ਼ਾਲ ਰੈਲੀ ਕਰਕੇ ਸਮਾਪਤ ਕੀਤਾ ਗਿਆ। ਇਸ ਮੌਕੇ ਤੇ ਕੇਂਦਰੀ ਤੇ ਪੰਜਾਬ ਸਰਕਾਰ ਦਾ ਮੁਲਾਜਮ—ਮਜਦੂਰ ਵਿਰੋਧੀ ਨੀਤੀਆਂ ਦਾ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ ਤੇ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਤੋਂ ਖਬਰਦਾਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਦੋ ਦਰਜਨ ਮੰਗਾਂ ਦਾ ਮੈਮੋਰੰਡਮ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਦੇ ਨਾਂ ਉੱਤੇ ਦਿੱਤਾ ਗਿਆ।

Leave a Reply

Your email address will not be published. Required fields are marked *