ਦਸਮੇਸ਼ ਖ਼ਾਲਸਾ ਕਾਲਜ, ਜ਼ੀਰਕਪੁਰ ਵਿਖੇ ਸੀ. ਪੀ. ਆਰ ਕੈੰਪ ਆਯੋਜਿਤ ਕੀਤਾ ਗਿਆ
ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖ਼ਾਲਸਾ ਕਾਲਜ, ਜ਼ੀਰਕਪੁਰ ਵਿਖੇ ਇੰਜੀ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਹੇਠ, ਡਾ. ਕਰਮਬੀਰ ਸਿੰਘ ਦੀ ਅਗਵਾਈ ਹੇਠ ਅਤੇ ਡਾ. ਕਿਰਨਪਾਲ ਕੌਰ ਤੇ ਸੁਖਬੀਰ ਕੌਰ ਦੀ ਦੇਖ -ਰੇਖ ਅਧੀਨ ਇੰਨਰ ਵੀਲ੍ਹ ਕਲੱਬ, ਜ਼ੀਰਕਪੁਰ ਅਤੇ ਪਾਰਸ ਹੈਲਥ ਦੇ ਸਹਿਯੋਗ ਨਾਲ ਡਾ. ਲਵਲ ਗੁਪਤਾ, ਐਮਰਜੈਂਸੀ ਹੈਡ, ਪਾਰਸ ਹੈਲਥ ਦਾ ਮੁੱਢਲੀ ਸਹਾਇਤਾ (ਸੀ. ਪੀ. ਆਰ) ਬਾਰੇ ਕੈੰਪ ਆਯੋਜਿਤ ਕੀਤਾ ਗਿਆ |ਮੈਡਮ ਨਵਨੀਤ ਨੇ ਵਿਦਿਆਰਥੀਆਂ ਦੀ ਕੌਸਲਿੰਗ ਕੀਤੀ ਅਤੇ ਉਹਨਾਂ ਨੂੰ ਆਧੁਨਿਕ ਤਕਨੀਕੀ ਯੁੱਗ ਵਿਚ ਰਿਸ਼ਤਿਆਂ ਅਤੇ ਪਰਿਵਾਰ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਮਾਨਸਿਕ ਸੱਮਸਿਆਵਾਂ ਦੇ ਹੱਲ ਲਈ ਤੇ ਚੰਗੀ ਸਖ਼ਸ਼ੀਅਤ ਲਈ ਸਕਾਰਾਤਮਕ ਸੋਚ ਹੋਣੀ ਬਹੁਤ ਜ਼ਰੂਰੀ ਹੈ |
ਡਾ. ਲਵਲ ਗੁਪਤਾ ਨੇ ਮਰੀਜ਼ ਨੂੰ (ਸੀ. ਪੀ. ਆਰ) ਮੁੱਢਲੀ ਸਹਾਇਤਾ ਕਿਵੇਂ ਦਿੱਤੀ ਜਾਵੇ, ਕਿਹੜੀ -ਕਿਹੜੀ ਸਾਵਧਾਨੀ ਵਰਤੀ ਜਾਵੇ ਅਤੇ ਮਰੀਜ਼ ਦੀ ਹਾਲਤ ਕਿੰਨੀ ਕੁ ਗੰਭੀਰ ਹੈ ਆਦਿ ਬਾਰੇ ਸਹੀ ਜਾਣਕਾਰੀ ਕਿਵੇਂ ਪ੍ਰਾਪਤ ਕੀਤੇ ਜਾਵੇ, ਬਾਰੇ ਬਹੁਤ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ | ਉਹਨਾਂ ਨੇ ਕਿਹਾ ਕਿ ਮਨੁੱਖੀ ਜ਼ਿੰਦਗੀ ਬਹੁਤ ਅਨਮੋਲ ਹੈ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਮੁੱਢਲੀ ਸਹਾਇਤਾ ਸਬੰਧੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ | ਹਸਪਤਾਲ ਤੱਕ ਪੁੱਜਦਿਆਂ ਜੇਕਰ ਕਿਸੇ ਵਿਅਕਤੀ ਨੂੰ ਸਹੀ ਤਰੀਕੇ ਨਾਲ ਮੁੱਢਲੀ ਸਹਾਇਤਾ ਪ੍ਰਾਪਤ ਹੋ ਜਾਵੇ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ | ਉਹਨਾਂ ਨੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਸਬੰਧੀ ਪ੍ਰੈਕਟੀਕਲ ਕਰਕੇ ਵਿਖਾਇਆ ਅਤੇ ਵਿਦਿਆਰਥੀਆਂ ਤੋਂ ਵੀ ਪ੍ਰੈਕਟੀਕਲ ਕਰਵਾ ਕੇ ਵੇਖਿਆ ਤਾਂ ਜੋ ਜ਼ਰੂਰਤ ਪੈਣ ‘ਤੇ ਸੀ. ਪੀ. ਆਰ ਰਾਹੀਂ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ | ਇੰਨਰ ਵੀਲ੍ਹ ਕਲੱਬ, ਜ਼ੀਰਕਪੁਰ ਦੇ ਪ੍ਰਧਾਨ ਸ੍ਰੀਮਤੀ ਵੀਨਾ ਗੁਪਤਾ ਨੇ ਸੱਭ ਦਾ ਧੰਨਵਾਦ ਕੀਤਾ | ਡਾ. ਕਰਮਬੀਰ ਸਿੰਘ, ਪ੍ਰਿੰਸੀਪਲ ਨੇ ਭਵਿੱਖ ਵਿਚ ਵੀ ਇਹੋ ਜਿਹੇ ਉਪਰਾਲੇ ਜਾਰੀ ਰੱਖਣ ਬਾਰੇ ਵਿਚਾਰ ਪ੍ਰਗਟ ਕੀਤੇ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮੁੱਢਲੀ ਸਹਾਇਤਾ ਦੀ ਜ਼ਰੂਰੀ ਜਾਣਕਾਰੀ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣੂ ਕਰਵਾਉਣ |ਇਸ ਮੌਕੇ ਸੋਹਨ ਸਿੰਘ, ਏ. ਜੀ. ਐੱਮ, ਨਿਤਿਨ ਕਟੋਚ, ਮੈਨੇਜਰ,ਸੇਲਜ਼ ਐਂਡ ਮਾਰਕੀਟਿੰਗ,ਸਿਮਰਨ ਬੇਦੀ, ਕਲੱਬ ਸੈਕਟਰੀ, ਪ੍ਰਵੀਨਾ ਦੇਵੀ, ਡਾ. ਰੀਚਾ, ਮੰਜੂ ਸ਼ਰਮਾ, ਪ੍ਰੀਤੀ ਜੈਨ, ਆਸ਼ਾ ਸਰੋਜ, ਸਰਬਜੀਤ ਕੌਰ ਅਤੇ ਅਰਸ਼ਦੀਪ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ| ਇਸ ਮੌਕੇ ਕਾਲਜ ਦਾ ਸਟਾਫ਼ ਵੀ ਹਾਜ਼ਰ ਸੀ |

