ਪਟਿਆਲਾ

ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਅੰਤਰਰਾਸ਼ਟਰੀ ਮਿਡਵਾਈਫਰੀ ਦਿਵਸ ਮਨਾਇਆ ਗਿਆ,

ਜੱਚਾ ਬੱਚਾ B{z ftP/P wjZst fdZsk ikt/ ਅਤੇ ਨਾਰਮਲ ਜਣੇਪੇ ਕੀਤੇ ਜਾਣ ਨੂੰ ਉੱਤਸਾਹਿਤ ਕੀਤਾ ਜਾਵੇ : ਸਿਹਤ ਸਕੱਤਰ ਡਾ. ਅਭੀਨਵ ਤ੍ਰਿਖਾ

ਪਟਿਆਲਾ 7 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਪਟਿਆਲਾ ਵੱਲੋਂ ਕਾਨਫਰੰਸ ਹਾਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਅੰਤਰਰਾਸ਼ਟਰੀ ਮਿਡਵਾਈਫਰੀ ਦਿਵਸ ਤਹਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਅੰਤਰਰਾਸ਼ਟਰੀ ਮਿਡਵਾਈਫਰੀ ਦਿਵਸ ਹਰ ਸਾਲ 5 ਮਈ ਨੂੰ ਮਨਾਇਆ ਜਾਂਦਾ ਹੈ , ਜਿਸ ਤਹਿਤ 3 ਮਈ ਨੂੰ ਨਰਸਿੰਗ ਸਿਖਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਅੱਜ ਦੇ ਸਮਾਰੋਹ ਵਿੱਚ ਸੈਕਟਰੀ ਹੈਲਥ-ਕਮ-ਮਿਸ਼ਨ ਡਾਇਰੈਕਟਰ ਐਨ ਐਚ ਐਮ ਪੰਜਾਬ ਡਾ਼ ਅਭੀਨਵ ਤ੍ਰਿਖਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਪੂਰੇ ਨੌਰਥ ਜੋਨ ਦਾ ਨੈਸ਼ਨਲ ਮਿਡਫਾਈਫਰੀ ਟ੍ਰੇਨਿੰਗ ਇੰਸਟੀਚਿਊਟ ਪਟਿਆਲਾ ਵਿਖੇ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ ਜੋ ਕਿ ਦੇਸ਼ ਦਾ ਤੀਸਰਾ ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਹੈ। ਜਿਸ ਵਿੱਚ ਪਹਿਲੇ ਬੈਚ ਤਹਿਤ ਨੌ ਸਟਾਫ ਨਰਸਾਂ ਮਿਡ ਵਾਈਫਰੀ ਦੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਦੂਸਰੇ ਬੈਚ ਦੀਆਂ ਨੌ ਸਟਾਫ ਨਰਸਾਂ ਨੂੰ ਜੱਚਾ ਬੱਚਾ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਨਾਰਮਲ ਜਣੇਪੇ ਕਰਨ ਸਬੰਧੀ ਟਰੇਨਿੰਗ ਦਿੱਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਗਰਭਵਤੀ ਮਾਵਾਂ ਦੀ ਸਮੇਂ ਸਿਰ ਰਜਿਸਟਰੇਸ਼ਨ ਕਰਕੇ ਉਹਨਾਂ ਨੂੰ ਬਣਦੀਆਂ ਸਿਹਤ ਸੇਵਾਵਾਂ ਮੁਹਈਆ ਕਰਾਉਣੀਆਂ ਯਕੀਨੀ ਬਣਾਈਆਂ ਜਾਣ, ਖਾਸ ਕਰਕੇ ਹਾਈ ਰਿਸਕ ਮਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਪੰਜਾਬ ਵਿੱਚ ਇਸ ਸਮੇਂ 97 ਪ੍ਰਤੀਸ਼ਤ ਦੇ ਕਰੀਬ ਸੰਸਥਾਗਤ ਜਣੇਪੇ ਕੀਤੇ ਜਾ ਰਹੇ ਹਨ।ਜਿਹਨਾਂ ਵਿੱਚ ਸਜੇਰੀਅਨ ਦੀ ਗਿਣਤੀ ਘਟਾ ਕੇ ਨਾਰਮਲ ਜਣੇਪੇ ਕੀਤੇ ਜਾਣ ਨੂੰ ਉੱਤਸਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਤਿੰਨ ਹੋਰ ਸਟੇਟ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਖੋਲੇ ਜਾ ਰਹੇ ਹਨ। ਸਟੇਟ ਪ੍ਰੋਗਰਾਮ ਅਫਸਰ ਡਾ. ਇੰਦਰਦੀਪ ਕੌਰ ਨੇ ਦੱਸਿਆ ਕਿ ਇਸ ਵਿੱਚ ਪਾਰਟਨਰ ਏਜੰਸੀ ਤਹਿਤ ਰੱਖੇ ਗਏ ਇੰਟਰਨੈਸ਼ਨਲ ਐਜੂਕੇਟਰ ਟ੍ਰੇਨਿੰਗ ਦੇ ਰਹੇ ਹਨ। ਤਾਂ ਜੋ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਜਾ ਸਕੇ । ਇਸ ਮੌਕੇ ਐਮ ਐਸ ਮਾਤਾ ਕੁਸ਼ੱਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ 24*7 ਮਾਵਾਂ ਨੂੰ ਜਨੇਪੇ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਨਰਸਿੰਗ ਸਿਖਿਆਰਥਣਾਂ ਦੇ ਅੰਤਰਰਾਸ਼ਟਰੀ ਮਿਡਵਾਈਵਜ ਦਿਵਸ ਤਹਿਤ ੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਦੀਆਂ ਜੇਤੂ ਸਿਖਿਆਰਥਣਾਂ ਨੂੰ ਡਾ਼ ਅਭੀਨਵ ਤ੍ਰਿਖਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਫੈਮਿਲੀ ਵੈਲਫੇਅਰ ਡੀ ਐਚ ਐਸ ਪੰਜਾਬ ਤੋਂ ਡਾ਼ ਨਿਧੀ, ਸਿਵਲ ਸਰਜਨ ਡਾ਼ ਸੰਜੇ ਗੋਇਲ , ਰਜਿੰਦਰਾ ਹਸਪਤਾਲ ਗਿਆਨੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ਼ ਪ੍ਰੀਤ ਕਮਲ ਸਿਬੀਆ , ਪ੍ਰੋਫੈਸਰ ਡਾ. ਸਤਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਅਤੇ ਡਾ. ਅਸ਼ਰਫਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ਼ ਐਸ ਜੇ ਸਿੰਘ, ਪ੍ਰਿੰਸੀਪਲ ਨਰਸਿੰਗ ਸਕੂਲ ਰਾਜਵਿੰਦਰ ਕੌਰ, ਨਰਸਿੰਗ ਸਕੂਲ ਰਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਿੰਸੀਪਲ ਬਲਵਿੰਦਰ ਕੌਰ , ਵਾਈਸ ਪ੍ਰਿੰਸੀਪਲ ਸੁਰਿੰਦਰਪਾਲ ਕੌਰ, ਫੈਕਲਟੀ ਮੈੱਬਰ ਅਤੇ ਨਰਸਿੰਗ ਸਕੂਲ ਦੀਆਂ ਸਿਖਿਆਰਥਣਾਂ ਹਾਜ਼ਰ ਸਨ।

Leave a Reply

Your email address will not be published. Required fields are marked *