ਪੰਜਾਬ ਦੇ ਬੱਜਟ ਨੇ ਮੁਲਾਜਮਾਂ ਤੇ ਕੰਮਕਾਜੀ ਮਹਿਲਾਵਾਂ ਨੂੰ ਨਿਰਾਸ਼ ਕੀਤਾ — ਲੁਬਾਣਾ, ਰਾਣਵਾ
ਪਟਿਆਲਾ 11 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸਾਲ 2023—24 ਦਾ ਮੁਕੱਮਲ ਬੱਜਟ ਵਿੱਚ ਮੁਲਾਜਮਾਂ, ਕੱਚੇ ਮੁਲਾਜਮਾਂ, ਚੌਥਾ ਦਰਜਾ ਮੁਲਾਜਮਾਂ, ਪੈਨਸ਼ਨਰਾਂ ਅਤੇ ਮਹਿਲਾਵਾਂ ਲਈ ਕੁੱਝ ਵੀ ਜਿਕਰ ਨਾ ਕਰਨ ਤੇ ਭਾਰੀ ਨਿਰਾਸ਼ਤਾ ਹੋਈ ਹੈ। ਇਸ ਦੇ ਅਸਰ ਤੋਂ ਆਮ ਆਦਮੀ ਦੀ ਸਰਕਾਰ ਆਉਣ ਵਾਲਿਆਂ ਲੋਕ ਸਭਾ ਚੋਣਾਂ ਤੋਂ ਜਾ ਜਲੰਧਰ ਲੋਕ ਸਭਾ ਦੀ ਮਧਕਾਲੀ ਆਉਣ ਵਾਲਿਆਂ ਚੋਣਾਂ ਤੋਂ ਬੱਚ ਨਹੀਂ ਸਕਦੀ। ਇੱਥੇ ਜਾਰੀ ਬਿਆਨ ਵਿੱਚ ਮੁਲਾਜਮਾ ਦੇ ਵੱਖ—ਵੱਖ ਵਿਭਾਗਾਂ ਦੇ ਇਕ ਦਰਜਨ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਬਲਜਿੰਦਰ ਸਿੰਘ, ਗੁਦਰਸ਼ਨ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਨਾਰੰਗ ਸਿੰਘ, ਰਾਮ ਲਾਲ ਰਾਮਾ, ਰਾਮ ਕਿਸ਼ਨ, ਦੀਪ ਚੰਦ ਹੰਸ, ਸਵਰਨ ਸਿੰਘ ਬੰਗਾ, ਰਾਮ ਪ੍ਰਸਾਦ ਸਹੋਤਾ, ਸੁਰਜ ਪਾਲ ਯਾਦਵ, ਪ੍ਰੀਤਮ ਠਾਕੁਰ, ਬਲਬੀਰ ਸਿੰਘ, ਰਤਨ ਸਿੰਘ, ਅਨਿਲ ਗਾਗਟ, ਪ੍ਰਕਾਸ਼ ਲੁਬਾਣਾ, ਰਾਜੇਸ਼ ਕੁਮਾਰ, ਗੁਰਜੀਤ ਕੌਰ, ਰਾਮ ਕੈਲਾਸ਼, ਚਰਨਜੀਤ ਸਿੰਘ, ਕਾਕਾ ਸਿੰਘ, ਸਵਨਜੀਤਕ ੌਰ, ਪਰਮਜੀਤ ਕੌਰ ਨੇ ਸੰਬੋਧਨ ਕੀਤਾ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁਲਾਜਮ, ਕੱਚੇ ਮੁਲਾਜਮਾਂ, 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਕੰਮ—ਕਾਜੀ ਮਹਿਲਾਵਾਂ ਨੂੰ ਬਹੁਤ ਉਮੀਦਾਂ ਸਨ ਕਿ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ, 2004 ਦੀ ਪੈਨਸ਼ਨ ਬਹਾਲੀ, ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦਾ ਸਾਲ 2020 ਵਿੱਚ ਕੀਤੇ ਗਏ ਪੁਨਰਗਠਨ ਦੌਰਾਨ ਖਤਮ ਕੀਤੀਆਂ ਤੀਜਾ ਅਤੇ ਚੋਥਾ ਦਰਜਾ ਮੁਲਾਜਮਾਂ ਦੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰੇਗੀ, ਘੱਟੋ—ਘੱਟ ਉਜਰਤਾ ਵਿੱਚ ਵਾਧਾ ਕਰੇਗੀ, ਜਿਵੇਂ ਕਿ ਚੰਡੀਗੜ੍ਹ ਪੈਟਰਨ ਤੇ ਉਰਜਤਾ ਮਿਲ ਰਹੀਆਂ ਹਨ, ਜਾਂ 26000 ਹਜਾਰ ਰੁਪਏ ਕਰਨ ਦਾ ਐਲਾਨ ਕਰੇਗੀ, ਵੇਤਨ ਕਮਿਸ਼ਨ ਦੀਆਂ ਤਰੁੱਟੀਆ ਦੂਰ ਕਰਨ ਅਤੇ ਸਾਰਾ ਬਕਾਇਆ ਨਗਦ ਦੇਣ ਤੇ 2015 ਤੋਂ ਮਹਿੰਗਾਈ ਭੱਤਾ ਤੇ ਇਸ ਦਾ ਸਾਰਾ ਬਕਾਇਆ ਨਗਦ ਦੇਣ ਦੀ ਤਜਵੀਜ ਲੈ ਕੇ ਆਵੇਗੀ ਪਰੰਤੂ ਸਰਕਾਰ ਨੇ ਬਜਟ ਵਿੱਚ ਕਿਸੇ ਵੀ ਮੰਗ ਦਾ ਜਿਕਰ ਨਾ ਕਰਕੇ ਸਭਨਾ ਨੂੰ ਨਿਰਾਸ਼ ਕੀਤਾ ਹੈ ਇਸ ਤਰ੍ਹਾਂ ਵੱਖ—ਵੱਖ ਸਕੀਮਾਂ ਅਧੀਨ ਕੰਮ ਕਰਦੇ ਸਕੀਮ ਵਰਕਰਾਂ ਸਬੰਧੀ ਵੀ ਚੁੱਪ ਧਾਰੀ ਰਹੀ। ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਬੱਜਟ ਤਜਵੀਜਾਂ ਵਿੱਚ ਵੱਖ—ਵੱਖ ਖੇਤਰਾਂ ਵਿੱਚ ਕੀਤੇ ਵਾਧੇ ਰਾਹੀਂ ਜੋ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਪਰੰਤੂ ਇਸ ਲਈ ਰੁਪਿਆ ਕਿੱਥੋਂ ਆਵੇਗਾ, ਇਸ ਸਬੰਧ ਵਿੱਚ ਕੋਈ ਤਜਵੀਜ ਵੇਖਣ ਨੂੰ ਨਹੀਂ ਮਿਲੀ ਜਿਸ ਤੋਂ ਜਾਪਦਾ ਹੈ ਕਿ ਇਹ ਬੱਜਟ ਨਿਰਾਸ਼ਾ ਜਨਕ ਬੱਜਟ ਹੈ। ਇਸ ਸਬੰਧੀ ਕਾਮਕਾਜੀ ਮਹਿਲਾਵਾ ਸਮੇਤ ਮੁਲਾਜਮ ਆਗੂਆਂ ਨੂੰ ਇੱਕ ਸੰਕੇਤ ਰੋਸ ਪ੍ਰਗਟ ਵੀ ਕੀਤਾ ਹੈ ਅਤੇ ਮਿਤੀ 16 ਮਾਰਚ ਨੂੰ ਜੰਗਲਾਤ ਸਰਕਲ ਅੱਗੇ ਮੁਜਾਹਰਾ ਕੀਤਾ ਜਾਵੇਗਾ।

