ਪੰਜਾਬਪਟਿਆਲਾ

ਦਸਮੇਸ਼ ਖ਼ਾਲਸਾ ਕਾਲਜ, ਜ਼ੀਰਕਪੁਰ ਦਾ ਸੈਸ਼ਨ 2024-25 ਦਾ ਪ੍ਰਾਸਪੈਕਟਸ ਰਿਲੀਜ਼

ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖ਼ਾਲਸਾ ਕਾਲਜ ਜ਼ੀਰਕਪੁਰ ਦਾ ਸੈਸ਼ਨ 2024-25 ਦਾ ਪ੍ਰਾਸਪੈਕਟਸ ਇੰਜੀ. ਸੁਖਮਿੰਦਰ ਸਿੰਘ, ਸਕੱਤਰ ਵਿਦਿਆ, ਡਾ: ਮਦਨਜੀਤ ਕੌਰ ਸਹੋਤਾ, ਕੁਆਰਡੀਨੇਟਰ, ਨਿਸ਼ਚੈ ਸਿਵਲ ਸਰਵਸਿਜ਼ ਕੋਚਿੰਗ ਅਕੈਡਮੀ, ਸਾਬਕਾ ਆਈ.ਏ.ਐਸ ਸ: ਕਾਹਨ ਸਿੰਘ ਪੰਨੂ, ਨਿਸ਼ਚੈ ਸਿਵਲ ਸਰਵਸਿਜ਼ ਕੋਚਿੰਗ ਅਕੈਡਮੀ ਦੇ ਕਮੇਟੀ ਮੈਂਬਰ, ਡਾ:ਰਜਿੰਦਰ ਕੌਰ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ,ਝਾੜ ਸਾਹਿਬ ਅਤੇ ਡਾ: ਕਰਮਬੀਰ ਸਿੰਘ, ਪ੍ਰਿੰਸੀਪਲ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਦੁਆਰਾ ਰਿਲੀਜ਼ ਕੀਤਾ ਗਿਆ |

ਇਸ ਮੌਕੇ ਡਾ. ਕਰਮਬੀਰ ਸਿੰਘ ਨੇ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਤੇ ਉਹਨਾਂ ਨੂੰ ਉੱਚ ਮਿਆਰੀ ਵਿਦਿਆ ਪ੍ਰਦਾਨ ਕਰਨ ਹਿੱਤ ਹਰ ਸੰਭਵ ਯਤਨ ਕੀਤੇ ਜਾਂਦੇ ਹਨ | ਇਹ ਸੰਸਥਾ ਐਡਵੋਕੇਟ ਸ : ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਇੰਜੀ. ਸ: ਸੁਖਮਿੰਦਰ ਸਿੰਘ, ਸਕੱਤਰ ਵਿਦਿਆ ਦੀ ਯੋਗ ਰਹਿਨੁਮਾਈ ਵਿਚ ਨਿਰੰਤਰ ਵਿਕਾਸ ਕਰ ਰਹੀ ਹੈ |

Leave a Reply

Your email address will not be published. Required fields are marked *