ਪਟਿਆਲਾ

ਪਰਸ਼ੂਰਾਮ ਜਯੰਤੀ ਦੇ ਸ਼ੁੱਭ ਮੌਕੇ ’ਤੇ ਇਕ ਦਿਨਾਂ ਸੈਮੀਨਾਰ ਦਾ ਆਯੋਜਨ

ਪਟਿਆਲਾ, 8 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) -ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਭਗਵਾਨ ਸ੍ਰੀ ਪਸ਼ੂਰਾਮ ਚੇਅਰ ਵਲੋਂ ਪਰਸ਼ੂਰਾਮ ਜੀ ਦੇ ਸ਼ੁੱਭ ਜਨਮ ਉਤਸਵ ਨੂੰ ਸਮਰਪਿਤ ਇਕ ਦਿਨਾਂ ਸੈਮੀਨਾਰ ਪੋ੍ਰ. (ਡਾ.) ਕਰਮਜੀਤ ਸਿੰਘ, ਉਪ ਕੁਲਪਤ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਵਿਸ਼ੇਸ ਮਹਿਮਾਨ ਵਜੋਂ ਪੋ੍ਰ. ਰਮੇਸ਼ ਚੰਦਰ ਭਾਰਦਵਾਜ ਕੁਲਪਤੀ ਸੰਸ ਿਤ ਮਹਾਰਿਸ਼ੀ ਵਾਲਮੀਕਿ ਯੂਨੀਵਰਸਿਟੀ ਕੈਥਲ ਹਰਿਆਣਾ ਅਤੇ ਵਿਸ਼ੇਸ ਬੁਲਾਰੇ ਵਜੋਂ ਪੋ੍ਰ. ਵਿਭਾ ਅਗਰਵਾਲ ਸੰਸ ਿਤੀ ਡੀਨ ਅਕਾਦਮਿਕ ਮਾਮਲੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਪੋ੍ਰ. ਕਰਮਜੀਤ ਸਿੰਘ ਨੇ ਸਾਰਿਆਂ ਨੂੰ ਭਗਵਾਨ ਸ੍ਰ ਪਰਸ਼ੂਰਾਮ ਜੀ ਦੇ ਜਨਮ ਉਤਸਵ ਦੀ ਵਧਾਈਆਂ ਦਿੱਤੀਆਂ

ਅਤੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜੀਵਨ ਦਰਸ਼ਨ ਨੂੰ ਸਪਸ਼ਟ ਕਰਦੇ ਦੱਸਿਆ ਕਿ ਸਮਾਜਿਕ ਸਮਰਸਤਾ ਲਈ ਪਰਸ਼ੂਰਾਮ ਜੀ ਦੇ ਸਿਧਾਂਤ ’ਤੇ ਹਰੇਕ ਕਾਲ ਵਿਚ ਪ੍ਰਾਸੰਗਿਕ ਰਹਿਣਗੇ। ਡਾ. ਪਰਵਿੰਦਰ ਸ਼ਰਮਾ ਸਹਾਇਕ ਪੋ੍ਰਫੈਸਰ ਪਰਸ਼ੂਰਾਮ ਚੇਅਰ ਵਲੋਂ ਸੈਮੀਨਾਰ ਦੀ ਵਿਸ਼ੇ ਵਸਤੂ ਦ ਜਾਣਕਾਰੀ ਦਿੱਤੀ। ਸੈਮੀਨਾਰ ਦੇ ਵਿਸ਼ੇਸ਼ ਬੁਲਾਰੇ ਪੋ੍ਰ. ਵਿਭਾ ਅਗਰਵਾਲ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਸਬੰਧਤ ਇਤਿਹਾਸ ਨੂੰ ਪੇਸ਼ ਕਰਦਿਆਂ ਦੱਸਿਆ ਕਿ ਯੁਗਾਂ ਯੁਗਾਂ ਤੋਂ ਉਨਾਂ ਦਾ ਸੰਸ ਿਤਕ ਦਿ੍ਰਸ਼ਟੀਕੋਣ ਸਰਵੋਤਮ ਰਹੇਗਾ। ਸਮੂਹ ਸਨਾਤਨ ਸਮਾਜ ਦੇ ਮੈਂਬਰਾਂ ਬਲਜਿੰਦਰ ਠਾਕੁਰ, ਜਤਿੰਦਰ ਕੁਮਾਰ, ਰਜਿੰਦਰ ਸ਼ਰਮਾ, ੲਸ਼ਵਰ, ਆਰ. ਵਸ਼ਿਸਟ ਨੇ ਸਮਾਗਮ ਵਿਚ ਭਗਵਾਨ ਪਰਸ਼ੂਰਾਮ ਜੀ ਦੇ ਸੰਸ ਿਤ ਉਥਾਨ ਲਈ ਦਿੱਤੇ ਗਏ ਯੋਗਦਾਨ ਨੂੰ ਸਪਸ਼ਟ ਕੀਤਾ। ਸਮਾਗਮ ਵਿਚ ਡਾ. ਪਰਵਿੰਦਰ ਸ਼ਰਮਾ ਵਲੋਂ ਲਿਖਤ ਪੁਸਤਕ ‘ਭਞਵਾਨ ਪਰਸ਼ੂਰਾਮ ਜੀ : ਜੀਵਨ ਅਤੇ ਸਾਧਨਾ’ ਦਾ ਵਿਮੋਚਨ ਕੀਤਾ ਗਿਆ। ਪੋ੍ਰ. (ਡਾ.) ਮਨਜੀਤ ਸਿੰਘ ਰਜਿਸਟਰਾਰ ਨੇ ਆਏ ਹੋਏ ਸਾਰੇ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *