ਪੰਜਾਬਪਟਿਆਲਾ

ਮਨੁੱਖਤਾਂ ਦੇ ਮਾਰਗਦਰਸ਼ਕ ਭਗਵਾਨ ਵਾਲਮੀਕਿ ਨੇ ਰਾਮਾਇਣ ਲਿਖ ਕੇ ਲੋਕਾਈ ਨੂੰ ਸਿੱਖਿਅਤ ਕੀਤਾ:– ਰਾਜੂ ਖੰਨਾ।

ਵਾਲਮੀਕਿ ਮੰਦਿਰ ਕਮੇਟੀ ਨੇ ਡੈਨੀ ਪਾਰਚਾ ਦੀ ਅਗਵਾਈ ਵਿੱਚ ਕੀਤਾ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ।

ਮੰਡੀਗੌਬਿੰਦਗੜ,21 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਨੁੱਖਤਾਂ ਦੇ ਮਾਰਗਦਰਸ਼ਕ ਭਗਵਾਨ ਮਹਾਂਰਿਸ਼ੀ ਵਾਲਮੀਕਿ ਨੇ ਰਾਮਾਇਣ ਲਿਖ ਕੇ ਲੋਕਾਈ ਨੂੰ ਸਿੱਖਿਅਤ ਹੀ ਨਹੀ ਕੀਤਾ ਸਗੋ ਭਗਵਾਨ ਵਾਲਮੀਕਿ ਜੀ ਦੀ ਵਿਚਾਰਧਾਰਾ ਚ ਉੱਚ ਦਰਜੇ ਦੇ ਗਹਿਰ ਗੰਭੀਰ ਸਿਧਾਂਤ ਅਤੇ ਉਪਦੇਸ਼ ਵੀ ਉਪਲਬਧ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਵਾਲਮੀਕਿ ਮੰਦਿਰ ਕਮੇਟੀ ਗਊਸ਼ਾਲਾ ਰੋਡ ਮੰਡੀਗੌਬਿੰਦਗੜ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਤੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਵਧਾਈ ਦੇਣ ਸਮੇਂ ਕੀਤਾ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਧਰਮ,ਅਰਥ,ਅਤੇ ਕਰਮ ਇਨ੍ਹਾਂ ਤਿੰਨਾਂ ਚੋ ਧਰਮ ਨੂੰ ਸਰਵਉੱਚ ਮੰਨਿਆ ਹੈ। ਉਹਨਾਂ ਅਨੁਸਾਰ ਜਿਹੜਾ ਵਿਅਕਤੀ ਆਪਣੇ ਫਰਜ਼ ਸੁਚੱਜੇ ਢੰਗ ਨਾਲ ਪੂਰੇ ਕਰਦਾ ਹੈ।ਅਸਲ ਚ ਉਹ ਆਪਣੇ ਧਰਮ ਦੀ ਹੀ ਪਾਲਣਾ ਕਰਦਾ ਹੈ। ਭਗਵਾਨ ਵਾਲਮੀਕਿ ਜੀ ਨੇ ਸੰਸਕ੍ਰਿਤੀ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ ਡੂੰਘਾ ਅਧਿਐਨ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਿੱਖਿਆਂ ਦੇ ਪ੍ਰਚਾਰ ਤੇ ਪਸਾਰ ਲਈ ਕਾਨਪੁਰ ਗੰਗਾ ਤਟ ਤੇ,ਤਮਸਾ ਨਦੀ ਦੇ ਤੱਟ ਤੇ ਅਨੇਕਾਂ ਸਿੱਖਿਆ ਆਸਰਮ ਖੋਲੇ, ਜਿਥੇ ਅਨੇਕਾਂ ਸ਼ਰਧਾਲੂਆਂ ਨੇ ਵਿੱਦਿਆ ਪ੍ਰਾਪਤ ਕੀਤੀ। ਇਤਿਹਾਸ ਗਵਾਹ ਹੈ ਕਿ ਭਗਵਾਨ ਵਾਲਮੀਕਿ ਜੀ ਇਸਤਰੀ ਜਾਤੀ ਦੇ ਰੱਖਿਅਕ ਬਣ ਕੇ ਵੀ ਅੱਗੇ ਆਏ। ਜਿਸ ਲਈ ਰਹਿੰਦੀ ਦੁਨੀਆਂ ਤੱਕ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਤੇ ਮੰਦਿਰ ਕਮੇਟੀ ਪ੍ਰਧਾਨ ਡੈਨੀ ਪਾਰਚਾ ਦੀ ਅਗਵਾਈ ਵਿੱਚ ਸਮੁੱਚੀ ਕਮੇਟੀ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ,ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਚਰਨਜੀਤ ਸਿੰਘ ਚੰਨਾ,ਤੇ ਹਰਪਿੰਦਰ ਸਿੰਘ ਭੂਰਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਅਨਿਲ ਧਾਲੀਵਾਲ,ਚੰਚਲ ਕੁਮਾਰ, ਸੰਜੀਵ ਕੁਮਾਰ,ਅਵਿਦੇਸ ਮੰਟੂ, ਜੋਗਿੰਦਰ ਕੁਮਾਰ, ਜਤਿੰਦਰ ਕੁਮਾਰ ਲਾਲਾ,ਮਨੋਜ ਕੁਮਾਰ, ਹਰਵਿੰਦਰ ਪਾਰਚਾ, ਧਰਮਪਾਲ ਧਾਲੀਵਾਲ,ਕ੍ਰਿਸਨ ਮੱਟੂ, ਰਮੇਸ਼ ਧਾਲੀਵਾਲ, ਉਪਦੇਸ਼ ਮੱਟੂ, ਹਨੀ ਧਾਲੀਵਾਲ, ਅਸ਼ੋਕ ਕੁਮਾਰ, ਰਮੇਸ਼ ਮੇਸੀ, ਤੋ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *