ਯੂਥ ਅਕਾਲੀ ਦਲ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ
ਹੁਸਨਪ੍ਰੀਤ ਸਿੰਘ ਨੂੰ ਕੀਤਾ ਗਿਆ ਪ੍ਰਧਾਨ ਨਿਯੁਕਤ
ਯੂਥ ਅਕਾਲੀ ਦਲ ਨੇ ਹਮੇਸਾਂ ਹੀ ਨੋਜਵਾਨਾ ਦੇ ਹਿੱਤਾਂ ‘ਤੇ ਠੋਕ ਕੇ ਪਹਿਰਾ ਦਿੱਤਾ: ਮਨਜੋਤ ਚਹਿਲ
ਪਟਿਆਲਾ 6 ਅਗਸਤ (ਕੰਵਰ ਬੇਦੀ)
ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਨੇ ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨਿਰਦੇਸ਼ਾਂ ‘ਤੇ ਅਤੇ ਕੈਬਨਿਟ ਬਿਕਰਮ ਸਿੰਘ ਮਜੀਠੀਆ ਦੇ ਆਸ਼ੀਰਵਾਦ ਸਦਕਾ ਪੰਜਾਬੀ ਯੂਨੀਵਰਸਿਟੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ। ਜਿਸ ਵਿਚ ਹੁਸਨਪ੍ਰੀਤ ਸਿੰਘ ਨੂੰ ਯੁਨੀਵਰਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਹਰਮਨ ਢਿੱਲੋਂ ਨੂੰ ਇੰਚਾਰਜ਼, ਸੁਹਲ ਤੁਰਕੀ ਨੂੰ ਮੀਤ ਪ੍ਰਧਾਨ, ਪਰਮਿੰਦਰ ਵਿਰਕ ਨੂੰ ਜਨਰਲ ਸਕੱਤਰ, ਅਸ਼ਮੀਤ ਸਿੰਘ ਚਹਿਲ ਅਤੇ ਨਿਹਾਲ ਸਿੰਘ ਵਿਰਕ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਨਜੋਤ ਸਿੰਘ ਚਹਿਲ ਨੇ ਕਿਹਾ ਕਿ ਯੂਥ ਅਕਾਲੀ ਦਲ ਨੇ ਹਮੇਸ਼ਾਂ ਹੀ ਨੌਜਵਾਨਾ ਦੇ ਹਿੱਤਾਂ ‘ਤੇ ਠੋਕ ਦੇ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਨੌਜਵਾਨਾ ਨੂੰ ਸਰਕਾਰ ਵਿਚ ਵੱਡੇ ਪੱਧਰ ‘ਤੇ ਪ੍ਰਤੀਨਿਧਤਾ ਦਿੱਤੀ ਹੈ। ਲੱਖਾਂ ਦੀ ਗਿਣਤੀ ਵਿਚ ਨੌਜਵਾਨਾ ਨੂੰ ਰੁਜਗਾਰ ਦਿੱਤਾ ਗਿਆ, ਲੱਖਾਂ ਹੀ ਨੌਜਵਾਨਾ ਠੇਕੇਦਾਰੀ ਸਿਸਟਮ ਤੋਂ ਰੇਗੂਲਰ ਕੀਤਾ ਗਿਆ,ਪੰਜਾਬ ਵਿਚ ਸਟੇਡੀਅਮ ਦਾ ਜਾਲ ਵਿਛਾ ਦਿੱਤਾ ਗਿਆ ਅਤੇ ਹੁਣ ਨੌਜਵਾਨਾ ਨੂੰ ਵੱਡੀ ਗਿਣਤੀ ਵਿਚ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਹੁਸਨਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਪ੍ਰਧਾਨ ਹੁਸਨਪ੍ਰੀਤ ਨੇ ਸ੍ਰੀ ਹਰਪਾਲ ਜੁਨੇਜਾ ਅਤੇ ਜਿਲਾ ਪ੍ਰਧਾਨ ਮਨਜੋਤ ਚਹਿਲ ਦਾ ਜਿੰਮੇਵਾਰੀ ਸੌਂਪਣ ‘ਤੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਕੌਂਸਲਰ ਹਰਬਖਸ਼ ਸਿੰਘ, ਇਕਬਾਲ ਸਿੰਘ ਸਰਪੰਚ, ਗੈਰੀ ਵਜੀਦਪੁਰ, ਸਹਿਜ ਕਲਸੀ, ਹੈਨਰੀ ਖਰੋੜ, ਦਿਵਜੋਤ ਸੰਧੂ, ਰਿਸ਼ਵ ਭੁਲਰ, ਮਨਬੀਰ ਧਾਲੀਵਾਲ,ਜਗਤੇਸ਼ਵਰ ਸਿੱਧੂ, ਮਹੇਸ਼ਵਰ ਢੀਂਡਸਾ, ਸਰਬਜੋਤ ਸਿੰਘ, ਸੁਰਮੀਤ ਸਿੰਘ ਕੰਗ, ਅਮਰਿੰਦਰ ਸਿੰਘ ਮਨੇਸ਼, ਮਾਨਵ ਜਖਮੀ ਆਦਿ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

