ਦੇਸ਼-ਵਿਦੇਸ਼ਪੰਜਾਬ

ਰਵੀ ਸ਼ੰਕਰ ਪ੍ਰਸਾਦ ਨੇ ਡਿਜੀਟਲ ਇੰਡੀਆ ਐਵਾਰਡਜ਼ 2016 ਦਿੱਤੇ

ਨਵੀਂ ਦਿੱਲੀ 21 ਦਸੰਬਰ (ਮਧੂਸਾਰ ਬਿਊਰੋ)
ਸੰਚਾਰ ਤੇ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕੱਲ੍ਹ ਇੱਥੇ ਵਿਲੱਖਣ ਜੇਤੂਆਂ ਨੂੰ ‘ਡਿਜੀਟਲ ਇੰਡੀਆ ਐਵਾਰਡਜ਼’ ਦਿੱਤੇ। ਭਾਰਤ ਸਰਕਾਰ ਨੇ ਆਪਣੇ ਕਥਨ ‘ਘੱਟ ਤੋਂ ਘੱਟ ਸਰਕਾਰ ਤੇ ਵੱਧ ਤੋਂ ਵੱਧ ਸ਼ਾਸਨ’ ਅਨੁਸਾਰ ਉਦੇਸ਼ਮੁਖੀ ਪ੍ਰੋਗਰਾਮ ‘ਡਿਜੀਟਲ ਇੰਡੀਆ’ ਅਰੰਭ ਕੀਤਾ ਹੈ।

ਭਾਰਤ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਤੇ ਪਾਰਦਰਸ਼ਤਾ ਲਿਆਉਣ ਲਈ ਤੇ ਦੇਸ਼ ਨੂੰ ਤੇਜ਼ੀ ਨਾਲ ‘ਡਿਜੀਟਲ ਇੰਡੀਆ’ ਵਿੱਚ ਤਬਦੀਲ ਕਰਨ ਲਈ ‘ਵਰਲਡ ਵਾਈਡ ਵੈੱਬ’ ਵਰਤਣ ਨੂੰ ਉਤਸ਼ਾਹਿਤ ਕੀਤਾ ਤੇ ਇਸ ਨੂੰ ਦਰੁਸਤ ਠਹਿਰਾਇਆ ਜਾ ਰਿਹਾ ਹੈ।
ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ (ਐੱਨ.ਆਈ.ਸੀ.) ਵੱਲੋਂ ਇੰਡੀਆ ਪੋਰਟਲ (http://india.gov.in) ਅਧੀਨ ਪਹਿਲੀ ਵਾਰ ਇਹ ‘ਡਿਜੀਟਲ ਇੰਡੀਆ ਐਵਾਰਡ’ ਦਿੱਤੇ ਗਏ ਹਨ।
ਵੱਖ-ਵੱਖ ਵਰਗਾਂ ਅਧੀਨ ਸਮੁੱਚੇ ਭਾਰਤ ਵਿੱਚ ਸਰਕਾਰੀ ਮੰਤਰਾਲਿਆਂ ਤੇ ਵਿਭਾਗਾਂ ਦੀ ਈ-ਗਵਰਨੈਂਸ ਪਹਿਲਕਦਮੀਆਂ ਨਾਲ ਡਿਜੀਟਲ ਨਵੀਨਤਾ ਦਾ ਮੁੱਲਾਂਕਣ ਕੀਤਾ ਗਿਆ ਸੀ। ਅਜਿਹੇ ਹਰੇਕ ਵਰਗ ਅਧੀਨ ਪ੍ਰਾਪਤ ਕੀਤੀਆਂ ਨਾਮਜ਼ਦਗੀਆਂ ‘ਚੋਂ ਛਾਂਟੇ ਗਏ ਜੇਤੂਆਂ ਦੇ ਹਰੇਕ ਵਰਗ ਵਿੱਚ ਪਲਾਟੀਨਮ, ਸੋਨੇ ਅਤੇ ਚਾਂਦੀ ਦੇ ਤਿੰਨ ਐਵਾਰਡਜ਼ ਭੇਟ ਕੀਤੇ ਗਏ ਸਨ। ਇਨ੍ਹਾਂ ਵਰਗਾਂ ਵਿੱਚ ‘ਐਗਜ਼ੈਂਪਲਰੀ ਆਨਲਾਈਨ ਸਰਵਿਸ,’ ‘ਓਪਨ ਡਾਟਾ ਚੈਂਪੀਅਨ’, ‘ਮੋਸਟ ਇਨੋਵੇਟਿਵ ਸਿਟੀਜ਼ਨ ਇੰਗੇਜਮੈਂਟ’, ਆਊਟਸਟੈਂਡਿੰਗ ਡਿਜੀਟਲ ਇਨੀਸ਼ੀਏਟਿਵ ਬਾਇ ਲੋਕਲ ਬਾਡੀ, ਬੈਸਟ ਮੋਬਾਈਲ ਐਪ, ਵੈੱਬ ਰਤਨ -ਮੰਤਰਾਲਾ/ਵਿਭਾਗ, ਵੈੱਬ ਰਤਨ – ਰਾਜ/ਕੇਂਦਰ ਸ਼ਾਸਤ ਪ੍ਰਦੇਸ਼, ਵੈੱਬ ਰਤਨ-ਜ਼ਿਲ੍ਹਾ; ਸ਼ਾਮਲ ਹਨ।
ਐਗਜ਼ੈਂਪਲਰੀ ਆੱਨਲਾਈਨ ਸਰਵਿਸ ਵਰਗ ਦਾ ਪਲਾਟੀਨਮ ਐਵਾਰਡ; ਵਿਆਸ – ਵਾਣਿਜਯਕਰ ਆਟੋਮੇਸ਼ਨ ਸਿਸਟਮ ਫ਼ਾਰ ਡਿਪਾਰਟਮੈਂਟ ਆਵ੍ ਕਮਰਸ਼ੀਅਲ ਟੈਕਸਜ਼, ਉੱਤਰ ਪ੍ਰਦੇਸ਼, ਤੇ ਇਸ ਤੋਂ ਬਾਅਦ ਈ-ਪਰਮਿਟ, ਕਮਰਸ਼ੀਅਲ ਟੈਕਸ ਡਿਪਾਰਟਮੈਂਟ, ਗੁਜਰਾਤ ਤੇ ਵਨ ਸਟੌਪ ਕਲੀਅਰੈਂਸ ਸਿਸਟਮ, ਪੰਜਾਬ ਬਿਊਰੋ ਆਵ੍ ਇਨਵੈਸਟਮੈਂਟ ਪ੍ਰੋਮੋਸ਼ਨ ਨੇ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਮਗ਼ੇ ਜਿੱਤੇ ਹਨ।
ਓਪਨ ਡਾਟਾ ਚੈਂਪੀਅਨ ਵਰਗ ਵਿੱਚ ਪਲਾਟੀਨਮ ਐਵਾਰਡ ਆੱਫ਼ਿਸ ਆਵ੍ ਦਾ ਰਜਿਸਟਰਾਰ ਜਨਰਲ, ਭਾਰਤ ਨੇ ਜਿੱਤਿਆ। ਹੈਲਥ ਐਂਡ ਫ਼ੈਮਿਲੀ ਵੈਲਫ਼ੇਅਰ ਅਤੇ ਡਾਇਰੈਕਟੋਰੇਟ ਆਵ੍ ਮਾਰਕਿਟਿੰਗ ਐਂਡ ਇੰਸਪੈਕਸ਼ਨ ਨੇ ਗੋਲਡ ਐਵਾਰਡ ਜਿੱਤੇ। ਸਿਲਵਰ ਐਵਾਰਡ ਰਾਜ ਸਭਾ ਤੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਨੇ ਜਿੱਤਿਆ ਸੀ।
ਮੋਸਟ ਇਨੋਵੇਟਿਵ ਸਿਟੀਜ਼ਨ ਇੰਗੇਜਮੈਂਟ, ਮਾਈਗਵ (My7ov) ਨੇ ਪਲਾਟੀਨਮ ਐਵਾਰਡ ਜਿੱਤਿਆ। ਆਨਲਾਈਨ ਮੈਨੇਜਮੈਂਟ, ਮਾਨੀਟਰਿੰਗ ਐਂਡ ਅਕਾਊਂਟਿੰਗ ਸਿਸਟਮ (ਓ.ਐੱਮ.ਐੱਮ.ਏ.ਐੱਸ.) ਫ਼ਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਈ.) ਨੇ ਗੋਲਡ ਐਵਾਰਡ ਜਿੱਤਿਆ। ਸਿਲਵਰ ਐਵਾਰਡ ਕੋਇੰਬਟੂਰ ਸਿਟੀ ਮਿਉਂਸਪਲ ਕਾਰਪੋਰੇਸ਼ਨ ਨੇ ਜਿੱਤਿਆ। ਸਿੰਹਸਥਕੁੰਭ (SimhasthKumbh), ਉਜੈਨ ਦੀਆਂ ਆਈ.ਟੀ. ਪਹਿਲਕਦਮੀਆਂ ਨੂੰ ‘ਦ ਜਿਊਰੀ ਚੁਆਇਸ’ ਐਵਾਰਡ ਦਿੱਤਾ ਗਿਆ ਸੀ।
ਆਊਟਸਟੈਂਡਿੰਗ ਡਿਜੀਟਲ ਇਨੀਸ਼ੀਏਟਿਵ ਐਵਾਰਡ; ਲੋਕਲ ਬਾਡੀ ਪਲਾਟੀਨਮ ਐਵਾਰਡ; ਸੂਰਤ ਮਿਉਂਸਪਲ ਕਾਰਪੋਰੇਸ਼ਨ ਤੇ ਉਸ ਤੋਂ ਬਾਅਦ ਗ੍ਰੇਟਰ ਵਿਸ਼ਾਖਾਪਟਨਮ ਮਿਉਂਸਪਲ ਕਾਰਪੋਰੇਸ਼ਨ ਅਤੇ ਵੈੱਬ ਐਂਡ ਮੋਬਾਈਲ ਬੇਸਡ ਇੰਟੈਗਰੇਟਡ ਕੰਪਲੇਂਟ ਲੌਗਿੰਗ ਐਂਡ ਰੈਜ਼ੋਲਿਯੂਸ਼ਨ ਟਰੈਕਿੰਗ ਸਿਸਟਮ – ਮਦੁਰਾਈ ਕਾਰਪੋਰੇਸ਼ਨ ਨੇ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਐਵਾਰਡ ਜਿੱਤੇ ਹਨ।
‘ਜਿਊਰੀ ਚੁਆਇਸ’ ਈ-ਨਗਰ-ਸੇਵਾ-ਯੂਪੀ – ਉੱਤਰ ਪ੍ਰਦੇਸ਼ ਦੇ ਇਲੈਕਟ੍ਰੌਨਿਕਸ ਵਰਕਫ਼ਲੋਅ ਬੇਸਡ ਰਿਫ਼ਾਰਮ ਫ਼ਾਰ ਯੂ. ਐੱਲ.ਬੀਜ਼ ਨੂੰ ਦਿੱਤਾ ਗਿਆ ਸੀ।
ਬੈੱਸਟ ਮੋਬਾਈਲ ਐਪ ਲਈ ਸਿਟੀਜ਼ਨ ਕੌਪ ਮੋਬਾਈਲ ਐਪ ਛੱਤੀਸਗੜ੍ਹ ਨੇ ਪਲਾਟੀਨਮ ਐਵਾਰਡ ਜਿੱਤਿਆ। ਮਿਡ-ਡੇਅ ਮੀਲ ਮੋਬਾਈਲ ਐਪ, ਹਿਮਾਚਲ ਪ੍ਰਦੇਸ਼ ਨੇ ਗੋਲਡ ਐਵਾਰਡ ਜਿੱਤਿਆ। ਸਿਲਵਰ ਐਵਾਰਡ ਗਰਵ – ਗ੍ਰਾਮੀਣ-ਵਿੱਦਯੁਤੀਕਰਨ ਐਪ ਬਿਜਲੀ ਮੰਤਰਾਲੇ ਨੇ ਜਿੱਤਿਆ।
ਵੈੱਬ ਰਤਨ ਲਈ – ਮੰਤਰਾਲਾ / ਵਿਭਾਗ ਵਰਗ, ਪਲਾਟੀਨਮ ਐਵਾਰਡ ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਗੋਲਡ ਐਵਾਰਡ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸਿਲਵਰ ਐਵਾਰਡ ਵਿਦੇਸ਼ ਮੰਤਰਾਲੇ ਨੇ ਜਿੱਤੇ।
ਵੈੱਬ ਰਤਨ – ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਵਰਗ ਲਈ ਪਲਾਟੀਨਮ ਐਵਾਰਡ ਰਾਜਸਥਾਨ ਨੇ ਜਿੱਤਿਆ ਅਤੇ ਤਾਮਿਲ ਨਾਡੂ ਤੇ ਹਰਿਆਣਾ ਨੇ ਕ੍ਰਮਵਾਰ ਗੋਲਡ ਤੇ ਸਿਲਵਰ ਐਵਾਰਡ ਜਿੱਤੇ ਹਨ। ਵੈੱਬ ਰਤਨ – ਜ਼ਿਲ੍ਹਾ ਵਰਗ ਲਈ ਪਲਾਟੀਨਮ ਐਵਾਰਡ ਵੈੱਬਸਾਈਟ ਆਵ੍ ਕੁਲੈਕਟੋਰੇਟ, ਉੱਤਰੀ ਗੋਆ ਨੇ ਜਿੱਤਿਆ, ਉਸ ਤੋਂ ਬਾਅਦ ਜ਼ਿਲ੍ਹਾ ਕੁੱਪਵਾੜਾ, ਜੰਮੂ ਤੇ ਕਸ਼ਮੀਰ ਦੇ ਈ-ਗਵਰਨੈਂਸ ਫ਼ਰੈਂਡਲੀ ਵੈੱਬਸਾਈਟ ਤੇ ਪਹਿਲਕਦਮੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਊਧਮ ਸਿੰਘ ਨਗਰ ਵੈੱਬਸਾਈਟ, ਉੱਤਰਾਖੰਡ ਨੇ ਕ੍ਰਮਵਾਰ ਗੋਲਡ ਅਤੇ ਸਿਲਵਰ ਐਵਾਰਡ ਜਿੱਤੇ ਹਨ।
ਕੰਪੈਂਡੀਅਮ ਫ਼ਾਰ ਡਿਜੀਟਲ ਇੰਡੀਆ ਐਵਾਰਡਜ਼ 2016 ਵੀ ਇਸ ਮੌਕੇ ਜਾਰੀ ਕੀਤੇ ਗਏ ਸਨ। ਇਸ ਮੌਕੇ ਸ੍ਰੀ ਪੀ.ਪੀ. ਚੌਧਰੀ ਵੱਲੋਂ ਇੱਕ ਵਿਆਪਕ ਸਰਕਾਰੀ ਸੇਵਾਵਾਂ ਬਾਰੇ ਪੋਰਟਲ ਦੀ ਸ਼ੁਰੂਆਤ ਕੀਤੀ ਗਈ।
ਸੰਚਾਰ ਤੇ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ੍ਰੀ ਪੀ.ਪੀ. ਚੌਧਰੀ; ਸ੍ਰੀਮਤੀ ਅਰੁਣ ਸੁੰਦਰਰਾਜਨ, ਸਕੱਤਰ, ਇਲੈਕਟ੍ਰੌਨਿਕਸ ਐਂਡ ਇਨਫ਼ਾਰਮੇਸ਼ਨ ਟੈਕਨਾਲੋਜੀ (ਐੱਮ.ਈ.ਆਈ.ਟੀ.ਵਾਈ.); ਪ੍ਰਮੁੱਖ ਵਿਗਿਆਨਕ ਸਲਾਹਕਾਰ ਸ੍ਰੀ ਆਰ. ਚਿਦੰਬਰਮ; ਸ੍ਰੀ ਅਜੈ ਕੁਮਾਰ, ਵਧੀਕ ਸਕੱਤਰ, ਐੱਮ.ਈ.ਆਈ.ਟੀ.ਵਾਈ., ਸ੍ਰੀਮਤੀ ਨੀਤਾ ਵਰਮਾ, ਡੀ.ਜੀ., ਐੱਨ.ਆਈ.ਸੀ., ਸ੍ਰੀਮਤੀ ਅਲਕਾ ਮਿਸ਼ਰਾ, ਐੱਸ.ਟੀ.ਡੀ. ਅਤੇ (ਐੱਮ.ਈ.ਆਈ.ਟੀ.ਵਾਈ.), ਐੱਨ.ਆਈ.ਸੀ. ਦੇ ਸੀਨੀਅਰ ਅਧਿਕਾਰੀ, ਸੂਬੇ ਤੇ ਕੇਂਦਰ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਮੌਜੂਦ ਸਨ।
ਸੂਚਨਾ ਤੇ ਸੇਵਾਵਾਂ ਬਿਹਤਰ ਤਰੀਕੇ ਦੇਣ ਲਈ ਈ-ਗਵਰਨੈਂਸ ਦੇ ਖੇਤਰ ਵਿੱਚ ਵਰਣਨਯੋਗ ਤੇ ਟਿਕਾਊ ਪਹਿਲਕਦਮੀਆਂ ਨੂੰ ਮਾਨਤਾ ਦੇਣ ਵਿੱਚ ਇਹ ਡਿਜੀਟਲ ਇੰਡੀਆ ਐਵਾਰਡਜ਼ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਡਿਜੀਟਲ ਇੰਡੀਆ ਐਵਾਰਡਜ਼ ਨੇ ਅਜਿਹੀਆਂ ਨਿਵੇਕਲੀਆਂ ਪਹਿਲਕਦਮੀਆਂ ਬਾਰੇ ਸੂਚਨਾ ਦਾ ਪਸਾਰ ਕਰਨ ਲਈ ਇੱਕ ਅਹਿਮ ਮੰਚ ਮੁੜ-ਸਥਾਪਤ ਕੀਤਾ ਹੈ ਅਤੇ ਇਸ ਨਾਲ ਹੋਰ ਲੋਕ ਸਫ਼ਲ ਸਲਿਊਸ਼ਨਜ਼ ਨੂੰ ਆਪਣੇ ਹਿਸਾਬ ਨਾਲ ਤਿਆਰ ਕਰਨ ਤੇ ਉਨ੍ਹਾਂ ਅਨੁਸਾਰ ਆਪਣੀ ਖੋਜ ਕਰਨ ਲਈ ਉਤਸ਼ਾਹਿਤ ਹੁੰਦੇ ਹਨ। ਇਨ੍ਹਾਂ ਪੁਰਸਕਾਰਾਂ ਦੀ ਆਪਣੀ ਇੱਕ ਵਿਲੱਖਣ ਪਹਿਲਕਦਮੀ ਹੈ ਅਤੇ ਇਨ੍ਹਾਂ ਰਾਹੀਂ ਦੇਸ਼ ਭਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਵੈੱਬ ਉੱਤੇ ਮੌਜੂਦਗੀ ਦੀ ਸਮੁੱਚੀ ਗੁਣਵੱਤਾ ਤੇ ਮਾਤਰਾ ਵਿੱਚ ਵਾਧਾ ਹੁੰਦਾ ਹੈ। ਸਭ ਤੋਂ ਵੱਧ ਅਹਿਮ ਗੱਲ ਇਹ ਹੈ ਕਿ ਇਸ ਨੇ ਵੈੱਬ ਅਧਾਰਤ ਸੇਵਾਵਾਂ ਦੇ ਖੇਤਰ ਵਿੱਚ ਹੋਰ ਨਵੀਆਂ ਖੋਜਾਂ ਲਈ ਮਾਹੌਲ ਤਿਆਰ ਕੀਤਾ ਹੈ ਅਤੇ ਸਰਕਾਰੀ ਵਿਭਾਗ/ਮੰਤਰਾਲੇ ਤੇ ਰਾਜ ਆਪਣੇ ਆਪ ਨੂੰ ਬਿਹਤਰੀਨ ਤਰੀਕੇ ਨਾਲ ਪ੍ਰੋਤਸਾਹਿਤ ਕਰਨ ਦੇ ਯੋਗ ਹੋ ਸਕੇ ਹਨ।

Leave a Reply

Your email address will not be published. Required fields are marked *