ਪੰਜਾਬਪਟਿਆਲਾ

ਪੰਜਾਬੀ ਯੂਨਿਵਰਸਿਟੀ ਵਿਚ ਹੋ ਰਹੀ ਵਿੱਤੀ ਬੇਨਿਯਮੀਆਂ ਦੀ ਹੋਵੇ ਨਿਰਪੱਖ ਜਾਂਚ- ਪ੍ਰੋ. ਬਲਜਿੰਦਰ ਕੌਰ

ਚਹੇਤਿਆਂ ਲਈ ਨਵੀਂਆਂ ਪੋਸਟਾਂ ਪੈਦਾ ਕਰਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਨੌਕਰੀਆਂ ਦੇਣ ਦਾ ਦੋਸ਼
ਪਟਿਆਲਾ 6 ਅਗਸਤ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਿਜੰਦਰ ਕੌਰ ਨੇ ਸ਼ਨਿਵਾਰ ਨੂੰ ਪੰਜਾਬੀ ਯੂਨਿਵਪਸਿਟੀ ਪਟਿਆਲਾ ਵਿਚ ਵਿੱਤੀ ਬੇਨਿਯਮੀਆਂ ਕਾਰਨ ਯੂਨਿਵਰਸਿਟੀ ਨੂੰ ਹੋ ਰਹੇ ਨੁਕਸਾਨ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

ਇਕ ਪ੍ਰੈਸ ਬਿਆਨ ਵਿਚ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਯੂਨਿਵਰਸਿਟੀ ਉੱਤੇ 100 ਕਰੋੜ ਤੋਂ ਵੱਧ ਕਰਜਾ ਹੈ, ਜੋ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ•ਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਯੂਨਿਵਰਸਿਟੀ ਕੋਲ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇਣ ਲਈ ਵੀ ਪੈਸੇ ਦੀ ਕਮੀ ਹੈ, ਜੋ ਕਿ ਇਤਿਹਾਸ ਵਿਚ ਪਹਿਲਾਂ ਕਦੀ ਵੀ ਨਹੀਂ ਹੋਇਆ।
ਪ੍ਰੋ. ਬਲਜਿੰਦਰ ਕੌਰ ਨੇ ਪੰਜਾਬੀ ਯੂਨਿਵਰਿਸਟੀ ਦੇ ਵਾਇਸ ਚਾਂਸਲਰ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਪਾਸ ਪੋਸਟਾਂ ਨੂੰ ਭਰਨ ਵੱਲ ਧਿਆਨ ਨਾ ਦੇ ਕੇ ਆਪਣੇ ਚਹੇਤਿਆਂ ਲਈ ਨਵੀਂਆਂ ਪੋਸਟਾਂ ਪੈਦਾ ਕਰਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਨੌਕਰੀਆਂ ਦੇਣ ਵਿਚ ਮਸ਼ਰੂਫ ਹਨ। ਪਿਛੇ ਜਿਹੇ ਪ੍ਰਸ਼ਾਸਨਿਕ ਵਿਭਾਗ ਵਿਚ ਇਕ ਅਧਿਕਾਰੀ ਦੀ ਨਿਯੁਕਤੀ ਗਲਤ ਢੰਗ ਨਾਲ ਕੀਤੀ ਗਈ ਹੈ। ਇਸੇ ਤਰ੍ਹਾਂ ਮੌਜੂਦਾ ਰਜਿਸ਼ਟਰਾਰ ਦੀ ਪਤਨੀ ਲਈ ਗਲਤ ਤਰੀਕੇ ਨਾਲ ਪੋਸਟ ਪੈਦਾ ਕਰਕੇ ਉਨ•ਾਂ ਨੂੰ ਸੀਨੀਅਰ ਵਾਰਡਨ ਬਣਾਇਆ ਗਿਆ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਯੂਨਿਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਪੈਸੇ ਦਾ ਨਜਾਇਜ ਢੰਗ ਨਾਲ ਇਸਤੇਮਾਲ ਕਰਕੇ ਉਨ•ਾਂ ਲਈ ਨਵੇਂ ਹੋਸਟਲ ਬਣਾਉਣ ਦੀ ਥਾਂ ਇਹ ਪੈਸਾ ਬੇ-ਫਜੂਲੀ ਨਿਰਮਾਣ ਕਾਰਜਾਂ ਲਈ ਵਰਤ ਰਿਹਾ ਹੈ ਅਤੇ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਘਪਲੇਬਾਜਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਯੂਨਿਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਿਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਵੀ ਬੜੇ ਅਸਪਸ਼ਟ ਅਤੇ ਅਸਿੱਧੇ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਯੂਨਿਵਰਸਿਟੀ ਨਾਲ ਸੰਬੰਧਤ ਕਾਲਜਾਂ ਵਿਚ ਯੋਗਤਾ ਤੋਂ ਘਟ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੇ ਕਾਲਜਾਂ ਵਿਚ ਯੂ.ਜੀ.ਸੀ. ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤੇ ਅਧਿਆਪਕਾਂ ਨੂੰ ਭਰਤੀ ਕਰਨ ਦੀ ਨੀਅਤ ਨਾਲ ਅਜਿਹੇ ਵਿਸ਼ੇ ਚਲਾਏ ਜਾ ਰਹੇ ਹਨ, ਜਿਸ ਲਈ ਕਿ ਬਹੁਤ ਘੱਟ ਜਾਂ ਨਾ-ਮਾਤਰ ਵਿਦਿਆਰਥੀ ਹੀ ਅਪਲਾਈ ਕਰਦੇ ਹਨ।

Leave a Reply

Your email address will not be published. Required fields are marked *