ਪਟਿਆਲਾ

ਪੇਂਡੂ ਜਲ ਸਪਲਾਈਆਂ ਪੰਚਾਇਤਾਂ ਸਿਰ ਮੜਨ ਖਿਲਾਫ ਅਤੇ ਹੋਰ ਮੁਲਾਜ਼ਮ ਮੰਗਾਂ ਮਨਵਾਉਣ ਲਈ ਵਿਸ਼ਾਲ ਰੋਸ ਰੈਲੀ 15 ਮਈ ਨੂੰ

ਪਟਿਆਲਾ- (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁਲਾਜ਼ਮ ਜਥੇਬੰਦੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ , ਲਖਵਿੰਦਰ ਸਿੰਘ ਖ਼ਾਨਪੁਰ, ਹਰਬੀਰ ਸਿੰਘ ਸੁਨਾਮ, ਗੁਰਦਰਸ਼ਨ ਸਿੰਘ ਬਲਾਂ ਅਤੇ ਹਰਦੇਵ ਸਿੰਘ ਸਮਾਣਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ 5337 ਯੋਜਨਾਵਾਂ ਨੂੰ ਪੰਚਾਇਤਾਂ ਨੂੰ ਦੇ ਦਿੱਤਾ ਗਿਆ ਸੀ , ਜਿਨਾਂ ਵਿੱਚੋਂ ਜਿਆਦਾ ਦੀ ਹਾਲਤ ਬਦ ਤੋਂ ਬਦਤਰ ਹੈ ਅਤੇ ਜਿਆਦਾਤਰ ਯੋਜਨਾਵਾਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਦੇਣ ਤੋਂ ਅਸਮਰੱਥ ਹਨ । ਹੁਣ ਦੁਬਾਰਾ ਫੇਰ ਜਦੋਂ ਕਿ ਪੂਰੇ ਪੰਜਾਬ ਅੰਦਰ ਪੁਰਾਣੀਆਂ ਪੰਚਾਇਤਾਂ ਭੰਗ ਹਨ ਅਤੇ ਨਵੀਆਂ ਹੋਂਦ ਵਿੱਚ ਨਹੀਂ ਆਈਆਂ ਤਾਂ ਵੀ ਪ੍ਰਬੰਧਕ ਲੱਗੇ ਹੋਣ ਦੇ ਬਾਵਜੂਦ ਜਲ ਸਪਲਾਈ ਯੋਜਨਾਵਾਂ ਪੰਚਾਇਤਾਂ ਦੇ ਖਾਤੇ ਵਿੱਚ ਦੇ ਦਿੱਤੀਆਂ ਗਈਆਂ ਹਨ । 2023-24 ਦੌਰਾਨ ਇਹ 1200 ਦੇ ਕਰੀਬ ਸਕੀਮਾਂ ਪੰਚਾਇਤਾਂ ਨੂੰ ਸੰਭਾਲੀਆਂ ਜਾ ਰਹੀਆਂ ਹਨ । ਹੁਣ ਜਦੋਂ ਚੋਣਾ ਹੋਣ ਉਪਰੰਤ ਨਵੀਂਆ ਪੰਚਾਇਤਾਂ ਹੋਂਦ ਵਿੱਚ ਆਉਣਗੀਆਂ ਤਾਂ ਇਹ ਜਲ ਯੋਜਨਾਵਾਂ ਉਹਨਾਂ ਨੂੰ ਦੇ ਦਿੱਤੀਆਂ ਜਾਣਗੀਆਂ ਤੇ ਇਹਨਾਂ ਦਾ ਸਮੁੱਚਾ ਪ੍ਰਬੰਧ ਪੰਚਾਇਤਾਂ ਵੱਲੋਂ ਕੀਤਾ ਜਾਵੇਗਾ । ਇਸ ਦੇ ਨਾਲ ਹੀ ਇਹਨਾ ਜਲ ਯੋਜਨਾਵਾਂ ਤੇ ਕੰਮ ਕਰਦੇ ਠੇਕੇ ਵਾਲੇ ਕਾਮਿਆਂ ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ । ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਿਤ ਨਵੀਆਂ ਭਰਤੀਆਂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ 20-20 ਸਾਲ ਤੋਂ ਲੱਗੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਦੀ ਥਾਂ ਛਾਂਟੀ ਦੀ ਤਿਆਰੀ ਕੀਤੀ ਜਾ ਰਹੀ ਹੈ ।

ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਲੋਕ ਅਤੇ ਮੁਲਾਜ਼ਮ ਵਿਰੋਧੀ ਹੈ, ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਕਰਮਚਾਰੀਆ ਦੇ ਵਾਰਿਸਾ ਨੂੰ ਨੌਕਰੀ ਨਾ ਦੇਣ,ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਵਿਭਾਗ ਵਿੱਚ ਨਾ ਲੈਣ ,ਵਿਭਾਗੀ ਟੈਸਟ ਪਾਸ 6%ਅਤੇ ਡਿਪਲੋਮਾ ਪਾਸ 15% ਕਰਮਚਾਰੀਆ ਨੂੰ ਜੇ ਈ ਪ੍ਰਮੋਟ ਨਾ ਕਰਨ , ਚੌਥਾ ਦਰਜਾ ਕਰਮਚਾਰੀਆ ਨੂੰ ਦਰਜਾ ਤਿੰਨ ਦੀ ਪੱਦਉਨਤੀ ਨਾ ਕਰਨ ਅਤੇ ਰਿੱਟ ਪਟੀਸ਼ਨ 6162 ਨਾਲ ਸਬੰਧਿਤ ਪਟੀਸਨਾਂ ਦੇ ਬਕਾਏ ਜਾਰੀ ਨਾ ਕਰਨ ਦੇ ਰੋਸ ਵੱਜੋ ਜਥੇਬੰਦੀ ਵੱਲੋ ਫੈਸਲਾ ਕੀਤਾ ਗਿਆ ਹੈ ਕਿ ਤਿੰਨੇ ਚੀਫ ਇੰਜੀਨੀਅਰਾਂ ਅਤੇ ਡਿਪਟੀ ਡਾਇਰੈਕਟਰ ਦੇ ਖਿਲਾਫ 15 ਮਈ ਨੂੰ ਪਟਿਆਲਾ ਵਿੱਖੇ ਰੋਸ ਧਰਨਾ ਦਿੱਤਾ ਜਾਵੇਗਾ । ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਜੋਨ ਪਟਿਆਲਾ ਦੇ ਮੁਲਾਜ਼ਮਾਂ ਚ ਭਾਰੀ ਉਤਸ਼ਾਹ ਹੈ ਅਤੇ ਧਰਨੇ ਦੇ ਪ੍ਰਬੰਧਾਂ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਧਰਨੇ ਦੀ ਤਿਆਰੀ ਲਈ ਜੋਨ ਪਟਿਆਲਾ ਵਲੋਂ ਕੀਤੀ ਮੀਟਿੰਗ ਵਿੱਚ ਸੁਲੱਖਣ ਸਿੰਘ ਖਮਾਣੋਂ, ਬਲਵਿੰਦਰ ਸਿੰਘ ਮੰਡੋਲੀ, ਕੁਲਦੀਪ ਸਿੰਘ ਘੱਗਾ, ਨਾਥ ਸਿੰਘ ਸਮਾਣਾ, ਰਜਿੰਦਰਪਾਲ ਫ਼ਤਹਿਗੜ੍ਹ ਸਾਹਿਬ, ਪ੍ਰਕਾਸ਼ ਸਿੰਘ ਗੰਡਾ ਖੇੜੀ, ਨਰੇਸ਼ ਕੁਮਾਰ ਦੇਧਨਾ, ਕਰਮ ਸਿੰਘ ਰੋਹਟੀ, ਅਵਤਾਰ ਸਿੰਘ ਲਹਿਰਾ, ਰਣਵਿੰਦਰ ਬਿੱਟੂ, ਦਰਸ਼ਨ ਸਿੰਘ ਰੋਗਲਾ , ਲਖਵਿੰਦਰ ਸਿੰਘ ਪਟਿਆਲਾ ਆਦਿ ਆਗੂ ਵੀ ਹਾਜ਼ਰ ਸਨ l

Leave a Reply

Your email address will not be published. Required fields are marked *