ਪਟਿਆਲਾ

ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਦੀ ‘ਲੈਕਮੇ ਫ਼ੈਸ਼ਨ ਵੀਕ’ ਲਈ ਚੋਣ

ਪਟਿਆਲਾ ਪਹੁੰਚਣ ਤੇ ਸ਼ਾਨਦਾਰ ਢੰਗ ਨਾਲ ਕੀਤਾ ਸਵਾਗਤ
ਪਟਿਆਲਾ ਦੀ ਲੜਕੀਆਂ ਦਾ ‘ਲੈਕਮੇ ਫ਼ੈਸ਼ਨ ਵੀਕ’ ਚ ਹਿੱਸਾ ਲੈਣਾ ਮਾਨ ਵਾਲੀ ਗੱਲ- ਮੋਨਿਕਾ ਕਥੂਰੀਆ
ਪਟਿਆਲਾ, 12 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਪਟਿਆਲਾ ਦੀ ਦੋ ਵਿਦਿਆਰਥਣਾਂ ਨੇ ਆਈ.ਐਨ.ਆਈ.ਐਫ.ਡੀ. ਲਾਂਚ ਪੈਡ ਵਿਚੋਂ ਜਿੱਤ ਹਾਸਿਲ ਕਰ ਕੇ ‘ਲੈਕਮੇ ਫ਼ੈਸ਼ਨ ਵੀਕ’ ਲਈ ਚੋਣ ਹੋ ਗਈ ਹੈ, ਜਿਨ•ਾਂ ਦਾ ਪਟਿਆਲਾ ਪਹੁੰਚਣ ਤੇ ਸ਼ਾਨਦਾਰ ਢੰਗ ਦੇ ਨਾਲ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਵਧਾਈ ਦਿੱਤੀ ਗਈ ਹੈ।

‘ਲੈਕਮੇ ਫ਼ੈਸ਼ਨ ਵੀਕ’ ਵਿਚ ਜਾਣ ਵਾਲੀਆਂ ਸਵੀਹਾ ਮਿੱਤਲ ਅਤੇ ਕਾਜਲ ਗੋਇਲ ਦੋਵੇਂ ਹੀ ਪਟਿਆਲਾ ਦੀ ਰਹਿਣ ਵਾਲੀਆ ਹਨ ਤੇ ਇੰਸਟੀਚਿਊਟ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਪਟਿਆਲਾ ਪਹੁੰਚਣ ਤੇ ਮੂੰਹ ਮਿੱਠਾ ਕਰਵਾਉਂਦਿਆਂ ਸਵਾਗਤ ਕੀਤਾ ਗਿਆ ਹੈ।
ਇੰਸਟੀਚਿਊਟ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਨੇ ਦੱਸਿਆ ਕਿ ਆਈ.ਐਨ.ਆਈ.ਐਫ.ਡੀ. ਸੰਸਥਾਨ ਵੱਲੋਂ ਜੈਪੁਰ ਵਿਖੇ ਲਾਂਚ ਪੈਡ (ਇੰਟੀਰੀਅਰ ਡਿਜ਼ਾਇਨਿੰਗ) ਦੇ ਮੁਕਾਬਲੇ ਕਰਵਾਏ ਗਏ ਸੀ। ਜਿਸ ਵਿਚ ਸੰਸਥਾਨ ਦੇ 13 ਸੈਂਟਰਾਂ ਵਿਚੋਂ 500 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਜਿਨ•ਾਂ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਪਟਿਆਲਾ ਦੀਆਂ ਦੋਵੇਂ ਵਿਦਿਆਰਥਣਾਂ ਨੇ 40 ਵਿਚੋਂ 40 ਅੰਕ ਲੈ ਕੇ ਜਿੱਥੇ ਇਸ ਮੁਕਾਬਲੇ ਚ ਜਿੱਤ ਹਾਸਿਲ ਕੀਤੀ ਗਈ ਉਸ ਦੇ ਨਾਲ ਹੀ ਉਨਾਂ ਦੀ ‘ਲੈਕਮੇ ਫ਼ੈਸ਼ਨ ਵੀਕ’ ਲਈ ਵੀ ਚੋਣ ਕੀਤੀ ਗਈ ਹੈ। ਜਿਨ•ਾਂ ਨੂੰ ਤੁਰੰਤ ਟਿਕਟਾਂ ਵੀ ਦਿੱਤੀਆਂ ਗਈਆਂ।
ਕਥੂਰੀਆ ਨੇ ਦੱਸਿਆ ਕਿ ਅੱਜ ਤੱਕ ਪਟਿਆਲਾ ਸ਼ਹਿਰ ਦੇ ਕਿਸੇ ਵੀ ਵਿਦਿਆਰਥੀ ਵੱਲੋਂ ‘ਲੈਕਮੇ ਫ਼ੈਸ਼ਨ ਵੀਕ’ ਚ ਹਿੱਸਾ ਨਹੀਂ ਲਿਆ ਗਿਆ ਹੈ ਪਰ ਇਸ ਵਾਰ ਪਹਿਲੀ ਵਾਰ ਪਟਿਆਲਾ ਦੀ ਦੋ ਵਿਦਿਆਰਥਣਾਂ ‘ਲੈਕਮੇ ਫ਼ੈਸ਼ਨ ਵੀਕ’ ਚ ਹਿੱਸਾ ਲੈ ਕੇ ਪੰਜਾਬ ਅਤੇ ਪਟਿਆਲਾ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰ ਰਹਿਆਂ ਹਨ। ਦੋਵਾਂ ਲੜਕੀਆਂ ਦੀ ਚੋਣ ਨੂੰ ਉਨ•ਾਂ ਵੱਲੋਂ ਬਹੁਤ ਹੀ ਮਾਨ ਵਾਲੀ ਗੱਲ ਦੱਸਿਆ ਗਿਆ ਹੈ। ਉਨ•ਾਂ ਸਾਰਿਆਂ ਨੂੰ ਵਿਸ਼ਵਾਸ ਦਵਾਇਆ ਕਿ ਭਵਿੱਖ ਚ ਵੀ ਉਹ ਇਸੇ ਤਰਾਂ ਸਖ਼ਤ ਮਿਹਨਤ ਕਰ ਕੇ ਪੰਜਾਬ ਅਤੇ ਪਟਿਆਲਾ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰਨਗੇ।
ਇਸ ਸਬੰਧੀ ‘ਲੈਕਮੇ ਫ਼ੈਸ਼ਨ ਵੀਕ’ ਚ ਜਾਣ ਵਾਲੀਆਂ ਸਵੀਹਾ ਮਿੱਤਲ ਅਤੇ ਕਾਜਲ ਗੋਇਲ ਨੇ ਇਸ ਚੋਣ ਦੇ ਪਿੱਛੇ ਇੰਸਟੀਚਿਊਟ ਪਟਿਆਲਾ ਦੀ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਮਿਹਨਤ ਦੱਸਿਆ ਗਿਆ। ਉਨ•ਾਂ ਦੱਸਿਆ ਕਿ ਸ੍ਰੀਮਤੀ ਕਥੂਰੀਆ ਦੇ ਵਿਖਾਏ ਰਾਹ ਦੇ ਚੱਲ ਕੇ ਹੀ ਅੱਸੀ ਇਹ ਮੁਕਾਮ ਹਾਸਿਲ ਕਰ ਸਕਿਆ ਹਾਂ ਤੇ ਭਵਿੱਖ ਚ ਵੀ ਇਸੇ ਤਰਾਂ ਮਿਹਨਤ ਕਰਦੇ ਹੋਏ ਹੋਰ ਅੱਗੇ ਵੱਧ ਕੇ ਵਿਖਾਵਾਂਗੇ। ਉਨਾਂ ਦੱਸਿਆ ਕਿ ਕਿਸੇ ਵੀ ਦੇਸ਼ ਦਾ ਨਾਂਅ ਦੁਨੀਆ ਚ ਰੌਸ਼ਨ ਕਰਨ ਲਈ ਲੜਕੇ ਹੀ ਅਹਿਮ ਭੂਮਿਕਾ ਨਹੀਂ ਨਿਭਾਉਂਦੇ ਜਦਕਿ ਅੱਜ ਦੇ ਸਮੇਂ ਚ ਲੜਕੀਆਂ ਦੇ ਉਨ•ਾਂ ਦੇ ਬਰਾਬਰ ਖੜੇ ਹੋ ਕੇ ਦੇਸ਼ ਦਾ ਨਾਂਅ ਦੁਨੀਆ ਚ ਰੌਸ਼ਨ ਕਰ ਸਕਦੀਆਂ ਹਨ।

Leave a Reply

Your email address will not be published. Required fields are marked *