ਪੰਜਾਬਪਟਿਆਲਾ

ਮੋਬਾਇਲ ਤਕਨੀਕ ਆਉਣ ਨਾਲ ਹਰ ਖੇਤਰ ‘ਚ ਮਿਲ ਰਹੀ ਸਫਲਤਾ : ਸੁਰਜੀਤ ਸਿੰਘ ਰੱਖੜਾ

ਪਟਿਆਲਾ ਵਾਸੀ ਫੋਨ ਜ਼ੋਨ-2 ‘ਚ ਬੇਹਤਰੀਨ ਸੇਵਾਵਾਂ ਦਾ ਲਾਭ ਲੈਣ : ਅਮਨਦੀਪ ਚਿੰਟੂ
ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਫੌਨ ਜ਼ੋਨ-2 ਦਾ ਉਦਘਾਟਨ
ਐਸ.ਪੀ. ਓਬਰਾਏ,ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ, ਹਰਪਾਲ ਜੁਨੇਜਾ, ਵਿੱਕੀ ਰਿਵਾਜ ਤੋਂ ਇਲਾਵਾ ਪ੍ਰਮੁੱਖ ਸਖਸ਼ੀਅਤਾਂ ਨੇ ਲਗਵਾਈ ਹਾਜ਼ਰੀ
ਪਟਿਆਲਾ 6 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਾਹੀ ਸ਼ਹਿਰ ਵਿਚ ਫੋਨ-ਜ਼ੋਨ ਵੱਲੋਂ ਪ੍ਰਾਪਤੀ ਵੱਲ ਕਦਮ ਵਧਾਉਂਦਿਆਂ ਇਕ ਹੋਰ ਨਵਾਂ ਫੋਨ ਜ਼ੋਨ-2 ਮੋਬਾਇਲ ਸੈਂਟਰ 22 ਨੰਬਰ ਫਾਟਕ ਵਿਖੇ ਖੋਲ੍ਹਣ ਦਾ ਆਗਾਜ਼ ਕੀਤਾ ਗਿਆ। ਫੋਨ ਜ਼ੋਨ-2 ਦਾ ਉਦਘਾਟਨ ਮੌਕੇ ਰਾਜਨੀਤਕ, ਸਮਾਜਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ।

ਇਸ ਮੌਕੇ ਫੋਨ ਜ਼ੋਨ-2 ਦਾ ਉਦਘਾਟਨ ਵਾਟਰ ਸਪਲਾਈ ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤਾ। ਫੋਨ ਜ਼ੋਨ-2 ਦੇ ਉਦਘਾਟਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਦੇ ਜਥੇ ਨੇ ਸਾਰਿਆਂ ਨੂੰ ਗੁਰਬਾਣੀ ਤੇ ਬਾਣੀ ਨਾਲ ਜੋੜਿਆ।
ਇਸ ਮੌਕੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਫੋਨ ਜ਼ੋਨ-2 ਦੇ ਮਾਲਕ ਅਮਨਦੀਪ ਸਿੰਘ ਚਿੰਟੂ ਵੱਲੋਂ ਪਹਿਲਾਂ ਵੀ ਸ਼ਹਿਰ ਵਿਚ ਫੋਨ-ਜ਼ੋਨ ਸੈਂਟਰ ਚਲਾਇਆ ਜਾ ਰਿਹਾ, ਜਿਸ ਦਾ ਪਟਿਆਲਾ ਵਾਸੀ ਲੰਮੇ ਸਮੇਂ ਤੋਂ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਫੋਨ ਜ਼ੋਨ-2 ਦੇ ਖੁੱਲ੍ਹਣ ਨਾਲ ਸ਼ਾਹੀ ਸ਼ਹਿਰ ਦੇ ਲੋਕ ਫੋਨ ਜ਼ੋਨ-2 ਮੋਬਾਇਲ ਸੈਂਟਰ ਤੋਂ ਵੱਖ ਵੱਖ ਕੰਪਨੀਆਂ ਦੇ ਆਧੁਨਿਕ ਤਕਨੀਕ ਵਾਲੇ ਮੋਬਾਇਲ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਦਾ ਸਮਾਂ ਅਤੇ ਹਰ ਖੇਤਰ ਵਿਚ ਮੁਕਾਬਲੇਬਾਜ਼ੀ ਦਾ ਦੌਰ ਚੱਲ ਰਿਹਾ ਹੈ ਅਤੇ ਸਫਲਤਾ ਹਾਸਲ ਕਰਨ ਲਈ ਅਤਿ-ਆਧੁਨਿਕ ਵਾਲੇ ਮੋਬਾਇਲ ਕਾਫੀ ਸਹਾਈ ਸਿੱਧ ਹੋ ਰਹੇ ਹਨ। ਸ. ਰੱਖੜਾ ਨੇ ਕਿਹਾ ਕਿ ਮੋਬਾਇਲ ਹੱਥਾਂ ‘ਚ ਆਉਣ ਨਾਲ ਹਰ ਕੰਮ ਸੌਖਾ ਵੀ ਹੋਇਆ ਅਤੇ ਦੂਰ-ਦੁਰਾਡੇ ਬੈਠੇ ਅਸੀਂ ਹਰ ਕੰਮ ਕਰਨ ਵਿਚ ਸਫਲਤਾ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਮੋਬਾਇਲ ਤਕਨੀਕ ਤੋਂ ਵਾਂਝਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਮੋਬਾਇਲ ਤਕਨੀਕ ਹਾਸਲ ਕਰਨ ਨਾਲ ਜਿਥੇ ਪੌਜ਼ਟਿਵ ਨਤੀਜੇ ਸਾਹਮਣੇ ਆ ਰਹੇ ਹਨ, ਉਥੇ ਸਾਨੂੰ ਇਸ ਦਾ ਗਲਤ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ।
ਇਸ ਮੌਕੇ ਅਮਨਦੀਪ ਸਿੰਘ ਚਿੰਟੂ ਨੇ ਕਿਹਾ ਕਿ ਲੰਮੇ ਸਮੇਂ ਤੋਂ ਸ਼ਹਿਰ ਦੇ ਲੋਕਾਂ ਦੇ ਮੰਗ ਸੀ ਕਿ ਮੋਬਾਇਲ ਖੇਤਰ ਵਿਚ ਆ ਰਹੀ ਤਕਨੀਕ ਨੂੰ ਹੋਰ ਵੀ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਫੋਨ ਜ਼ੋਨ-2 ਤੋਂ ਗ੍ਰਾਹਕ ਨੂੰ ਹਰ ਸਹੂਲਤ ਉਪਲਬੱਧ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ 15 ਅਗਸਤ ਤੱਕ ਫੋਨ ਜ਼ੋਨ-2 ਮੋਬਾਇਲ ਸੈਂਟਰ ‘ਚ ਮੋਬਾਇਲ ਖਰੀਦਣ ਵਾਲੇ ਮੋਬਾਇਲ ਸਕੀਮਾਂ ਦਾ ਭਰਪੂਰ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਫੋਨ ਜ਼ੋਨ ਹਮੇਸ਼ਾ ਹੀ ਪਟਿਆਲਾ ਵਾਸੀਆਂ ਨੂੰ ਬੇਹਤਰੀਨ ਸੇਵਾਵਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਤੇ ਵਚਨਬੱਧ ਹੈ।

Leave a Reply

Your email address will not be published. Required fields are marked *