ਪੰਜਾਬਪਟਿਆਲਾ

ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ- ਐਡਵੋਕੇਟ ਸਤਬੀਰ ਖੱਟੜਾ

ਸਤਬੀਰ ਖੱਟੜਾ ਦੀ ਅਗਵਾਈ ‘ਚ ਲਗਾਇਆ ਖੂਨਦਾਨ ਤੇ ਮੁਫਤ ਮੈਡੀਕਲ ਕੈਂਪ
ਪਟਿਆਲਾ 7 ਅਗਸਤ (ਕੰਵਰ ਬੇਦੀ)
ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਆਲੋਵਾਲ ਵਿਖੇ ਮਨਾਏ ਗਏ 111ਵੇਂ ਜਨਮ ਦਿਹਾੜੇ ਮੌਕੇ ਹਰ ਸਾਲ ਤਰ੍ਹਾਂ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਪਟਿਆਲਾ ਨੇ ਉਘੇ ਸਮਾਜ ਸੇਵੀ ਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਮੁਫਤ ਮੈਡੀਕਲ ਚੈਕੱਅਪ ਕੈਂਪ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ।

ਕੈਂਪ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ ਤੇ ਇਸ ਮੌਕ ਪੁੱਜੀ ਪਟਿਆਲਾ ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਸਮੇਤ ਖੂਨਦਾਨੀਆਂ ਨੂੰ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸਨਮਾਨਿਤ ਕੀਤਾ।
ਇਸ ਦੌਰਾਨ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਗ ਖੱਟੜਾ ਨੇ ਕਿਹਾ ਕਿ ਸਾਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਨਾਲਨ ਜੋੜੀਏ ਤਾਂ ਜੋ ਉਹ ਸ਼ਬਦ ਗੁਰੁ ਦੇ ਲੜ ਲੱਗ ਸਕਣ।
ਇਸ ਦੌਰਾਨ ਵਾਤਾਵਰਨ ਦੀ ਸ਼ੁੱਧਤਾ ਲਈ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਬੂਟੇ ਦਿੱਤੇ ਗਏ ਤੇ ਬੂਟੇ ਵੰਡਣ ਰਸਮ ਉਘੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਖਾਲਸਾ ਨੇ ਅਦਾ ਕੀਤੀ ਤੇ ਉਨਾਂ ਕਿਹਾ ਕਿ ਨੌਜਵਾਨਾਂ ਵਲੋਂ ਅਜਿਹੇ ਕਾਰਜਾਂ ਕਰਨੇ ਸ਼ਲਘਾਯੋਗ ਹਨ। ਇਸ ਮੌਕੇ ਸਹਿਯੋਗ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਭਾਈ ਰਣਧੀਰ ਸਿੰਘ ਢੀਂਡਸਾ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ, ਮਾਰਕਿਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ ਲੌਟ, ਆਇਆ ਸਿੰਘ ਢੀਂਡਸਾ ਧਬਲਾਨ, ਤਰਸੇਮ ਸਿੰਘ ਕਸਿਆਣਾ, ਰਾਮ ਸਿੰਘ ਆਲੋਵਾਲ, ਸੂਬੇਦਾਰ ਗੁਰਨਾਹਰ ਸਿੰਘ, ਏਐਸਆਈ ਨਰਿੰਦਰ ਸਿੰਘ ਮਿੰਟੂ, ਫਾਰਮਾਸਿਸਟ ਰਾਮ ਸਿੰਘ ਆਲੋਵਾਲ, ਜਥੇ. ਜੋਗਿੰਦਰ ਸਿੰਘ ਲੌਟ, ਕਰਨੈਲ ਸਿੰਘ ਮਟੋਰੜਾ, ਸਮਸੇਰ ਸਿੰਘ ਆਲੋਵਾਲ, ਬਾਬਾ ਜਸਵੰਤ ਸਿੰਘ ਟਰੱਸਟੀ , ਨਿਸ਼ਾਨ ਸਿੰਘ ਗੁਰਦਾਸਪੁਰ,ਕਰਨੈਲ ਸਿੰਘ ਆਲੋਵਾਲ ਪ੍ਰਧਾਨ, ਜਥੇਂ ਹਰਫੂਲ ਸਿੰਘ ਭੰਗੂ, ਜਰਨੈਲ ਸਿੰਘ ਸੈਕਟਰੀ, ਜਸਵੰਤ ਸਿੰਘ ਪੇਧਨ ਸਰਪੰਚ, ਜੱਸੀ ਰਾਜਪੁਰਾ, ਅਮਰੀਕ ਸਿੰਘ ਸਰਪੰਚ ਸਿਉਣਾ, ਭੋਲਾ ਸਿੰਘ ਮਟੋਰੜਾ, ਠੇਕੇਦਾਰ ਗੁਰਮੁੱਖ ਸਿੰਘ, ਗੁਰਜੰਟ ਸਿੰਘ ਪੇਧਨ, ਸਰਪੰਚ ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ ਪੰਚ, ਅਮਰਜੀਤ ਸਿੰਘ ਸਾਬਕਾ ਸਰਪੰਚ, ਮੋਹਣ ਸਿੰਘ ਮੋਹਣੀ, ਜਸ਼ਨਜੋਤ ਸਿੰਘ ਦਰਗਾਪੁਰ, ਗਿਆਨੀ ਸਮਸ਼ੇਰ ਸਿੰਘ ਆਲੋਵਾਲ, ਗੁਰਜੰਟ ਸਿੰਘ ਸਹੌਲੀ ਤੇ ਡਾਕਟਰਾਂ ਦੀ ਟੀਮ ਵਿੱਚ ਸ਼ੈਲੀ ਜੇਤਲੀ, ਸੁੱਖਵਿੰਦਰ ਸਿੰਘ, ਕਿੰਦਰ ਕੋਰ, ਸ਼ਰਬਦੀਪ ਕੌਰ, ਮੋਹਣ ਲਾਲ ਤੇ ਵੱਡੀ ਗਿਣਤੀ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਵਰਕਰ ਹਾਜਰ ਸਨ।

Leave a Reply

Your email address will not be published. Required fields are marked *