ਪਟਿਆਲਾ

ਸਿਹਤ ਕੇਂਦਰ ਕੌਲੀ ਵਿਖੇ ਸਵੀਪ ਗਤੀਵਿਧੀਆਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ: ਨਾਗਰਾ ਵੱਲੋਂ ਥ੍ਰੀ ਵਹੀਲਰਾਂ ਪਿੱਛੇ ਲਗਾਏ ਸਟੀਕਰ

1 ਜੂਨ ਨੂੰ ਪੰਜਾਬ ਕਰੇਗਾ ਵੋਟ ਤਹਿਤ ਆਪਣੇ ਪਸੰਦੀਦਾ ਉਮੀਦਵਾਰ ਨੂੰ ਪਾਈ ਜਾਵੇ ਵੋਟ: ਐਸਐਮਓ ਡਾ: ਨਾਗਰਾ

ਹਰੇਕ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ: ਨੋਡਲ ਅਫਸਰ ਸਰਬਜੀਤ ਸਿੰਘ ਸੈਣੀ

ਪਟਿਆਲਾ, 20 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਮੁੱਖ ਚੋਣ ਅਫਸਰ ਪੰਜਾਬ ਅਤੇ ਜਿਲਾ ਚੋਣ ਅਫਸਰ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਪ੍ਰੋਗਰਾਮ ਤਹਿਤ ਸਵੀਪ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਥ੍ਰੀ ਵਹੀਲਰਾਂ ਦੇ ਪਿੱਛੇ 1 ਜੂਨ ਨੂੰ ਪੰਜਾਬ ਕਰੇਗਾ ਵੋਟ ਤਹਿਤ ਸਟੀਕਰ ਲਗਾ ਕੇ ਅਤੇ ਹੱਥਾਂ ਵਿੱਚ ਪੋਸਟਰ ਫੜ ਕੇ ਆਪਣੀ ਵੋਟ ਦਾ ਇਸਤੇਮਾਲ ਯਕੀਨੀ ਬਣਾਉਣ ਦੇ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਐਸਐਮਓ ਡਾ: ਨਾਗਰਾ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇਸ ਲਈ ਹਰੇਕ ਵੋਟਰ ਨੂੰ ਵੋਟ ਪਾ ਕੇ ਆਪਣੀ ਪਸੰਦ ਦਾ ਉਮੀਦਵਾਰ ਚੁਣ ਕੇ ਸਰਕਾਰ ਬਣਾਉਣ ਦਾ ਅਧਿਕਾਰ ਹੈ। ਉਨ੍ਹਾਂ ਵੋਟਰਾਂ ਦੀ 100 ਪ੍ਰਤੀਸ਼ਤ ਭਾਗੀਦਾਰੀ ਯਕੀਨੀ ਬਣਾਉਣ ਦੇ ਲਈ ਸਾਰੇ ਵੋਟਰਾਂ ਨੂੰ ਆਪਣਾ ਵੋਟ ਪਾਉਣ ਦਾ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ ਹੈ।

ਸਵੀਪ ਗਤੀਵਿਧੀਆਂ ਦੇ ਨੋਡਲ ਅਫਸਰ ਸਰਬਜੀਤ ਸਿੰਘ ਸੈਣੀ ਬਲਾਕ ਐਕਸਟੈਸ਼ਨ ਐਜੂਕੇਟਰ ਨੇ ਕਿਹਾ ਕਿ ਸਾਨੂੰ ਹਰ ਇੱਕ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ।ਉਨ੍ਹਾਂ ਸਮੂਹ ਵੋਟਰਾਂ ਨੂੰ ਪੋਸਟਰ ਵੰਡਦੇ ਹੋਏ ਅਪੀਲ ਕੀਤੀ ਕਿ ਉਹ ਇਸ ਵਾਰ ਵੋਟ ਪੋਲ ਪ੍ਰਤੀਸ਼ਤ ਨੂੰ 70 ਤੋਂ ਪਾਰ ਕਰਨ ਦੇ ਲਈ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਲੋਕਾਂ ਨੂੰ ਵੀ ਵੋਟਾਂ ਪਾਉਣ ਦੇ ਲਈ ਪ੍ਰੇਰਿਤ ਕਰਨ। ਇਸ ਮੌਕੇ ਮੈਡੀਕਲ ਅਫਸਰ ਡੈਂਟਲ ਮੇਜਰ ਯੋਗੇਸ਼, ਐਸਆਈ ਅਮਰਜੀਤ ਸਿੰਘ ਭੰਗੂ, ਐਲਐਚਵੀ ਪੂਨਮ ਵਾਲੀਆ, ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਦੀਪ ਸਿੰਘ, ਪਰਮਜੀਤ ਕੌਰ ਸਮੇਤ ਆਸ਼ਾ ਵਰਕਰਾਂ ਅਤੇ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾਉਣ ਆਏ ਨੇੜਲੇ ਪਿੰਡਾਂ ਦੇ ਵਸਨੀਕ ਹਾਜਰ ਸਨ।

Leave a Reply

Your email address will not be published. Required fields are marked *