ਪਟਿਆਲਾ

ਨਰਿੰਦਰ ਮੋਦੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਜਖਮਾਂ ਤੇ ਨਮਕ ਛਿੜਕ ਆ ਰਿਹੈ ਹਨ : ਸਤਨਾਮ ਸਿੰਘ ਬਹਿਰੂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੇਸ਼ ਵਿੱਚ ਸ਼ੁਰੂ ਹੋਇਆ ਪਾਰਲੀਮੈਂਟ ਚੋਣਾਂ ਵਿੱਚ ਵੱਖ—ਵੱਖ ਪਾਰਟੀਆਂ ਵਲੋਂ ਖੜੇ ਕੀਤੇ ਗਏ ਉਮੀਦਵਾਰਾਂ ਦੇ ਹੱਕ ਵਿੱਚ ਧਵਾਧੂਰ ਪ੍ਰਚਾਰ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਲੀਡਰਾਂ ਵਲੋਂ ਕੀਤਾ ਜਾ ਰਿਹਾ ਹੈ। ਉੱਥੇ ਪੰਜਾਬ ਵਿੱਚ ਖੜੇ ਕੀਤੇ ਗਏ ਭਾਰਤੀ ਜਨਤਾ ਪਾਰਟੀ ਵਲੋਂ ਉਮੀਦਵਾਰਾਂ ਦੇ ਹੱਕ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 23 ਮਈ ਨੂੰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਟਿਆਲਾ ਵਿਖੇ ਆ ਰਹੇ ਹਨ ਉਸ ਉੱਤੇ ਆਪਣਾ ਪ੍ਰਤੀਨਿਧ ਦਿੰਦਿਆ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਦਰਅਸਲ ਸੱਚ ਇਹ ਹੈ ਕਿ ਸ੍ਰੀ ਨਰਿੰਦਰ ਮੋਦੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਜਖਮਾਂ ਤੇ ਨਮਕ ਛਿੜਕ ਆ ਰਿਹੈ ਹਨ। ਸ੍ਰੀ ਨਰਿੰਦਰ ਮੋਦੀ ਵੀ ਮਹਿਲਾ ਵਾਲਿਆ ਦਾ ਡੁਬਦਾ ਜਹਾਜ ਨਹੀਂ ਬਚਾ ਸਕਣਗੇ ਅਤੇ 2014 ਤੋਂ 2024 ਤੱਕ ਸ੍ਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੂਰੇ ਦੱਸ ਸਾਲ ਅਡਾਨੀ ਅਬਾਨੀ ਅਤੇ ਕਾਰੋਬਾਰੀਆਂ ਘਰਾਣਿਆਂ ਦੇ ਹੀ ਹੱਕ ਵਿੱਚ ਫੈਸਲੇ ਕਰਦੀ ਰਹੀ ਸੀ ਅਤੇ ਬੀ.ਜੇ.ਪੀ. ਨੇ ਜ਼ੋ ਦੇਸ਼ ਦੇ ਲੋਕਾਂ ਲਈ ਹੀ ਕੰਡੇ ਬੀਜੇ ਹਨ ਉਸ ਦਾ ਹੀ ਬਦਲਾ ਦੇਸ਼ ਦੇ ਵੋਟਰਾਂ ਵੱਲੋਂ ਆਪਣੀ ਵੋਟ ਦੀ ਚੋਣ ਰਾਹੀਂ ਲਿਆ ਜਾ ਰਿਹਾ ਹੈ।

ਸ੍ਰ. ਬਹਿਰੂ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ 23 ਮਈ ਨੂੰ ਪਟਿਆਲਾ ਵਿਖੇ ਪੁੱਜ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਇੱਥੇ ਸ਼ਾਤਮਈ ਜਬਰਦਸਤ ਵਿਰੋਧ ਕਰਨ ਗਈਆਂ ਉੱਥੇ ਕੇਂਦਰ ਸਰਕਾਰ ਵੱਲੋਂ ਲਏ ਲੋਕ ਮਾਰੂ ਫੈਸਲਿਆਂ ਤੇ ਵੀ ਸਵਾਲ ਪੁਛਣ ਗੇ ਉੱਥੇ ਕਿਸਾਨ ਜਥੇਬੰਦੀਆਂ ਸ੍ਰੀ ਮੋਦੀ ਨੂੰ ਸਵਾਲ ਕਰਨ ਗਈਆਂ ਕਿ ਜਦੋਂ 2020 ਵਿੱਚ ਆਪ ਦੀ ਕੇਂਦਰ ਸਰਕਾਰ ਨੇ ਪੂਰੇ ਖੇਤੀ ਕਾਰੋਬਾਰ ਨੂੰ ਤਬਾਹ ਕਰਨ ਲਈ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਜਿਨਾਂ ਦਾ ਪੂਰੇ ਦੇਸ਼ ਦੇ ਕਿਸਾਨਾ ਨੇ ਵਿਰੋਧ ਕਰਦਿਆ ਸਾਲ ਤੋਂ ਵੱਧ ਦਿੱਲੀ ਦੇ ਵੱਖ—ਵੱਖ ਬਾਡਰਾਂ ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾ ਦੀ ਸ਼ਕਤੀ ਅੱਗੇ ਗੋਡੇ ਟੇਕਦਿਆਂ ਤਿੰਨ ਕਾਲੇ ਕਾਨੂੰਨ ਖਤਮ ਕਰਕੇ ਕਿਸਾਨ ਜਥੇਬੰਦੀਆਂ ਨਾਲ ਲਿਖਤੀ ਸਮਝੌਤਾ 9 ਦਸੰਬਰ 2021 ਨੂੰ ਕੀਤਾ ਸੀ। ਉਸ ਤੋਂ ਕਿਉਂ ਮੁਕਰੇ ਅਤੇ ਜਦੋਂ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਹਜਾਰਾ ਕਿਸਾਨ 13 ਫਰਵਰੀ ਨੂੰ ਸ਼ਾਂਤਮਈ ਦਿੱਲੀ ਜਾ ਰਹੇ ਸਨ ਤਾਂ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਵੱਡੀਆਂ ਰੋਕਾਂ ਖੜੀਆਂ ਕਰਕੇ ਨਿਹੱਥੇ ਕਿਸਾਨਾ ਤੇ ਅੱਥਰੂ ਗੈਸ ਅਤੇ ਗੋਲੀਬਾਰੀ ਕਰਕੇ ਚਾਰ ਸੋ ਤੋਂ ਵੱਧ ਕਿਸਾਨ ਫੱਟੜ ਕਿਉਂ ਕੀਤਾ ਅਤੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਸ਼ਾਤਮਈ ਬੈਠੇ ਕਿਸਾਨਾਂ ਤੇ ਹਰਿਆਣਾ ਪੁਲਿਸ ਵਲੋਂ ਵੱਡੀ ਪੱਧਰ ਤੇ ਟਰੈਕਟਰਾਂ ਦੀ ਭੰਨ ਤੋੜ ਕਰਨ ਸਾਡੇ ਇੱਕ ਨੌਜਵਾਨ ਕਿਸਾਨ ਦੇ ਪੁੱਤਰ ਸ਼ੁਭਕਰਨ ਨੂੰ ਗੋਲੀਆਂ ਨਾਲ ਕਿਉਂ ਸ਼ਹੀਦ ਕੀਤਾ ਅਤੇ ਹੋਰ ਨੌਜਵਾਨਾਂ ਦੀਆਂ ਬਾਵਾ ਲੱਤਾਂ ਵਿੱਚ ਗੋਲੀਆਂ ਮਾਰਕੇ ਨਿਕਾਰੇ ਕਿਉਂ ਕੀਤਾ ਆਦਿ—ਆਦਿ ਕਿਸਾਨ ਆਗੂ ਸ੍ਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਗਏ।

Leave a Reply

Your email address will not be published. Required fields are marked *