ਦੇਸ਼-ਵਿਦੇਸ਼ਪੰਜਾਬਪਟਿਆਲਾ

ਸੂਬੇ ਵਿਚ ਅਰਾਜਕਤਾ ਦਾ ਮਾਹੌਲ, ਆਮ ਲੋਕਾਂ ਦੇ ਕਤਲ ਤੋਂ ਬਾਅਦ ਕਲਮਾਂ ਦੇ ਕਤਲ ਵੀ ਸ਼ੁਰੂ : ਪ੍ਰੋ. ਚੰਦੂਮਾਜਰਾ

ਲਾਕਡਾਊਨ ਦੇ ਦੌਰਾਨ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਵਿਚੋਂ ਦੋ ਹਜ਼ਾਰ ਕਰੋੜ ਦੀ ਸ਼ਰਾਬ ਵੇਚੀ
ਪਟਿਆਲਾ, 23 ਮਈ ()-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਵਿਚ ਇਸ ਸਮੇਂ ਅਰਾਜ਼ਕਤਾ ਦਾ ਮਾਹੌਲ ਬਣ ਚੁੱਕਿਆ ਹੈ। ਕਾਂਗਰਸ ਦੀ ਸ਼ਹਿ ‘ਤੇ ਗੁੰਡਾ ਅਨਸਰਾਂ ਨੇ ਦਿਨ ਦਿਹਾੜੇ ਲੋਕਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਮਾੜੇ ਹਲਾਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾÎਇਆ ਜਾ ਸਕਦਾ ਹੈ ਕਿ ਹੁਣ ਤੱਕ ਲੋਕਾਂ ਦੀ ਅਵਾਜ਼ ਬਣਨ ਵਾਲੇ ਮੀਡੀਆਂ ‘ਤੇ ਹਮਲੇ ਕੀਤੇ ਜਾਣ ਲੱਗੇ ਹਨ। ਸਰਕਾਰ ਦੀ ਲੁੱਟ ਖਸੁੱਟ ਨੂੰ ਉਜਾਗਰ ਕਰਨ ਵਾਲੇ ਮੀਡੀਆਂ ਨੂੰ ਜਾਂ ਤਾਂ ਕਤਲ ਕਰ ਦਿੱਤਾ ਜਾ ਰਿਹਾ ਹੈ ਜਾਂ ਫੇਰ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ਼ ਕੀਤੇ ਜਾ ਰਹੇ ਹਨ। ਮੁਹਾਲੀ ਵਿਖੇ ਪੱਤਰਕਾਰ ਨੂੰ ਥਾਣੇ ਵਿਚ ਥਰਡ ਡਿਗਰੀ ਟਾਰਚਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸੂਬੇ ਵਿਚ ਆਮ ਲੋਕਾਂ ਦੇ ਕਤਲ ਤੋਂ ਬਾਅਦ ਕਲਮਾਂ ਦੇ ਕਤਲ ਵੀ ਸ਼ੁਰੂ ਹੋ ਗਏ ਹਨ।
ਪ੍ਰੋ. ਚੰਦੂਮਾਜਰਾ ਨੇ ਦੂਜੇ ਪਾਸੇ ਕਿਹਾ ਕਿ ਲਾੱਕ ਡਾਉਨ ਦੇ ਦੌਰਾਨ ਨਕਲੀ ਸਰਾਬ ਦੀ ਫੜੀ ਗਈ ਫੈਕਟਰੀ ਵਿਚੋਂ ਦੋ ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ। ਜਿਸ ਦੀ ਸੀ.ਬੀ.ਆਈ. ਤੋਂ ਜਾਂਚ ਕੀਤੀ ਜਾਣੀ ਜ਼ਰੂਰੀ ਹੈ। ਉਹਨਾ ਫੇਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਵਿਧਾਇਕ ਜ਼ਲਾਲਪੁਰ ਦੇ ਖਿਲਾਫ ਵੀ ਕੇਸ ਦਰਜ਼ ਕੀਤਾ ਜਾਵੇ, ਕਿਉਂਕਿ ਜਦੋਂ ਤੱਕ ਵਿਧਾਇਕ ਜਲਾਲਪੁਰ ਦੀ ਇਸ ਮਾਮਲੇ ਵਿਚ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਇਸ ਮਾਮਨੇ ਨਿਰਪੱਖ ਜਾਂਚ ਨਹੀਂ ਹੋ ਸਕਦੀ। ਭਾਵੇਂ ਕਿ ਐਸ.ਐਸ.ਪੀ. ਵੱਲੋਂ ਇਸ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਗਈ ਹੈ ਪਰ ਹੁਣ ਤੱਕ ਐਸ.ਆਈ.ਟੀ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ, ਸਗੋਂ ਸਿਰਫ ਦਿਪੇਸ਼ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਸ਼ਾਂਤ ਕਰਨ ਅਤੇ ਅਮਰੀਕ ਸਿੰਘ ਅਤੇ ਉਸ ਦੇ ਸਥੀਆ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜੋ ਕਿ ਅਕਾਲੀ ਦਲ ਨਹੀਂ ਹੋਣ ਦੇਵੇਗਾ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ( ਪ੍ਰੋ. ਚੰਦੂਮਾਜਰਾ), ਸਿੰਘ ਸਾਹਿਬ ਭਾਈ ਅਵਤਾਰ ਸਿੰਘ ਸਿੰਘ ਜੀ, ਜਥੇ. ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਜਸਮੇਰ ਸਿੰਘ ਲਾਛੜੂ ਅੰਤ੍ਰਿਗ ਕਮੇਟੀ ਮੈਂਬਰ, ਸੁਰਜੀਤ ਸਿੰਘ ਗੜੀ ਮੈਂਬਰ ਐਸਜੀਪੀਸੀ, ਮੰਨੈਜਰ ਜਰਨੈਲ ਸਿੰਘ, ਜਥੇ. ਕੁਲਦੀਪ ਸਿੰਘ ਹਰਪਾਲਪੁਰ,ਜਥੇ ਨਿਰੰਜਣ ਸਿੰਘ ਫੌਜੀ, ਜਥੇ ਗੁਰਜੰਟ ਸਿੰਘ ਨੂਰਖੇੜੀਆਂ , ਜਥੇ ਗੁਰਜੀਤ ਸਿੰਘ ਉੱਪਲੀ, ਮਸਤਾਨ ਸਿੰਘ, ਜਗਜੀਤ ਸਿੰਘ ਕੌਲੀ, ਤਰਸੇਮ ਸਿੰਘ ਕੌਲੀ, ,ਜਸਪ੍ਰੀਤ ਬੱਤਾ, ਜਤਿੰਦਰ ਪਹਾੜੀਪੁਰ,ਸੱਤਪਾਲ ਮਹਿਮੂਦਪੁਰ, ਜੰਗ ਸਿੰਘ ਇਟਲੀ, ਯਾਦਵਿੰਦਰ ਸਿੰਘ ਬਲਬੇੜਾ, ਸੁਖਵੀਰ ਸਿੰਘ ਬਲਬੇੜਾ,ਬੀਬੀ ਬਲਵੀਰ ਕੌਰ ਘੁੰਮਣ ,ਬਿੰਦਰ ਸਿੰਘ,ਸਨਦੀਪ ਰਾਜਾ ਤੁੜ, ਸੁਰਜੀਤ ਚਰਾਸੋਂ, ਗੁਰਦੀਪ ਸਿੰਘ ਸੇਖੂਪੁਰ, ਕਾਰਜ ਸਮੱਸ਼ਪੁਰ, ਮੋਹਨ ਸਿੰਘ ਮਹਿਮੂਦਪੁਰ, ਜੱਗੀ ਬਦੇਸਾਂ, ਗੁਰਬਖਸ ਸਿੰਘ ਟਿਵਾਣਾ,ਸੁਰਿੰਦਰ ਸਿੰਘ ਪੁਰ, ਬਿਕਰਮ ਸਿੰਘ ਫਰੀਦਪੁਰ, ਸਾਨਵੀਰ ਸਿੰਘ ਬ੍ਰਹਮਪੁਰਾਂ, ਜੱਸੀ ਹਸਨਪੁਰ, ਜਸਵੀਰ ਸਿੰਘ ਇਸਰਹੇੜੀ, ਉਜਾਗਰ ਸਿੰਘ ਕੱਛਵੀ, ਸੁਖਵਿੰਦਰ ਸਰਮਾਂ, ਗੁਡੂ ਪੰਜੇਟਾਂ ,ਹਰਪਾਲ ਸਿੰਘ ਜਨੇੜੀਆਂ, ਜਤਿੰਦਰ ਮਹੁਬੱਤਪੁਪ,ਰੂਪੀ ਕੱਕੇਪੁਰ, ਸੁਖਚੈਨ ਜੋਲਾਂ ਬਲਜਿੰਦਰ ਬਿਲਾਸਪੁਰ, ਹਰਵਿੰਦ ਸਿੰਘ ਡੰਡੋਆ, ਸਵਿੰਦਰ ਸਿੰਘ ਬੁੱਧਮੋਰ, ਜੱਸਾ ਸਿੰਘ ਕੋਟਲਾ, ਰਾਣਾ ਭੈਣੀ , ਸੁਰਜੀਤ ਪਰੋੜ, ਜਰਨੈਲ ਸਿੰਘ ਅਲੀਪੁਰ, ਬਲਵੀਰ ਬਲਬੇੜਾ, ਕੁਲਦੀਪ ਸਿੰਘ ਚੌਰਾ ਸਰਪੰਚ, ਭੁਪਿੰਦਰ ਚੌਰਾ, ਹਰਵਿੰਦਰ ਲੱਕੀ ਛੱਲੇੜੀ, ਅਕਰਮ ਚੌਰਾ, ਜੋਬਨ ਸੰਧੂ, ਅੰਗਰੇਜ ਘੜਾਮ, ਕੁਲਵਿੰਦਰ ਭੱਟੀ, ਗੁਰਵਿੰਦਰ ਅਸਰਪੁਰ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ, ਗੁਰਵਿੰਦਰ ਮਿੱਠੂਮਾਜਰਾ, ਜਸਪਾਲ ਸਿੰਘ ਗੰਗਰੋਲੀ,ਲਾਲੀ ਨੂਰਖੇੜੀਆਂ, ਰਾਜਵੀਰ ਬੰਟੀ ਅਤੇ ਦਲਜੀਤ ਸਿੰਘ ਮੋਨੂੰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *