ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਭਾਰਤ ਦੀ ਹਾਕੀ ਅਤੇ ਰੋਇੰਗ ਵਿਚ ਜੇਤੂ ਸ਼ੁਰੂਆਤ

ਜਗਦੀਪ ਕਾਹਲੋਂ, ਡਾ. ਅਮਨ
ਰੀੳ ੳਲੰਪਿਕ ਵਿਚ ਪਹਿਲੇ ਦਿਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 3-2 ਨਾਲ ਮਾਤ ਦਿੱਤੀ। ਭਾਰਤੀ ਹਾਕੀ ਟੀਮ ਦੇ ਸਟਾਰ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੇ 2 ਗੋਲਾਂ ਨਾਲ ਭਾਰਤ ਨੂੰ ਜਿੱਤ ਦੁਆਈ।ਭਾਰਤੀ ਹਾਕੀ ਟੀਮ 12 ਸਾਲਾਂ ਬਾਅਦ ਪਹਿਲੀ ਵਾਰ ੳਲੰਪਿਕ ਵਿਚ ਕੋਈ ਮੈਚ ਜਿੱਤ ਪਾਈ ਹੈ।

ਉਥੇ ਹੀ ਪਹਿਲੇ ਦਿਨ ਰੋਇੰਗ (ਕਿਸ਼ਤੀ ਚਾਲਣ) ਵਿਚ ਭਾਰਤ ਦੇ ਖਿਡਾਰੀ ਦੱਤੂ ਬੱਬਨ ਨੇ ਪੁਰਸ਼ ਸਿੰਗਲਜ਼ ਦੇ ਕੁਆਟਰਫਾਇਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ । ਦੱਤੂ ਬੱਬਨ ਨੇ 2000 ਮੀਟਰ ਦੀ ਰੇਸ 7 ਮਿੰਟ 21.67 ਸੈਕਿੰਟ ਦਾ ਸਮਾਂ ਲੈ ਕੇ ਪੁਰੀ ਕੀਤੀ। ਸੋਨ ਤਗਮਿਆਂ ਦੀ ਸੂਚੀ ਵਿਚ ਉਥੇ ਹੀ ਅਮਰੀਕਾ ਦੀ ਵਰਜੀਨੀਆ ਨੇ ਅਮਰੀਕਾ ਨੂੰ 10 ਮੀਟਰ ਏਅਰ ਰਾਇਫਲ ਸ਼ੂਟਿੰਗ ਵਿਚ ਪਹਿਲਾ ਸੋਨ ਤਗਮਾ ਦੁਆਇਆ। ਸਾਇਕਲਿੰਗ ਵਿਚ ਬੈਲਜੀਅਮ ਦੇ ਸਾਇਕਲਿਸਟ ਵੈਨਅੇਮਰਟ ਗਰੇਗ ਨੇ 237.5 ਕਿਲੋਮੀਟਰ ਸਾਇਕਲ ਰੇਸ 6 ਘੰਟੇ 10 ਮਿੰਟ ਅਤੇ 05 ਸੈਕਿੰਟ ਦੇ ਸਮੇਂ ਵਿਚ ਪੂਰੀ ਕਰ ਸੋਨ ਤਗਮਾ ਜਿੱਤਿਆ। ਡੈਨਮਾਰਕ ਦੇ ਸਾਕਿਲਿਸਟ ਜੈਕੋਬ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਪੋਲੈਂਡ ਦੇ ਸਾਇਕਲਿਸਟ ਰੇਫਲ ਨੇ ਤੀਜਾ ਸਥਾਨ ਹਾਸਿਲ ਕਰਦਿਆਂ ਕਾਂਸੇ ਦਾ ਤਗਮਾ ਜਿੱਤਿਆ। 400 ਮੀਟਰ ਫਰੀਸਟਾਇਲ ਤੈਰਾਕੀ ਮੁਕਾਬਲਿਆਂ ਵਿਚ ਅਸਟਰੇਲੀਆ ਦੇ ਮਾਰਕ ਹਰਟਨ ਨੇ 3 ਮਿੰਟ 41 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ। ਚੀਨ ਦੇ ਖਿਡਾਰੀ ਸੁਨ ਯੈਂਗ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਗੋਬਰਿਅਲ ਡੇਲਟੀ ਨੇ ਕਾਂਸੇ ਦਾ ਤਗਮਾ ਜਿੱਤਿਆ।ਇਹਨਾਂ ਸਭ ਖੇਡਾਂ ਵਿਚ ਤਾਂ ਭਾਰਤੀ ਖਿਡਾਰੀ ਆਪਣੇ ਨਾਂਅ ਤਗਮੇ ਕਰਾਉਣ ਤੋਂ ਖੁੱਸ ਗਏ ਪਰ ਹੁਣ ਭਾਰਤੀ ਮਹਿਲਾ ਹਾਕੀ, ਤੀਰਅੰਦਾਜੀ, ਅਥਲੈਟਿਕਸ, ਮੁੱਕੇਬਾਜ਼ੀ ਆਦਿ ਖੇਡਾਂ ਵਿਚ ਭਾਰਤ ਨੂੰ ਤਗਮਿਆਂ ਦੀ ਆਸ ਹੈ ਤਾਂ ਹੀ ਭਾਰਤ ਆਪਣਾ ਨਾਂਅ ਤਗਮਿਆਂ ਦੀ ਸੂਚੀ ਵਿਚ ਦਰਜ ਕਰਵਾ ਸਕਦਾ ਹੈ।
ਖੇਡਾਂ ਦੀ ਸਮਾਂ ਸਾਰਨੀ
ਸ਼ੂਟਿੰਗ 10 ਮੀਟਰ ਏਅਰ ਰਾਇਫਲ (ਪੁਰਸ਼) ਸਮਾਂ 5.30 ਵਜੇ।
ਹਾਕੀ (ਪੁਰਸ਼) ਸਮਾਂ 7.30 ਵਜੇ।
ਤੈਰਾਕੀ (200 ਮੀਟਰ) ਮਹਿਲਾ- ਸਮਾਂ 9.30 ਵਜੇ।
ਤੇਰਾਕੀ ਪੁਰਸ਼ ਸਮਾਂ 10.00 ਵਜੇ।
ੳਲੰਪਿਕ ਅਤੇ ਵਰਲਡ ਰਿਕਾਰਡ
ਆਰਚਰੀ -ਕਿਮ ਵੂਜ਼ਿਨ
ਸ਼ੂਟਿੰਗ 10 ਮੀਟਰ -ਹੋਆਂਗ ਕਸਾਂਨਵਿੰਨਹ

ਰੀਓ ਵਿੱਚ ਖੁੱਲ੍ਹਿਆ ਕੈਨੇਡਾ ਹਾਊਸ
ਜਗਦੀਪ ਕਾਹਲੋਂ, ਡਾ. ਅਮਨ
ਉੱਚੀਆਂ ਆਸਾਂ ਤੇ ਥੋੜ੍ਹੀ ਘਬਰਾਹਟ ਦੇ ਨਾਲ ਰੀਓ ਡੀ ਜਨੇਰੀਓ ਪਹੁੰਚਣ ਵਾਲੇ ਕੈਨੇਡੀਅਨ ਖਿਡਾਰੀਆਂ ਨੂੰ ਜਿਸ ਗੱਲ ਤੋਂ ਰਾਹਤ ਮਿਲ ਰਹੀ ਹੈ ਉਹ ਹੈ ਕੈਨੇਡਾ ਹਾਊਸ। ਇੱਥੇ ਪਹੁੰਚ ਕੇ ਕੈਨੇਡੀਅਨ ਖਿਡਾਰੀਆਂ ਨੂੰ ਬਿਲਕੁਲ ਘਰ ਵਰਗਾ ਮਹਿਸੂਸ ਹੋ ਰਿਹਾ ਹੈ।
2000 ਸਕੁਏਅਰ ਫੁੱਟ ਵਿੱਚ ਫੈਲੇ ਇਸ ਪੁਰਾਣੇ ਅਥਲੈਟਿਕ ਕਲੱਬ ਵਿੱਚ ਜਿੱਥੇ ਹੱਥਾਂ ਨਾਲ ਕੈਨੇਡੀਅਨ ਖੇਡਾਂ ਦੇ ਦ੍ਰਿਸ਼ ਬਣਾਏ ਗਏ ਹਨ ਉੱਥੇ ਹੀ ਕੈਨੇਡੀਅਨ ਸੱਭਿਆਚਾਰ ਦੀ ਕਈ ਤਰ੍ਹਾਂ ਦੀ ਝਲਕ ਵੀ ਮਿਲਦੀ ਹੈ। ਕੈਨੇਡਾ ਹਾਊਸ ਅਸਲ ਵਿੱਚ ਓਲੰਪਿਕਸ ਵਿੱਚ ਹਿੱਸਾ ਲੈਣ ਪਹੁੰਚੇ ਕੈਨੇਡਾ ਦੇ 314 ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਇੱਕਠੇ ਹੋਣ ਦੀ ਥਾਂ ਹੈ। ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਸੁਕਰਵਾਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕੁੱਝ ਖਿਡਾਰੀ ਅਥਲੀਟਜ਼ ਵਿਲੇਜ, ਜੋ ਕਿ ਬਾਰਾ ਡਾ ਟਿਜੂਥਕਾ ਲਾਗੇ ਸਥਿਤ ਹੈ, ਵਿੱਚ ਹੀ ਠਹਿਰਣਗੇ ਤੇ ਜਾਂ ਫਿਰ ਕੁੱਝ ਕੁ ਹੋਟਲਾਂ ਵਿੱਚ ਰਹਿਣਗੇ।
ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਵੀਰਵਾਰ ਨੂੰ ਆਨਰੇਰੀ ਤੌਰ ਉੱਤੇ ਬਕਾਇਦਾ ਰਿਬਨ ਕੱਟ ਕੇ ਕੈਨੇਡਾ ਹਾਊਸ ਦਾ ਉਦਘਾਟਨ ਕੀਤਾ ਸੀ। ਹਾਰਵਰਡ ਯੂਨੀਵਰਸਿਟੀ ਦੇ ਸਾਬਕਾ ਖਿਡਾਰੀ ਜੌਹਨਸਟਨ ਨੇ ਖਿਡਾਰੀ ਹੋਣ ਦੇ ਫਾਇਦੇ ਵੀ ਸਾਂਝੇ ਕੀਤੇ।
ਗਵਰਨਰ ਜਨਰਲ ਨੇ ਕੈਨੇਡਾ ਦੀਆਂ ਖਿਡਾਰਨਾਂ ਦੀ ਤਾਰੀਫ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਟੀਮ ਕੈਨੇਡਾ ਨਾਲ ਹੀ ਅਸਲ ਵਿੱਚ ਕੈਨੇਡਾ ਦੀ ਟੀਮ ਮਜ਼ਬੂਤ ਹੋਈ ਹੈ। ਉਨ੍ਹਾਂ ਡੋਪਿੰਗ ਬਾਰੇ ਵੀ ਗੱਲ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਕੈਨੇਡੀਅਨ ਖਿਡਾਰੀ ਸਮਝਦੇ ਹਨ ਕਿ ਡੋਪਿੰਗ ਦੀ ਖੇਡਾਂ ਵਿੱਚ ਕੋਈ ਥਾਂ ਨਹੀਂ।

Leave a Reply

Your email address will not be published. Required fields are marked *