ਪ੍ਰਾਈਮ ਹਸਪਤਾਲ ਅਤੇ ਸਿਵਲ ਡਿਫੈਂਸ ਦੇ ਸਾਂਝੇ ਉਪਰਾਲੇ ਨਾਲ ਲਗਾਇਆ ਮੁਫ਼ਤ ਮੈਡੀਕਲ ਕੈਂਪ
ਪਟਿਆਲਾ 8 ਅਗਸਤ (ਮਧੂਸਾਰ ਬਿਊਰੋ)
ਪ੍ਰਾਈਮ ਹਸਪਤਾਲ ਪਟਿਆਲਾ ਅਤੇ ਸਿਵਲ ਡਿਫ਼ੈਂਸ ਪਟਿਆਲਾ ਵਲੋਂ ਪੁਲਿਸ ਸਟੇਸ਼ਨ, ਕੋਤਵਾਲੀ ਪਟਿਆਲਾ ਵਿਖੇ ਮੁਫ਼ਤ ਮੈਡੀਕਲ ਚੈਕ-ਅਪ ਕੈਂਪ ਲਗਾਇਆ ਗਿਆ। ਕੈਂਪ ਚ ਡਾ.ਉਪਿੰਦਰ ਸਿੰਘ, ਹੱਡੀ ਰੋਗ ਮਾਹਿਰ, ਡਾ. ਹਰਜਿੰਦਰ ਕੌਰ ਅਤੇ ਡਾ. ਰਮਨ ਕੌਸ਼ਲ, ਜਨਰਲ ਫ਼ਿਜੀਸ਼ੀਅਨ ਨੇ ਕੋਤਵਾਲੀ ਅਤੇ ਥਾਨਾ ਡਵੀਜਨ ਨੰਬਰ 2 ਦੇ ਪੁਲਿਸ ਕਰਮੀਆਂ ਦਾ ਮੈਡੀਕਲ ਚੈਕ-ਅਪ ਕੀਤਾ ਗਿਆ।
ਕੈਂਪ ਦੌਰਾਨ ਸਮੂਹ ਕਰਮਚਾਰੀਆਂ ਦਾ ਬੱਲਡ ਪ੍ਰੈਸ਼ਰ, ਯੂਰਿਕ ਐਸਿਡ ਅਤੇ ਬੋਨ ਡੈਨਸਿਟੀ(ਹੱਡੀਆਂ ਦਾ ਕੈਲਸ਼ੀਅਮ) ਟੈਸਟ ਮੁਫ਼ਤ ਕੀਤੇ ਗਏ। ਐਸ.ਐਚ.ਓ ਗੁਰਪਰੀਤ ਸਿੰਘ ਭਿੰਡਰ ਵਲੋਂ ਪ੍ਰਾਈਮ ਹਸਪਤਾਲ ਅਤੇ ਸਿਵਲ ਡਿਫ਼ੈਂਸ ਦਾ ਇਸ ਉਪਰਾਲੇ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਚੇਤੇ ਰਹੇ ਕਿ ਸੀਨੀਅਰ ਪੁਲੀਸ ਕਪਤਾਨ, ਪਟਿਆਲਾ ਵਲੋਂ ਵੀ ਹਰੇਕ ਥਾਨੇ ਵਿੱਚ ਮੈਡੀਕਲ ਚੈਕ-ਅਪ ਕੈਂਪ ਲਗਾ ਕੇ ਪਾ੍ਈਮ ਹਸਪਤਾਲ ਪਟਿਆਲਾ ਰਾਹੀਂ ਸਮੂਹ ਪੁਲੀਸ ਕਰਮੀਆਂ ਦਾ ਮੈਡੀਕਲ ਮੁਲਾਹਜਾ ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪੁਲੀਸ ਕਰਮੀਆਂ ਦਾ ਡਿਊਟੀ ਸਮਾਂ ਬਹੁਤ ਲੰਬਾ ਹੋਣ ਕਰਕੇ ਉਹ ਆਪਣੀ ਸਿਹਤ ਵੱਲ ਪੂਰਾ ਸਮਾਂ ਨਹੀਂ ਦੇ ਸਕਦੇ, ਅਜਿਹੇ ਵਿੱਚ ਪਾ੍ਈਮ ਹਸਪਤਾਲ ਵਲੋਂ ਜ਼ਿਲ੍ਹੇ ਦੇ ਹਰੇਕ ਥਾਨੇ ਵਿੱਚ ਜਾ ਕੇ ਸਿਹਤ ਸੰਭਾਲ ਬਾਰੇ ਜਾਨਕਾਰੀ ਦੇਣਾ ਬਹੁਤ ਹੀ ਸ਼ਲਾਘਾ ਯੋਗ ਕੰਮ ਹੈ।ਇਸ ਕੈਂਪ ਵਿੱਚ ਲਗਭੱਗ 50 ਕਰਮਚਾਰੀਆਂ ਨੇ ਆਪਣਾ ਚੈਕ-ਅਪ ਕਰਵਾਇਆ।ਇਸ ਦੌਰਾਨ ਸਿਵਲ ਡਿਫ਼ੈਂਸ ਦੇ ਮੁੱਖ ਵਾਰਡਨ ਕੇ.ਐਸ.ਸੇਖੋਂ ਨੇ ਦੱਸਿਆ ਕਿ ਉਹਨਾ ਦੀ ਸਮੁੱਚੀ ਟੀਮ ਆਪਦਾ ਪ੍ਰਬੰਧਨ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਇਸ ਕੈਂਪ ਵਿੱਚ ਗੁਰਕੀਰਤ ਸਿੰਘ ਡਿਪਟੀ ਪੋਸਟ ਵਾਰਡਨ, ਸ਼ੀ੍ ਮੱਖਣ ਸਿੰਘ, ਡਿਪਟੀ ਪੋਸਟ ਵਾਰਡਨ ਅਤੇ ਸ਼ੀ੍ ਗੌਰਵ ਗੁਪਤਾ ਸੈਕਟਰ ਵਾਰਡਨ ਨੇ ਵੀ ਆਪਣੀ ਵਿਸ਼ੇਸ ਭੂਮਿਕਾ ਨਿਭਾਈ।

