ਅੰਮ੍ਰਿਤਸਰਚੰਡੀਗੜ੍ਹਪੰਜਾਬ

ਨਾ ਮੇਅਰ ਨਾ ਜਿੰਮੇਦਾਰ ਸਰਕਾਰ, ਸ਼ਹਿਰ ਦਾ ਹੋਇਆ ਬੁਰਾ ਹਾਲ

ਮੁੱਢਲੀ ਸੁਵਿਧਾਵਾਂ ਵੀ ਠੱਪ, ਵਿਰੋਧ ਚ ਸੜਕਾ ਤੇ ਉਤਰੇ ਕਾਂਗਰੇਸੀ, ਕੀਤਾ ਰੋਸ਼ ਮੁਜਾਹਰਾ

ਆਪ ਨੇ ਦੋ ਸਾਲਾਂ ਚ ਬਿਗਾੜੀ ਸ਼ਹਿਰ ਦੀ ਹਾਲਤ – ਔਜਲਾ

ਅੰਮ੍ਰਿਤਸਰ – (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪਿਛਲੇ ਦੋ ਸਾਲਾਂ ਤੋ ਸ਼ਹਿਰ ਵਿੱਚ ਨਾ ਤੇ ਮੇਅਰ ਹੈ ਅਤੇ ਨਾ ਹੀ ਜਿੰਮੇਦਾਰ ਸਰਕਾਰ ਹੈ ਜਿਸ ਕਰਕੇ ਗੁਰੁ ਨਗਰੀ ਦਾ ਬੁਰਾ ਹਾਲ ਹੋਇਆ ਹੈ। ਥਾਂ-ਥਾਂ ਲੱਗੇ ਕੂੜੇ ਦੇ ਢੇਰ, ਗੰਦਾ ਪਾਨੀ, ਭਰੇ ਸੀਵਰੇਜ ਇਸ ਗੱਲ ਦੀ ਨਿਸ਼ਾਨੀ ਹੈ ਕਿ ਬਦਲਾਵ ਕੀ ਸਰਕਾਰ ਨੇ ਕਿਸ ਤਰਾਂ ਦਾ ਬਦਲਾਅ ਲਿਆਂਦਾ ਹੈ। ਇਸੇ ਬਦਲਾਵ ਦੇ ਖਿਲਾਫ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਸ਼ਹਿਰੀ ਵੱਲੋਂ ਰੋਸ਼ ਮੁਜਾਹਰਾ ਕੀਤਾ ਗਿਆ। ਰਣਜੀਤ ਐਵਨਉ ਵਿਖੇ ਪਹਿਲਾਂ ਰਾਜ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਫਿਰ ਦਫਤਰ ਨਗਰ ਨਿਗਮ ਅੰਮ੍ਰਿਤਸਰ ਤੱਕ ਰੋਸ ਮਾਰਚ ਵੀ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਹੋਏ। ਇਸ ਸਮੇਂ ਰੋਸ਼ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਜੀਤ ਔਜਲਾ ਜੀ ਨੇ ਕਿਹਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਸਾਫ ਸਫਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਤ ਹੋਈ ਹੈ। ਸਮੁੱਚੇ ਸ਼ਹਿਰ ਵਿੱਚ ਅੰਮ੍ਰਿਤਸਰ ਦੀ ਸਾਫ ਸਫਾਈ ਦਾ ਬੁਰਾ ਹਾਲ ਹੈ। ਹਰ ਗਲੀ ਅਤੇ ਮੁਹੱਲੇ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਸੀਵਰੇਜ ਜਾਮ ਹੈ, ਭਗਤਾਂਵਾਲਾ ਡੰਪ ਦੇ ਮਾੜੇ ਪ੍ਰਬੰਧਾਂ ਕਾਰਨ ਪੂਰਾ ਸ਼ਹਿਰ ਡੰਪ ਵਿਚ ਤਬਦੀਲ ਹੋ ਗਿਆ ਹੈ,

ਜਦਕਿ ਕਈ ਥਾਵਾਂ ‘ਤੇ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ। ਗਰਮੀ ਵਧ ਰਹੀ ਹੈ ਅਤੇ ਬਿਜਲੀ ਸਪਲਾਈ ਦਾ ਵੀ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਲੋਕ ਪਰੇਸ਼ਾਨ ਹਨ। ਟ੍ਰੈਫਿਕ ਦੀ ਸਮੱਸਿਆ ਕਾਰਨ ਸ਼ਹਿਰ ਵਿੱਚ ਵੱਡੇ ਵੱਡੇ ਜਾਮ ਲੱਗ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਨਗਰ ਪਾਲਿਕਾਵਾਂ ਅਤੇ ਨਗਰ ਪ੍ਰੀਸ਼ਦਾਂ ਆਦਿ ਦੀਆਂ ਚੋਣਾਂ ਇੱਸ ਲਈ ਨਹੀਂ ਕਰਵਾ ਰਹੀ ਕਿਉਂਕਿ ਉਹਨਾਂ ਨੂੰ ਇਹਨਾਂ ਚੋਣਾਂ ਵਿੱਚ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ। ਆਪਣੇ ਫਾਇਦੇ ਲਈ ਸ਼ਹਿਰ ਨੂੰ ਲਾਵਾਰਿਸ ਬਣਾ ਦਿੱਤ ਗਿਆ ਹੈ। ਔਜਲਾ ਨੇ ਕਿਹਾ ਕਿ ਜਦੋਂ ਵੀ ਉਹ ਲੋਕਸਭਾ ਚੋਣਾਂ ਦੇ ਪ੍ਰਚਾਰ ਲਈ ਸ਼ਹਿਰ ਵਿੱਚ ਜਾਂਦੇ ਹਨ ਤਾਂ ਲੋਕ ਸਬਤੋਂ ਪਹਿਲਾਂ ਸ਼ਹਿਰ ਵਿੱਚ ਕੁੜੇ ਦੀ ਸਮੱਸਿਆ ਦਾ ਜਿਕਰ ਕਰਦੇ ਹਨ। ਇਸਲਈ ਉਹਨਾਂ ਨੇ ਅੱਜ ਲੋਕਾਂ ਦੇ ਮੁੱਦਿਆਂ ਤੇ ਅੱਖਾਂ ਬੰਦ ਕਰਕੇ ਬੈਠੀ ਸਰਕਾਰ ਦੇ ਖਿਲਾਫ ਆਵਾਜ ਚੁੱਕੀ ਹੈ। ਉਹਨਾਂ ਨੇ ਲੋਕਾਂ ਨੂੰ ਕਾੰਗਰਸ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਸ਼ਹਿਰ ਦੀਆਂ ਮੁਢਲਿਆਂ ਸੁਵਿਧਾਵਾਂ ਮੁੜ ਤੋਂ ਲੋਕਾਂ ਨੁੰ ਮਿਲ ਸਕਣ। ਇਸ ਸਮੇਂ ਵਰਕਰਾਂ ਦੇ ਹੱਥਾਂ ਵਿੱਚ “ਗਰਮੀ ਫੁੱਲ ਬਿਜਲੀ ਗੁੱਲ” ਦੇ ਮਾਟੋ ਵੀ ਫੜੇ ਹੋਏ ਸਨ। ਇਸ ਮੌਕੇ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆ, ਡਾਕਟਰ ਰਾਜਕੁਮਾਰ ਵੇਰਕਾ, ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਅੰਮ੍ਰਿਤਸਰ ਸ਼ਹਿਰੀ ਤੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਵਿਕਾਸ ਸੋਨੀ, ਮਮਤਾ ਦੱਤਾ, ਦਿਨੇਸ਼ ਬੱਸੀ, ਰਮਨ ਬਖਸ਼ੀ, ਸਨਪ੍ਰੀਤ ਔਜਲਾ, ਹਰਮਨਦੀਪ ਸਿੱਧੂ, ਕੌਂਸਲਰ ਹਰਪਨ ਔਜਲਾ ਅਤੇ ਕੌਂਸਲਰ ਨਰਿੰਦਰ ਤੁੰਗ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *