ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਦਾ ਸਨਮਾਨ 2 ਜੂਨ ਨੂੰ – ਡਾਕਟਰ ਰਾਕੇਸ਼ ਵਰਮੀ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰੇਕ ਬੱਚੇ, ਨੋਜਵਾਨ, ਇਨਸਾਨ ਅਤੇ ਪਸ਼ੂ ਪੰਛੀ ਦੀ ਜ਼ਿੰਦਗੀ ਉਸਦੇ ਘਰ, ਪਰਿਵਾਰ ਅਤੇ ਸਬੰਧੀਆਂ ਲਈ ਬੇਸ਼ੁਮਾਰ ਕੀਮਤੀ ਹੈ। ਸੜਕੀ ਹਾਦਸਿਆਂ, ਘਰੇਲੂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਯਤਨ ਕਰਨ ਵਾਲੇ ਬੱਚਿਆਂ, ਨੋਜਵਾਨਾਂ, ਨਾਗਰਿਕਾਂ ਅਤੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਰਜਿਸਟਰਡ ਪਟਿਆਲਾ ਵਲੋਂ ਹਰ ਮਹੀਨੇ ਵਾਂਗ ਇਸ ਵਾਰ, 2 ਜੂਨ, ਐਤਵਾਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਪੰਜ ਵਜੇ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਵੇਗਾ, ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਜਿਨ੍ਹਾਂ ਨੇ 12 ਮਈ ਨੂੰ 84ਵੀਂ ਵਾਰ ਅਤੇ ਸ੍ਰੀ ਹਰਪ੍ਰੀਤ ਸਿੰਘ ਸੰਧੂ, ਸਕੱਤਰ ਡੀ ਬੀ ਜੀ, ਜਿਨ੍ਹਾਂ ਨੇ 88ਵੀ ਵਾਰ ਆਪਣਾ ਖੂਨ ਦਾਨ ਕਰਕੇ, ਹਸਪਤਾਲਾਂ ਵਿਖੇ ਮਰਦੇ ਇਨਸਾਨਾਂ ਨੂੰ ਬਚਾਉਣ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਹਨ
ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ, ਫੈਕਟਰੀ, ਫਾਇਰ ਬ੍ਰਿਗੇਡ, ਨਗਰ ਨਿਗਮ, ਜੇਲ ਕਰਮਚਾਰੀਆਂ ਨੇ ਜ਼ਿੰਦਗੀ ਵਿੱਚ ਆਪਣੇ ਘਰ ਪਰਿਵਾਰ, ਮਹੱਲੇ ਸੜਕਾਂ, ਕੰਮ ਵਾਲੀਆਂ ਥਾਵਾਂ ਤੇ ਕੀਮਤੀ ਜਾਨਾਂ ਬਚਾਉਣ ਲਈ ਯਤਨ ਕੀਤੇ ਹਨ, ਉਹ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੂੰ ਮੋਬਾਈਲ ਨੰਬਰ 9878611620 ਜਾਂ 7973870400 ਤੇ ਸਪੰਰਕ ਕਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ 2 ਜੂਨ ਐਤਵਾਰ ਨੂੰ ਸ਼ਾਮੀ ਪੰਜ ਵਜੇ ਭਾਸ਼ਾ ਭਵਨ ਵਿਖੇ ਸਨਮਾਨ ਦੂਆਵਾ ਅਸ਼ੀਰਵਾਦ ਧੰਨਵਾਦ ਪ੍ਰਾਪਤ ਕਰਨ ਲਈ ਦਰਸ਼ਨ ਦੇਣ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਤਿ ਦੀ ਗਰਮੀ ਤਪਸ਼ ਕਾਰਨ ਇਮਾਰਤਾਂ ਗੱਡੀਆਂ ਨੂੰ ਅੱਗਾਂ ਲਗ ਰਹੀਆਂ ਹਨ। ਪੈਟਰੋਲ ਤੇਲ ਡਿੱਜਲ ਜਾ ਬਿਜਲੀ ਦੀ ਅੱਗ ਤੇ ਕਦੇ ਵੀ ਪਾਣੀ ਨਹੀਂ ਪਾਉਣਾ ਸਗੋਂ ਕਾਰਬਨ ਡਾਇਕ ਸਾਈਡ ਜਾਂ ਪਾਉਡਰ ਵਾਲੇ ਸਿਲੰਡਰਾਂ ਦੀ ਵਰਤੋਂ ਕਰੋ ਜਾਂ ਪੈਟਰੋਲ ਦੀ ਅੱਗ ਤੇ ਕੋਕਾਕੋਲਾ ਜਾ ਕੋਈ ਹੋਰ ਕੋਲਡ ਡਰਿੰਕ ਦੂਰ ਤੋਂ ਅੱਗ ਦੀ ਜੜ੍ਹ ਵਿੱਚ ਪਾਕੇ ਬੁਝਾਉਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਪਟਿਆਲਾ ਫਾਇਰ ਬ੍ਰਿਗੇਡ ਸੂਚਨਾ ਦੇਣ ਲਈ 0175-101 ਨੰਬਰ ਤੇ ਫੋਨ ਕਰਕੇ ਬੁਲਾਇਆ ਜਾ ਸਕਦਾ ਹੈ। ਫੋਨ ਕਰਨ ਵਾਲੇ ਉਨ੍ਹਾਂ ਨੂੰ ਸਪੰਰਕ ਕਰਨ ਤਾਂ ਜੋ ਮਦਦਗਾਰ ਫਰਿਸਤਿਆ ਨੂੰ ਸਨਮਾਨ ਦਿੱਤਾ ਜਾਵੇ।

