ਪਟਿਆਲਾ

ਚੌਥਾ ਦਰਜਾ ਮੁਲਾਜਮਾਂ ਕੱਚੇ ਅਤੇ ਪੱਕਿਆਂ ਵਲੋਂ ਵਣ ਮੰਡਲ ਦਫਤਰ ਅੱਗੇ ਕੀਤੀ ਵਿਸ਼ਾਲ ਰੈਲੀ ਅਤੇ ਰੋਸ ਮਾਰਚ — ਦਰਸ਼ਨ ਲੁਬਾਣਾ , ਜਗਮੋਹਨ ਨੋਲੱਖਾ

ਪਟਿਆਲਾ 30 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚਲੇ ਚੌਥਾ ਦਰਜਾ ਕਰਮਚਾਰੀਆਂ ਕੱਚੇ ਤੇ ਪੱਕਿਆ ਵੱਲੋਂ ਮਈ ਮਹੀਨੇ ਵਿੱਚ ਚੌਥੀ ਰੈਲੀ ਤੇ ਰੋਸ ਮਾਰਚ ਕੀਤਾ ਗਿਆ। ਪਹਿਲਾਂ ਕਰਮਚਾਰੀ ਕੜੱਕਦੀ ਗਰਮੀ ਵਿੱਚ ਵਣ ਮੰਡਲ ਅਫਸਰ ਦਫਤਰ ਅੱਗੇ ਇਕੱਤਰ ਹੋਏ ਜਿੱਥੇ ਜਮ ਕੇ ਰੈਲੀ ਕਰਨ ਉਪਰੰਤ, ਵਣ ਪਾਲ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਥਾਪਰ ਯੂਨੀਵਰਸਿਟੀ ਚੌਂਕ ਵਿੱਚ ਪਹੁੰਚਿਆ। ਭਾਵੇਂ ਕਿ ਅੱਜ ਪਟਿਆਲਾ ਵਿਖੇ ਕੇਜਰੀਵਾਲ ਤੇ ਭਗਵੰਤ ਮਾਨ ਵਲੋਂ ਵੀ ਰੋਡ ਸ਼ੋ ਕੀਤਾ, ਮੁਲਾਜਮਾਂ ਦਾ ਰੋਸ ਵਿੱਚ ਇਹਨਾਂ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਕਿਸੇ ਕੰਡੀਸ਼ਨ ਤੋਂ ਰੈਗੂਲਰ ਕੀਤਾ ਜਾਵੇ। ਵਿੱਤੀ ਕਮਿਸ਼ਨਰ, ਜੰਗਲਾਤ, ਜੰਗਲੀ ਜੀਵ ਵਿਸਥਾਰ ਵਲੋਂ ਮਿਤੀ 10 ਅਪ੍ਰੈਲ ਨੂੰ ਸਕਿਲਡ ਤੇ ਅਨ ਸਕਿਲ ਦਿਹਾੜੀਦਾਰ ਕਰਮੀਆਂ ਨੂੰ ਮਨਰੇਗਾ ਵਿੱਚ ਸਿਫਟ ਕਰਨ ਦਾ ਵਿਰੋਧ ਕੀਤਾ ਗਿਆ ਅਤੇ ਅਪ੍ਰੈਲ, ਮਈ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਮੁਲਾਜਮਾਂ ਨੇ ਨਿਮਨ ਲਿਖਤ ਸਲੋਗਨ ਵੀ ਬੁਲੰਦ ਕੀਤੇ ? “ਮੰਗਾਂ ਨਾ ਮੰਨਣ ਦਾ ਜਵਾਬ ਵੋਟਾਂ ਨਾਲ ਦੇਵਾਂਗੇ”, “ਕੱਚੇ ਕਰਮੀਆਂ ਨੂੰ ਪੱਕਾ ਨਾ ਕਰਨ ਦਾ ਜਵਾਬ ਵੋਟਾਂ ਨਾਲ ਦਿਓ?”,

ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦਾ ਜਵਾਬ ਵੋਟਾਂ ਨਾਲ ਦਿਓ”, “ਮਾਰਚ, ਅਪ੍ਰੈਲ , ਮਈ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕਰਨ ਦਾ ਜਵਾਬ ਵੋਟਾਂ ਨਾਲ ਦਿਓ,”, “ਪੌਣੇ ਤਿੰਨ ਸਾਲ ਆਪ ਸਰਕਾਰ ਵਲੋਂ ਝੂਠ ਬੈਲਣ ਦਾ ਜਵਾਬ ਵੀ ਵੋਟਾਂ ਨਾਲ ਦਿਓ” ਮੁਲਾਜਮਾਂ, ਪੈਨਸ਼ਨਰਾਂ ਅਤੇ ਸਮੁੱਚੇ ਕੱਚੇ ਮੁਲਾਜਮਾਂ ਨੂੰ ਅਪੀਲ ਕੀਤੀ ਗਈ ਕਿ ਉਹ ਉਪਰੋਕਤ ਸਿਲੋਗਨਾਂ ਤੇ ਪਰਿਵਾਰ ਸਮੇਤ ਅਮਲ ਕਰਨ। ਇਸ ਮੌਕੇ ਤੇ ਜ਼ੋ ਪ੍ਰਮੁੱਖ ਆਗੂ ਹਾਜਰ ਸਨ ਉਨ੍ਹਾਂ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ੍ਰਧਾਨ ਜੰਗਲਾਤ ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਰਾਜੇਸ਼ ਗੋਲੂ, ਕਲਵਜੀਤ ਪ੍ਰਧਾਨ, ਮੱਖਣ ਸਿੰਘ, ਕਿਰਨਪਾਲ, ਲਖਵੀਰ ਸਿੰਘ, ਸ਼ਿਵ ਚਰਨ, ਨਾਰੰਗ ਸਿੰਘ, ਸੁਖਦੇਵ ਝੰਡੀ, ਗੋਲਡੀ ਪ੍ਰਧਾਨ ਮਰਦਾਹੇੜੀ, ਨਵਨੀਤ ਸਿੰਗਲਾ, ਤਾਰਾ, ਜਰਨੈਲ ਸਿੰਘ, ਮਹਿੰਦਰ ਰਾਜਪੁਰਾ, ਨੀਤੂ ਦੇਵੀਗੜ੍ਹ ਰਾਜਾ ਰਾਮ, ਭੀਮ ਸਿੰਘ ਭਾਦਸੋਂ, ਜ਼ਸਵਿੰਦਰ ਸਿੰਘ ਨਾਭਾ, ਕਾਲਾ ਨਾਭਾ, ਹੈਪੀ ਨਾਭਾ, ਆਦਿ ਹਾਜਰ ਸਨ।

Leave a Reply

Your email address will not be published. Required fields are marked *