ਯੂਥ ਅਕਾਲੀ ਦਲ ਦੀ ਯੂਥ ਬ੍ਰਿਗੇਡ ਅੱਗੇ ਕਾਂਗਰਸ ਟਿੱਕ ਨਹੀਂ ਸਕੇਗੀ : ਸੂਰਜ ਭਾਟੀਆ
ਹਰਪਾਲ ਜੁਨੇਜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯੂਥ ਵਰਕਰੋ ਲਾਮਬੰਦ ਹੋਵੇ
ਜਥੇਬੰਦਕ ਢਾਂਚੇ ਦਾ ਪੁਨਰਗਠਨ ਨਾਲ ਅਕਾਲੀ ਦਲ ਨੂੰ ਹੋਵੇਗਾ ਫਾਇਦਾ
ਪਟਿਆਲਾ 9 ਅਗਸਤ (ਕੰਵਰ ਬੇਦੀ)
ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਜਥੇਬੰਦਕ ਢਾਂਚੇ ‘ਚ ਜੁਝਾਰੂ ਤੇ ਨਿੱਧੜਕ ਵਰਕਰ ਸੂਰਜ ਭਾਟੀਆ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਸੂਰਜ ਭਾਟੀਆ ਸਮਰਥਕਾਂ ਨੇ ਢੋਲ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪ੍ਰੈਸ ਬਿਆਨ ‘ਚ ਮੀਤ ਪ੍ਰਧਾਨ ਸੂਰਜ ਭਾਟੀਆ ਨੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਕੀਤੇ ਜਾਣ ਨਾਲ ਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ, ਜਿਸ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਗਾਮੀ ਵਿਧਾਨ ਸਭਾ ਚੋਣਾਂ ‘ਚ ਹੋਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਜਾ ਰਹੀਆਂ ਨੁਮਾਇੰਦਗੀਆਂ ਨਾਲ ਯੂਥ ਵਰਕਰ ਵੱਡੀ ਗਿਣਤੀ ‘ਚ ਲਾਮਬੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਯੂਥ ਵਰਕਰਾਂ ਨੂੰ ਪਾਰਟੀ ਲਈ ਰੀਡ ਦੀ ਹੱਡੀ ਮੰਨਿਆ ਅਤੇ ਯੂਥ ਵਰਕਰਾਂ ਦੀ ਅਹਿਮ ਭੂਮਿਕਾ ਸਦਕਾ ਹੀ ਅਕਾਲੀ ਦਲ ਨੇ ਵਾਰ ਵਾਰ ਸੂਬੇ ‘ਚ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਿਸ਼ਾਨਾ ਅਗਾਮੀ ਚੋਣਾਂ ‘ਚ ਨੌਜਵਾਨਾਂ ਅੱਗੇ ਲਿਆਉਣਾ, ਜਿਸ ਕਾਰਨ ਅੱਜ ਯੂਥ ਵਰਕਰ ਵੱਡੀ ਗਿਣਤੀ ‘ਚ ਅਕਾਲੀ ਦਲ ਨਾਲ ਡੱਟ ਕੇ ਖੜ ਗਏ ਹਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ‘ਚ ਯੂਥ ਵਰਕਰਾਂ ਵੱਲੋਂ ਦਿੱਤੀ ਜਾਣ ਵਾਲੀ ਇਕ ਇਕ ਵੋਟ ਨਾਲ ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬਣਨੀ ਤੈਅ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਸੀਟ ਤੋਂ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਯੂਥ ਵਰਕਰਾਂ ਨੇ ਕਮਾਨ ਸੰਭਾਲ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹੰਕਾਰ ਤੋੜਨ ਲਈ ਯੂਥ ਵਰਕਰ ਇਕਜੁੱਟ ਹੋ ਕੇ ਚੋਣਾਂ ਦੀ ਤਿਆਰੀ ਖਿੱਚ ਲੈਣ ਤਾਂ ਜੋ ਪਟਿਆਲਾ ਸ਼ਹਿਰ ‘ਚੋਂ ਕਾਂਗਰਸ ਨੂੰ ਸਦਾ ਸਦਾ ਲਈ ਖਦੇੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੀ ਯੂਥ ਬ੍ਰਿਗੇਡ ਅਜਿਹੀ ਵਿਉਂਤਬੰਦੀ ਘੜੇਗੀ, ਜਿਸ ਨਾਲ ਕਾਂਗਰਸ ਦਾ ਪੱਕੇ ਤੌਰ ‘ਤੇ ਸਫਾਇਆ ਹੋਵੇਗਾ।

