ਵਿਧਾਨ ਸਭਾ ‘ਚ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਵਾਂਗਾ : ਬ੍ਰਹਮ ਮਹਿੰਦਰਾ
ਪਟਿਆਲਾ 10 ਅਗਸਤ (ਮਧੂਸਾਰ ਬਿਊਰੋ)
ਸੂਬਾ ਜੁਆਇੰਟ ਫੋਰਮ ਦੇ ਫੈਸਲੇ ਮੁਤਾਬਕ ਸਰਕਲ ਜੁਆਇੰਟ ਸਕੱਤਰ ਪਟਿਆਲਾ ਦੀ ਮੀਟਿੰਗ ਕਨਵੀਨਰ ਚਰਨਜੀਤ ਸਿੰਘ ਸਮਾਣਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ, ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਮੰਤਰੀਆਂ, ਐਮ.ਐਲ.ਏ. ਅਤੇ ਪ੍ਰਾਰਲੀਮਾਨੀ ਸਕੱਤਰਾਂ ਨੂੰ ਮੰਗ ਪੱਤਰ ਦਿੱਤੇ ਜਾਣ, ਇਸ ਦੀ ਕੜੀ ਵਜੋਂ ਅੱਜ ਪਟਿਆਲਾ ਦਿਹਾਤੀ ਦੇ ਐਮ.ਐਲ.ਏ. ਸ੍ਰੀ ਬ੍ਰਹਮ ਮਹਿੰਦਰਾ ਨੂੰ ਇਕੱਠੇ ਹੋ ਕੇ ਮੰਗ ਪੱਤਰ ਸੌਂਪਿਆ ਅਤੇ ਆਪਣੀਆਂ ਪ੍ਰਮੁੱਖ ਮੰਗਾਂ ਪ੍ਰਤੀ ਜੁਆਇੰਟ ਫੋਰਮ ਦੇ ਆਗੂ ਚਰਨਜੀਤ ਸਿੰਘ ਸਮਾਣਾ, ਰਾਮ ਚੰਦ ਧਾਮੋਮਾਜਰਾ, ਬਲਵਿੰਦਰ ਸਿੰਘ ਸੰਧੂ, ਰਾਜ ਠਾਕੁਰ, ਨਵੀਨ ਸ਼ਰਮਾ, ਬਲਵਿੰਦਰ ਸਿੰਘ ਪਸਿਆਣਾ, ਨੇ ਜਾਣੂ ਕਰਵਾਇਆ ਕਿ ਮੁੱਖ ਮੰਗਾਂ ਜਿਵੇਂ ਕਿ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 1-12-2011 ਪੇ ਬੈਂਡ ‘ਚ ਜੋ ਵਾਧਾ ਕੀਤਾ ਗਿਆ ਸੀ ਉਹ ਵਾਧਾ ਅੱਜ ਤੱਕ ਬਿਜਲੀ ਕ੍ਰਮਚਾਰੀਆਂ ਨੂੰ ਨਹੀਂ ਦਿੱਤਾ ਗਿਆ, ਸੋਧੇ ਭੱਤਿਆਂ ਦਾ ਪੂਰਨ ਤੌਰ ਤੇ ਨਿਪਟਾਰਾ ਨਹੀਂ ਕੀਤਾ ਗਿਆ, ਵਰਕਚਾਰਜ, ਕੰਟਰੈਕਟ, ਪਾਰਟ ਟਾਇਮ, ਸਵੀਪਰ, ਕੱਚੇ ਕਾਮਿਆਂ ਨੂੰ ਪੱਕੇ ਕਰਨ ਬਾਰੇ, ਪੀ.ਐਸ.ਪੀ.ਸੀ.ਐਲ. ਵਿੱਚ ਪਈਆਂ ਖਾਲੀ 37382 ਦੇ ਲਗਭਗ ਪੋਸਟਾਂ ਤੇ ਪੱਕੀ ਭਰਤੀ ਕੀਤੀ ਜਾਵੇ, ਰਹਿੰਦੇ 4000 ਲਾਇਨਮੈਨ ਜੋ ਕਿ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਸੀ ਭਰਤੀ ਕੀਤੇ ਜਾਣ, ਮ੍ਰਿਤਕ ਕ੍ਰਮਚਾਰੀਆਂ ਨੂੰ ਅਗੇਤ ਦੇ ਆਧਾਰ ਤੇ ਰੱਖਣ ਲਈ ਬੇਲੋੜੀਆਂ ਸ਼ਰਤਾਂ ਹਟਾਈਆ ਜਾਣ, ਸਟਾਫ ਨੂੰ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕਾ ਰੱਖਿਆ ਜਾਵੇ। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਪੀ.ਐਸ.ਪੀ.ਸੀ.ਐਲ. ਅਤੇ ਪੰਜਾਬ ਸਰਕਾਰ ਨਾਲ ਮਿਤੀ 15-1-2016 ਨੂੰ ਹੋਈਆਂ ਸਹਿਮਤੀਆਂ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਐਮ.ਐਲ.ਏ. ਬ੍ਰਹਮ ਮਹਿੰਦਰਾ ਨੇ ਜੁਆਇੰਟ ਫੋਰਮ ਦੇ ਆਗੂਆਂ ਅਤੇ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਮੈਂ ਵਿਧਾਨ ਸਭਾ ਵਿੱਚ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਸਵਾਲ ਉਠਾਵਾਂਗਾ। ਇਸ ਮੌਕੇ ਸੰਤ ਰਾਮ ਚੀਮਾ, ਮੰਗਲ ਸਿੰਘ, ਕੁਲਵੀਰ ਸਿੰਘ ਸੋਢੀ, ਭੁਪਿੰਦਰ ਸਿੰਘ ਠਾਕੁਰ, ਧਰਮਿੰਦਰ ਦੂਬੇ, ਵਿਸ਼ਵ ਨਾਥ, ਸੁਰਜੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

