ਡਾ. ਪੁਸ਼ਪਿੰਦਰ ਸਿੰਘ ਗਿੱਲ ਦੁਆਰਾ ਲਿਖਿਤ ਪੁਸਤਕ ਰਿਲੀਜ਼
ਪਟਿਆਲਾ, 11 ਅਗਸਤ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਵਲੋਂ ਅੱਜ ਇਥੇ ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫੈਸਰ ਡਾ. ਪੁਸ਼ਪਿੰਦਰ ਸਿੰਘ ਗਿੱਲ ਅਤੇ ਪਰਮਜੀਤ ਕੌਰ, ਸਹਾਇਕ ਪ੍ਰੋਫੈਸਰ, ਖਾਲਸਾ ਕਾਲਜ, ਲੁਧਿਆਣਾ ਵਲੋਂ ਦੁਆਰਾ ਲਿਖਿਤ ਪੁਸਤਕ “ਪ੍ਰਬੰਧ ਦੇ ਸਿਧਾਂਤ“ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਮੋਕੇ ਬੋਲਦਿਆਂ ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਏ.ਐਸ. ਚਾਵਲਾ ਨੇ ਕਿਤਾਬ ਦੀ ਪ੍ਰਕਾਸ਼ਨਾ ਦੀ ਵਿਭਾਗ ਦੀ ਤਰੱਕੀ ਨਾਲ ਸੁਮੇਲ ਕਰਦਿਆਂ ਡਾ. ਗਿੱਲ ਦੀ ਸਰਾਹਨਾ ਕੀਤੀ। ਡਾ. ਜੀ.ਐਸ.ਬਤਰਾ, ਮੁੱਖੀ, ਐਮ.ਬੀ.ਏ ਵਿਭਾਗ ਨੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਚਲ ਰਹੇ ਪ੍ਰੋਗਰਾਮਾਂ ਤੇ ਚਾਨਣਾ ਪਾਇਆ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਕਿਤਾਬਾਂ ਹੋਰ ਲਿੱਖਣ ਤੇ ਜੋਰ ਪਾਇਆ ਅਤੇ ਡਾ. ਗਿੱਲ ਨੂੰ ਸ਼ੁਭ ਕਾਮਨਾਵਾਂ ਦਿਤੀਆਂ।ਡਾ. ਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦਸਿਆ ਕਿ ਐਂਟਲਾਂਟਿਕ ਪਬਲੀਸ਼ਰਜ਼ ਦੁਆਰਾ ਪ੍ਰਕਾਸ਼ਿਤ ਇਹ ਕਿਤਾਬ ਬਚਿਆਂ ਲਈ ਬਹੁਤ ਲਾਭ ਦਾ ਇਕ ਸਾਬਿਤ ਹੋਵੇਗੀ ਜਿਥੇ ਇਹ 325 ਸਫਿਆਂ ਦੀ ਕਿਤਾਬ ਦਾ ਪਬਲਿਕ ਸਕੂਲ ਵਿਚ ਪੜ੍ਹੇ ਬੱਚੇ ਫਾਇਦਾ ਲੈ ਸਕਣਗੇ,ਉਥੇ ਹੀ ਪਿੰਡਾਂ ਵਿਚ ਪੜ ਰਹੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਇਸ ਦਾ ਲਾਭ ਲੈ ਸਕਣਗੇ। ਹੋਰਨਾਂ ਤੋ ਇਲਾਵਾ ਇਸ ਮੋਕੇ ਡਾ. ਕੁਲਬੀਰ ਸਿੰਘ ਢਿਲੋਂ, ਡੀਨ ਕਾਲਜ, ਡਾ. ਕਿਰਨਦੀਪ ਕੌਰ, ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ, ਡਾ. ਸਤਨਾਮ ਸਿੰਘ ਸੰਧੂ, ਡਾ. ਪ੍ਰਭਲੀਨ ਸਿੰਘ, ਪ੍ਰਬੰਧਕੀ ਅਫਸਰ, ਡਾ ਗੁਰਚਰਨ ਸਿੰਘ,ਇੰਚਾਰਜ ਆਰ.ਟੀ.ਆਈ, ਡਾ. ਨਵਜੋਤਕੌਰ, ਡਾ. ਭੱਟੀ, ਸ.ਸ.ਚੀਮਾ ਐਸ.ਡੀ.ੳ ਅਤੇ ਸ. ਨਵਦੀਪਸਿੰਘ ,ਐਸ.ਡੀ.ੳ ਹਾਜਰ ਸਨ।

