ਫ਼ੋਟੋਗ੍ਰਾਫ਼ੀ ਦੀ ਕੁਦਰਤੀ ਦੀਆਂ ਦਾਤਾਂ ਨੂੰ ਸਾਂਭਣ *ਚ ਅਹਿਮ ਭੂਮਿਕਾ
ਸਾਇੰਸ ਸਿਟੀ ਵਲੋਂ ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ‘ਤੇ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ
ਜਲੰਧਰ (ਮਧੂਸਾਰ ਬਿਊਰੋ) ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੁਦਰਤ ਦੀ ਕਾਇਨਤ ਦੇ ਅਜੂਬਿਆਂ ਤੇ ਆਧਾਰਤ ਇਕ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਦਾ ਉਦੇਸ਼ ਕੁਦਰਤ ਦੇ ਅਜੂਬਿਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਪ੍ਰਦਰਸ਼ਨੀ ਵਿਚ ਪ੍ਰਦਰਸ਼ਨੀ ਮੋਹਾਲੀ ਦੇ ਪ੍ਰਸਿੱਧ ਫ਼ੋਟੋਗ੍ਰਾਫ਼ਰ ਗੁਰਪ੍ਰਤਾਪ ਸਿੰਘ ਵਲੋਂ ਖਿੱਚੀਆਂ ਗਈਆਂ ਪੰਛੀਆਂ, ਜਾਨਵਰਾਂ ਅਤੇ ਕੁਦਰਤੀ ਦਾਤਾਂ ਦੀਆਂ ਫ਼ੋਟੋਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ਹਰ ਸਾਲ 15 ਜੂਨ ਨੂੰ ਕੁਦਰਤੀ ਨਜ਼ਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕੁਦਰਤ ਦੀ ਸੁਰੱਖਿਆ ਲਈ ਫ਼ੋਟੋਗ੍ਰਾਫ਼ੀ ਰਾਹੀਂ ਖਿੱਚੀਆਂ ਗਈਆਂ ਤਸਵੀਰਾਂ ਕਿਵੇਂ ਸਹਾਈ ਹੋ ਸਕਦੀਆਂ ਹਨ, ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ ਅੱਜ ਦਾ ਦਿਨ ਸਥਾਨਕ ਤੇ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਡਾ. ਗਰੋਵਰ ਨੇ ਕਿਹਾ ਕਿ ਫ਼ੋਫ਼ੋਗ੍ਰਾਫ਼ੀ ਇਕ ਅਜਿਹੀ ਕਲਾ ਹੈ, ਜਿਸ ਨਾਲ ਅਸੀਂ ਉਸ ਦੁਨੀਆਂ ਦੇ ਨੇੜਿਓ ਦਰਸ਼ਨ ਕਰ ਸਕਦੇ ਹਾਂ, ਜਿਸ ਵਿਚ ਅਸੀਂ ਰਹਿੰਦੇ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਮਰੇ ਦੇ ਲੈਂਜਾਂ ਨਾਲ ਲਈ ਗਈਆਂ ਤਸਵੀਰਾਂ ਹਰ ਰੋਜ਼ ਕੁਦਰਤੀਆਂ ਨਜਾਰਿਆਂ ਨੂੰ ਕੈਦ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ ਅਤੇ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਦੁਨੀਆਂ ਨੂੰ ਪਹਿਲਾ ਨਾਲੋਂ ਨੇੜਿਓ ਹੋ ਕੇ ਵੇਖਣ ਅਤੇ ਫ਼ਿਰ ਆਪਣੀਆਂ ਯਾਦਾਂ ਨੂੰ ਕੈਮਰੇ ਰਾਹੀਂ ਸਾਂਭ ਕੇ ਰੱਖਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਪ੍ਰਦਰਸ਼ਨੀ ਕੁਦਰਤ ਨੂੰ ਸੰਭਾਲਣ ਤੇ ਨੇੜਤਾ ਵਧਾਉਣ ਦੇ ਯਤਨਾਂ ਵਿਚ ਅਹਿਮ ਭੂਮਿਕਾ ਨਿਭਾਏਗੀ।

