ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 24 ਵਿਅਕਤੀਆਂ ਨੂੰ ਕੀਤੇ ਜੁਰਮਾਨੇ
ਪਟਿਆਲਾ 15 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ: ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਤੰਬਾਕੂ ਕੰਟਰੋਲ ਸੈਲ ਦੀ ਟੀਮ ਵੱਲੋ ਅਧੀਨ ਆਉਂਦੇ ਏਰੀਏ ਵਿੱਚ ਐਕਟ ਦੀ ਉਲੰਘਣਾ ਕਰਨ ਵਾਲੇ 24 ਵਿਅਕਤੀਆਂ/ਦੁਕਾਨਦਾਰਾਂ ਨੂੰ ਚਲਾਨ ਕੱਟ ਕੇ ਜੁਰਮਾਨੇ ਦੀ ਰਕਮ ਵਸੂਲ ਕੀਤੀ ਗਈ। ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ ਆਈਈਸੀ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਦੇ ਲਈ ਮੁੱਢਲਾ ਸਿਹਤ ਕੇਂਦਰ ਕੌਲੀ ਅਧੀਨ ਪੈਂਦੀ ਮਿੰਨੀ ਪੀਐਚਸੀ ਕਲਿਆਣ ਵਿੱਚ ਤਾਇਨਾਤ ਐਸਆਈ ਜ਼ਸਵਿੰਦਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਰੱਖੜਾ,
ਰੌਣੀ, ਕਲਿਆਣ, ਲੰਗ, ਲਚਕਾਣੀ ਆਦਿ ਥਾਵਾਂ ਉਤੇ 12 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਅਤੇ ਮਿਨੀ ਪੀਐਚਸੀ ਹਸਨਪੁਰ ਵਿੱਚ ਤਾਇਨਾਤ ਐਸਆਈ ਮਨੋਜ਼ ਕੁਮਾਰ ਵੱਲੋਂ ਆਪਣੀ ਟੀਮ ਦੇ ਨਾਲ ਪਿੰਡ ਕਾਲਵਾ, ਏਕਤਾ ਨਗਰ, ਸਰਹਿੰਦ ਰੋਡ ਆਦਿ ਥਾਵਾਂ ਉਤੇ 12 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਚਲਾਨ ਕੱਟ ਕੇ ਜੁਰਮਾਨੇ ਦੀ ਰਕਮ ਵਸੂਲ ਕੀਤੀ ਗਈ। ਬੀਈਈ ਸਰਬਜੀਤ ਸਿੰਘ ਨੇ ਦੱਸਿਆ ਕਿ ਸਿਹਤ ਕੇਂਦਰ ਕੌਲੀ ਵੱਲੋਂ ਅਧੀਨ ਆਉਂਦੇ ਪਿੰਡਾਂ ਵਿੱਚ ਐਕਟ ਦੀ ਉਲਘੰਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਤਰਾਂ ਤੰਬਾਕੂ ਕੰਟਰੋਲ ਐਕਟ ਦੀ ਧਾਰਾ 4 ਅਤੇ 6 ਦੀ ਉਲਘੰਣਾ ਕਰ ਰਹੇ ਅਜਿਹੇ 24 ਵਿਅਕਤੀਆਂ/ ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਗਏ ਹਨ। ਐਕਟ ਅਨੁਸਾਰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਖੁੱਲੀਆਂ ਸਿਰਗਟਾਂ, ਲਾਈਟਰ ਜਾਂ ਮਾਚਿਸ ਰਖਣ ਦੀ ਵੀ ਮਨਾਹੀ ਹੈ ਅਤੇ ਚੈਕਿੰਗ ਦੋਰਾਣ ਜੇਕਰ ਕਿਸੇ ਤੰਬਾਕੂ ਵਿਕਰੇਤਾਂ ਦੀ ਦੁਕਾਨਾਂ/ ਖੋਖਿਆਂ ਉਤੇ ਅਜਿਹੀਆਂ ਚੀਜਾਂ ਪਾਈਆਂ ਜਾਂਦੀਆਂ ਹਨ ਤਾਂ ਉਹ ਜੁਰਮਾਨਾ ਭਰਨ ਦੇ ਹੱਕਦਾਰ ਹੋਣਗੇ।ਇਸ ਤੋਂ ਇਲਾਵਾ ਕੋਟਪਾ ਐਕਟ 6 ਬੀ ਤਹਿਤ ਵਿੱਦਿਅਕ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਪਦਾਰਥਾਂ ਦੀ ਵਿੱਕਰੀ ਕਰਨ ਦੀ ਮਨਾਹੀ ਹੈ ਅਤੇ ਉਲੰਘਣਾ ਕਰਨ ਉਤੇ ਜੁਰਮਾਨਾ ਹੋ ਸਕਦਾ ਹੈ।

