ਪੰਜਾਬਪਟਿਆਲਾ

ਯੂਥ ਅਕਾਲੀ ਦਲ ਦੀ ਪਟਿਆਲਾ ਸ਼ਹਿਰੀ ਲੀਗਲ ਸੈਲ ਦੀ ਬਾਡੀ ਦਾ ਐਲਾਨ

ਅਕਾਲੀ ਦਲ ਏਜੰਡਾ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ : ਹਰਪਾਲ ਜੁਨੇਜਾ
ਪਟਿਆਲਾ 12 ਅਗਸਤ (ਮਧੂਸਾਰ ਬਿਊਰੋ)
ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਪਟਿਆਲਾ ਸ਼ਹਿਰੀ ਲੀਗਲ ਸੈਲ ਦੀ ਬਾਡੀ ਦਾ ਐਲਾਨ ਕੀਤਾ ਦਿੱਤਾ।

ਇਸ ਮੌਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਬਾਡੀ ‘ਚ ਗਗਨ ਬਾਦਲ ਗੜ੍ਹ ਪ੍ਰਧਾਨ, ਲੀਖਲ ਬੱਤਾ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਬਾਜਵਾ ਮੀਤ ਪ੍ਰਧਾਨ, ਗੁਰਤੇਜ ਚੀਮਾ ਮੀਤ ਪ੍ਰਧਾਨ, ਰੋਹਿਤ ਸ਼ਰਮਾ, ਕਵਲਜੀਤ ਸਿੰਘ ਗਿੱਲ ਜਨਰਲ ਸਕੱਤਰ, ਰਤਨਦੀਪ ਵੜੈਚ, ਕਮਨਦੀਪ ਸਿੰਘ ਜੋਇੰਟ ਸਕੱਤਰ, ਰਣਜੀਤ ਸਿੰਘ, ਦਰਸ਼ਨ ਸਿੰਘ ਸਕੱਤਰ ਬਣਾਇਆ ਗਿਆ ਹੈ।
ਇਸ ਮੌਕੇ ਬਾਡੀ ਦੀ ਚੋਣ ਦੌਰਾਨ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਹਰ ਵਰਗ ਦਾ ਖਿਆਲ ਰੱਖ ਕੇ ਲੋਕ ਹਿੱਤਾਂ ਨੂੰ ਸਮਰਪਿਤ ਅਤੇ ਮਿਹਨਤੀ ਵਰਕਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਸੂਬੇ ਦਾ ਵਿਕਾਸ ਰਿਹਾ, ਜਿਸ ਕਾਰਨ ਪੰਜਾਬ ਖੁਸ਼ਹਾਲੀ, ਤਰੱਕੀ ਦੀਆਂ ਲੀਹਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਾਂ ਨੂੰ ਵੇਖਦੇ ਹੋਏ ਪੰਜਾਬ ਦੇ ਸੂਝਵਾਨ ਲੋਕਾਂ ਨੇ ਮੁੜ ਸੂਬੇ ਵਿਚ ਤੀਜੀ ਵਾਰ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਅਤੇ ਅਕਾਲੀ ਦਲ ਤੀਜੀ ਵਾਰ ਹ੍ਰੈਟਿਕ ਮਾਰ ਕੇ ਸਰਕਾਰ ਬਣਾਵੇਗਾ। ਇਸ ਮੌਕੇ ਬਾਡੀ ਵਿਚ ਸਾਮਲ ਵਿਅਕਤੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਬਿਕਰਮਜੀਤ ਸਿੰਘ ਭੁੱਲਰ, ਮਨਵੀਰ ਟਿਵਾਣਾ, ਸੁਧੀਰ ਕੁਮਾਰ, ਜੇ.ਪੀ.ਐਸ. ਘੁੱਮਣ, ਹਰਿੰਦਰ ਖਰੋੜ, ਦਿਕਸ਼ਿਤ ਕਪੂਰ, ਭੁਪੇਸ ਤਿਵਾਰੀ, ਪਰਮਵੀਰ ਸਿੰਘ, ਯੁਵਰਾਜ ਸਿੰਘ, ਮਣੀ ਸੰਧੂ, ਸੰਕਰ ਸੋਫ਼ਤ ਤੇ ਰਾਜੀਵ ਜੁਨੇਜਾ, ਲੱਕ ਆਦਿ ਮੌਕੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *