ਪੰਜਾਬਪਟਿਆਲਾ

ਪਟਿਆਲਾ ਜ਼ਿਲ੍ਹੇ ‘ਚ 9 ਸਾਲਾਂ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ‘ਤੇ 2700 ਕਰੋੜ ਰੁਪਏ ਖਰਚੇ-ਰੱਖੜਾ

ਪਟਿਆਲਾ 12 ਅਗਸਤ (ਮਧੂਸਾਰ ਬਿਊਰੋ)
ਪਟਿਆਲਾ ਜ਼ਿਲ੍ਹੇ ਦੇ ਨਾਗਰਿਕਾ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਜ਼ਿਲ੍ਹੇ ਵਿੱਚ 144 ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿਚੋਂ ਪਹਿਲੇ ਪੜਾਅ ਤਹਿਤ ਸ਼ਹਿਰੀ ਖੇਤਰਾਂ ਦੇ 31 ਸੇਵਾ ਕੇਦਰਾਂ ਦੇ ਅੱਜ ਨਾਗਰਿਕਾਂ ਨੂੰ 62 ਸੇਵਾਵਾਂ ਮੁਹੱਈਆ ਕਰਾਉਣ ਦਾ ਕਾਰਜ ਆਰੰਭ ਕਰ ਦਿੱਤਾ ਹੈ ਜਦੋਂਕਿ ਦੂਸਰੇ ਪੜਾਅ ਵਿੱਚ ਦਿਹਾਤੀ ਖੇਤਰਾਂ ਦੇ 113 ਸੇਵਾ ਕੇਦਰ ਵੀ ਛੇਤੀ ਹੀ ਕੰਮ ਸ਼ੁਰੂ ਕਰ ਦੇਣਗੇ ਅਤੇ ਇਹਨਾਂ ਸੇਵਾਵਾਂ ਨੂੰ ਵਧਾ ਕੇ ਛੇਤੀ ਹੀ 300 ਕਰ ਦਿੱਤਾ ਜਾਵੇਗਾ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਜਲ ਸਪਲਾਈ, ਸੈਨੀਵੇਸ਼ਨ,ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਮਾਡਲ ਟਾਊਨ ਵਿਖੇ ਬਣਾਏ ਸੇਵਾ ਕੇਂਦਰ ਦਾ ਉਦਘਾਟਨ ਕਰ ਮੌਕੇ ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ 9 ਸਾਲਾਂ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ‘ਤੇ 2700 ਕਰੋੜ ਰੁਪਏ ਖਰਚੇ ਗਏ ਹਨ। ਉਹਨਾਂ ਕਿਹਾ ਕਿ ਪਟਿਆਲਾ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ, ਸੜਕਾਂ, ਸਿੱਖਿਆ, ਸਿਹਤ, ਖੇਤੀਬਾੜੀ ਅਤੇ ਸਨਅਤੀ ਵਿਕਾਸ ਦੇ ਖੇਤਰ ਵਿੱਚ ਮਿਸਾਲਯੋਗ ਕਾਰਜ ਕੀਤੇ ਹਨ।
ਸ: ਰੱਖੜਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਜ਼ਰੂਰੀ ਸੇਵਾਵਾਂ ਉਪਲਭਦ ਕਰਾਉਣ ਲਈ ਰਾਜ ਭਰ ਵਿੱਚ 2147 ਸੇਵਾ ਕੇਦਰਾਂ ਦੀ ਸਥਾਪਨਾ ਕੀਤੀ ਗਈ ਹੈ ਜਿਹਨਾਂ ਵਿਚੋਂ 1758 ਸੇਵਾ ਕੇਂਦਰ ਪੇਂਡੂ ਖੇਤਰਾਂ ਵਿੱਚ ਬਣਾਏ ਗਏ ਹਨ ਜਦਕਿ 389 ਸੇਵਾ ਕੇਂਦਰ ਸ਼ਹਿਰੀ ਖੇਤਰਾਂ ਵਿੱਚ ਬਣਾਏ ਗਏ ਹਨ। ਉਹਨਾਂ ਦਸਿਆ ਕਿ ਰਾਜ ਭਰ ਵਿੱਚ ਅੱਜ ਪਹਿਲੇ ਪੜਾਅ ਤਹਿਤ ਸ਼ਹਿਰੀ ਖੇਤਰਾਂ ਵਿੱਚ 322 ਸੇਵਾ ਕੇਦਰਾਂ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸ: ਰੱਖੜਾ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਪੜਾਅ ਤਹਿਤ ਸ਼ਹਿਰੀ ਖੇਤਰਾਂ ਦੇ 31 ਸੇਵਾ ਕੇਂਦਰਾਂ ਨੇ ਕੰਮ ਸ਼ੁਰੂ ਕੀਤਾ ਹੈ, ਉਹਨਾਂ ਵਿੱਚ ਪਟਿਆਲਾ ਤਹਿਸੀਲ ਵਿੱਚ 12, ਰਾਜਪੁਰਾ ਵਿੱਚ 5, ਨਾਭਾ ਵਿੱਚ 5, ਸਮਾਣਾ ‘ਚ 4 ਅਤੇ ਪਾਤੜਾਂ ਵਿੱਚ 5 ਸੇਵਾ ਕੇਂਦਰ ਹਨ। ਉਹਨਾਂ ਨੇ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ਰਾਹੀਂ ਹਾਲ ਦੀ ਘੜੀ ਲੋਕਾਂ ਨੂੰ 62 ਸੇਵਾਵਾਂ ਮੁਹੱਈਆ ਕਰਾਵਈਆਂ ਜਾ ਰਹੀਆਂ ਹਨ। ਜਦਕਿ ਕੁਝ ਸਮੇਂ ਬਾਅਦ ਇਹ ਸੇਵਾਵਾਂ ਵੱਧ ਕੇ 300 ਤੱਕ ਪੁੱਜ ਜਾਣਗੀਆਂ ।

Leave a Reply

Your email address will not be published. Required fields are marked *