ਅੰਮ੍ਰਿਤਸਰਚੰਡੀਗੜ੍ਹਪੰਜਾਬ

ਭਾਈ ਗੁਜਿੰਦਰ ਸਿੰਘ ਦੀ ਮੌਤ ਤੇ ਦਿਲਜੀਤ ਸਿੰਘ ਬੇਦੀ ਨੇ ਗਹਿਰਾ ਦੁੱਖ ਪ੍ਰਗਟਾਇਆ

ਅੰਮ੍ਰਿਤਸਰ:- 5 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੱਖ ਕੌਮ ਦੀਆਂ ਮੰਗਾਂ ਮਨਵਾਉਣ ਤੇ ਸਿੱਖ ਸੰਘਰਸ਼ ਨੂੰ ਅਗਾਂਹ ਤੋਰਨ ਵਾਲੇ ਉਘੇ ਵਿਚਾਰਵਾਨ ਸ. ਗਜਿੰਦਰ ਸਿੰਘ ਮੁਖੀ ਦਲ ਖਾਲਸਾ ਦਾ ਪਾਕਿਸਤਾਨ ਲਾਹੌਰ ਵਿੱਚ ਅਕਾਲ ਚਲਾਣਾ ਹੋ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਨੇ ਗਹਿਰਾ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਸ. ਗਜਿੰਦਰ ਸਿੰਘ ਵੱਲੋਂ ਰਚਿਆ ਸਾਹਿਤ ਸਦਾ ਪ੍ਰਕਾਸ਼ਮਾਨ ਰਹੇਗਾ।

ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਯਾਦਾ ਅਤੇ ਕੌਮੀ ਘਰ ਲਈ ਜੂਝਣ ਵਾਲੇ 43 ਸਾਲਾਂ ਜਲਾਵਤਨੀ ਭਾਈ ਗੁਜਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਸਦਾ ਲਈ ਫਤਿਹ ਬੁਲਾ ਗਏ ਹਨ, ਉਨ੍ਹਾਂ ਦੀ ਪੰਥ ਪ੍ਰਸਤੀ ਤੇ ਜੀਵਨ ਯਾਤਰਾ ਨੂੰ ਅਕਾਲ ਪੁਰਖ ਘਾਲ ਪਾਏ। ਸਿਰੜੀ, ਸਮਰਪਿਤ ਭਾਵਨਾ ਵਾਲੀ ਇਸ ਸਖ਼ਸ਼ੀਅਤ ਦਾ ਸਦਾ ਲਈ ਇਸ ਸੰਸਾਰ ਤੋਂ ਤੁਰ ਜਾਣਾ ਦੁਖਦਾਈ ਹੈ। ਪਰ ਉਨ੍ਹਾਂ ਵੱਲੋਂ ਕੀਤੀ ਕੁਰਬਾਨੀ ਸਦਾ ਕੌਮੀ ਪੱਧਰ ਤੇ ਯਾਦ ਕੀਤੀ ਜਾਂਦੀ ਰਹੇਗੀ। ਉਨ੍ਹਾਂ ਕਿਹਾ ਕਿ ਮੇਰੀ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਪਿੱਛੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Leave a Reply

Your email address will not be published. Required fields are marked *