ਵਿਧਾਇਕ ਘਨੌਰ ਨੇ ਆਰੀਅਨਜ਼ ਈਵੈਂਟ ਦਾ ਪੋਸਟਰ ਜਾਰੀ ਕੀਤਾ
ਆਰੀਅਨਜ਼ ਵਿਖੇ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਵੇਗਾ
ਮੋਹਾਲੀ, 6 ਮਾਰਚ (ਮਧੂਸਾਰ ਬਿਊਰੋ) ਇਸ ਸਾਲ ਦੀ ਥੀਮ “ਸਾਡਾ ਗ੍ਰਹਿ, ਸਾਡੀ ਸਿਹਤ” ‘ਤੇ 7 ਅਪ੍ਰੈਲ, 2022 (ਅੱਜ) ਨੂੰ ਕੈਂਪਸ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਜਾਵੇਗਾ। ਵਿਧਾਇਕ, ਘਨੌਰ, ਸ. ਗੁਰਲਾਲ ਸਿੰਘ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਡਾ. ਰਸ਼ਮੀ ਨਾਸਰਾ, ਡਿਪਟੀ ਕੁਆਲਿਟੀ ਹੈੱਡ, ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ, ਸੋਹਾਣਾ, ਮੋਹਾਲੀ ਮੁੱਖ ਸਪੀਕਰ ਹੋਣਗੇ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਮੁੱਖ ਮਹਿਮਾਨ ਵੱਲੋਂ ਇਸ ਸਬੰਧੀ ਇੱਕ ਪੋਸਟਰ ਵੀ ਲਾਂਚ ਕੀਤਾ ਗਿਆ। ਪੋਸਟਰ ਰਿਲੀਜ਼ ਦੌਰਾਨ ਪ੍ਰੋ. ਬੀ.ਐਸ. ਸਿੱਧੂ, ਡਾਇਰੈਕਟਰ,ਆਰੀਅਨਜ਼ ਗਰੁੱਪ; ਸ਼੍ਰੀਮਤੀ ਕੁਸਮ ਸੂਦ, ਡੀਨ ਅਕਾਦਮਿਕ; ਸ਼੍ਰੀਮਤੀ ਅਮਰਜੋਤ ਕੌਰ ਅਤੇ ਸ਼੍ਰੀਮਤੀ ਕਾਲਿੰਦੀ ਮਦਾਨ, ਕੋਆਰਡੀਨੇਟਰ, ਆਰੀਅਨਜ਼ ਗਰੁੱਪ ਮੌਜੂਦ ਸਨ। ਜ਼ਿਕਰਯੋਗ ਹੈ ਕਿ 1950 ਤੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ।

