ਦੇਸ਼-ਵਿਦੇਸ਼ਪੰਜਾਬ

ਨੀਟ ਯੂਜੀ ਦੀ ਕਾਊਂਸਲਿੰਗ ਮੁਲਤਵੀ

ਨਵੀਂ ਦਿੱਲੀ, 6 ਜੁਲਾਈ (ਮਧੂਸਾਰ ਬਿਊਰੋ) ਨੀਟੀ ਯੂਜੀ ਲਈ ਕਾਊਂਸਲਿੰਗ ਨੂੰ ਮੈਡੀਕਲ ਕਾਊਂਸਲਿੰਗ ਕਮਿਸ਼ਨ ਨੇ ਮੁਲਤਵੀ ਕਰ ਦਿੱਤਾ ਹੈ। ਐਮਸੀਸੀ ਨੇ ਕਾਊਂਸਲਿੰਗ ਲਈ ਨਵੀਂ ਤਰੀਕ ਜਾਰੀ ਨਹੀਂ ਕੀਤੀ ਹੈ। ਨੀਟ ਯੂਜੀ ਆਲ ਇੰਡੀਆ ਕੋਟਾ ਲਈ ਅੱਜ ਤੋਂ ਕਾਊਂਸਲਿੰਗ ਸ਼ੁਰੂ ਹੋਣੀ ਸੀ। ਜ਼ਿਕਰਯੋਗ ਹੈ ਕਿ ਨੀਟ ਯੂਜੀ ਦੇ ਰੈਂਕ ਦੇ ਆਧਾਰ ’ਤੇ ਹੀ ਐਮਬੀਬੀਐਸ ਤੇ ਬੀਡੀਐਸ ਵਿਚ ਦਾਖਲਾ ਮਿਲਦਾ ਹੈ।

ਇਹ ਵੀ ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਨੇ ਨੀਟ ਵਿਵਾਦ ’ਤੇ ਅੱਠ ਜੁਲਾਈ ਨੂੰ ਸੁਣਵਾਈ ਕਰਨੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਚਾਰ ਜੂਨ ਨੂੰ ਨੀਟ ਯੂਜੀ ਦਾ ਨਤੀਜਾ ਐਲਾਨਿਆ ਸੀ।

Leave a Reply

Your email address will not be published. Required fields are marked *