ਪਟਿਆਲਾ

ਤੀਆਂ ਦੇ ਤਿਉਹਾਰ ਰਾਹੀਂ ‘ਮੇਰੀ ਬੇਟੀ, ਮੇਰੀ ਸ਼ਾਨ’ ਦਾ ਦਿੱਤਾ ਸੁਨੇਹਾ

ਪਟਿਆਲਾ, 13 ਅਗਸਤ (ਮਧੂਸਾਰ ਬਿਊਰੋ)
ਪੀ.ਐਸ.ਏ.ਐਸ ਆਫਿਸਰ ਲੇਡੀਜ਼ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਵਿਭਾਗਾਂ ਵਿਚ ਤੈਨਾਤ ਲੇਡੀਜ਼ ਆਫਿਸਰਾਂ ਅਤੇ ਵਿਭਾਗਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ।

ਕਲੱਬ ਵੱਲੋਂ ਖਾਸ ਤੌਰ ‘ਤੇ ਬੇਟੀਆਂ ਨੂੰ ‘ਮੇਰੀ ਬੇਟੀ, ਮੇਰੀ ਸ਼ਾਨ’ ਲੋਗੋ ਹੇਠ ਸਮਰਪਿਤ ਕੀਤਾ ਗਿਆ। ਇਸ ਮੌਕੇ ‘ਤੇ ਗਿੱਧਾ, ਵਾਕ ਡਾਂਸ ਅਤੇ ਪੀਂਘਾਂ ਝੂਟੀਆਂ ਗਈਆਂ। ਇਸ ਮੌਕੇ ਪੰਜਾਬੀ ਪਹਿਰਾਵਾ ਪਰਾਂਦੀ, ਘੁੰਗਰੂਆਂ, ਪੱਖੀਆਂ, ਚਰਖਾ, ਮਧਾਣੀਆਂ ਪੁਰਾਤਨ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਇਸ ਤੋਂ ਇਲਾਵਾ ਤੀਜ਼ ਕੁਇੰਨ ਮਿਸ ਤੀਜ, ਫੁੱਲ ਡਰੈਸ ਪੰਜਾਬਣ, ਟੋਹਰ ਪੰਜਾਬਣ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ‘ਤੇ ਡੀ.ਸੀ.ਐਫ.ਏ ਸ੍ਰੀਮਤੀ ਸ਼ੁਕੰਤਲਾ, ਬਬੀਤਾ, ਸਿਮਰਜੀਤ ਕੌਰ ਜੁਆਇੰਟ ਕੰਟਰੋਲਰ, ਅੰਜੂ, ਰਣਬੀਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *