ਬਿੱਟੂ, ਜੋਸ਼ੀ, ਨਿੱਪੀ ਕਾਂਗਰਸੀ ਆਗੂਆਂ ਦਾ ਸਨਮਾਨ
ਪਟਿਆਲਾ, 13 ਅਗਸਤ (ਮਧੂਸਾਰ ਬਿਊਰੋ)
ਕਾਂਗਰਸ ਵਪਾਰ ਸੈਲ ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਰਵਿੰਦਰ ਦੁੱਗਲ ਨੀਟੂ ਇਲਾਕਾ ਨਿਵਾਸੀ ਅਸ਼ੋਕ ਕੁਮਾਰ ਸਵੀਟੀ, ਰਾਜੀਵ ਕੁਮਾਰ ਰਿੰਪੀ ਅਤੇ ਨਰਿੰਦਰ ਧੀਮਾਨ ਦੀ ਸਾਂਝੀ ਅਗਵਾਈ ਹੇਠ ਸੰਜੀਵ ਸ਼ਰਮਾ ਬਿੱਟੂ ਨੂੰ ਪੰਜਾਬ ਅਰਬਨ ਡਿਵੈਲਪਮੈਂਟ ਪੰਜਾਬ ਦਾ ਚੇਅਰਮੈਨ ਬਣਨ ਤੇ,ਅਤੁਲ ਜ਼ੌਸ਼ੀ ਨੂੰ ਕਾਂਗਰਸ ਵਪਾਰ ਸੈਲ ਪੰਜਾਬ ਦਾ ਕੋ-ਚੇਅਰਮੈਨ ਬਣਨ ਤੇ ਅਤੇ ਹਰਵਿੰਦਰ ਨਿੱਪੀ ਨੂੰ ਪੰਜਾਬ ਕਾਂਗਰਸ ਦਾ ਸਕੱਤਰ ਬਣਨ ਤੇ ਵਾਰਡ ਨੰ 28 ਸੁਈ ਗਰਾਂ ਮੁਹੱਲਾ ਦੇ ਇਲਾਕਾ ਨਿਵਾਸੀਆ ਵੱਲੋਂ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੋਕੇ ਸੰਜੀਵ ਬਿੱਟੂ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਰਾਜ ਵਿੱਚ ਪਟਿਆਲਾ ਸ਼ਹਿਰ ਨਰਕ ਬਣ ਚੁੱਕਾ ਹੈ ਅਤੇ ਮੌਜੂਦਾ ਮੇਅਰ ਅਤੇ ਨਗਰ ਨਿਗਮ ਸ਼ਹਿਰ ਦੇ ਵਿਕਾਸ ਵੱਲ ਕੋਈ ਵੀ ਧਿਆਨ ਨਹੀ ਦੇ ਰਹੇ।ਇਸ ਮੋਕੇ ਕੋ-ਚੇਅਰਮੈਨ ਅਤੁਲ ਜ਼ੌਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਦਾ ਵਪਾਰ ਤਬਾਹ ਹੋ ਚੁੱਕਾ ਹੈ।ਪੰਜਾਬ ਦਾ ਵਪਾਰੀ ਵਰਗ 2017 ਦੀਆਂ ਚੋਣਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਵਪਾਰ ਸੈਲ ਵੱਲੋਂ ਪੰਜਾਬ ਦੇ ਵਪਾਰੀਆਂ ਨੂੰ ਲਾਮਬੰਦ ਕਰਕੇ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕੀਤੇ ਜਾਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵਪਾਰੀ ਵਰਗ ਵੱਲੋਂ ਕਾਂਗਰਸ ਪਾਰਟੀ ਦੀ ਸਥਿਰ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਇਆ ਜਾਵੇਗਾ। ਇਸ ਮੋਕੇ ਰਾਜੀਵ ਧੀਮਾਨ,ਪੰਮੀ ਖੋਸਲਾ,ਪਿੰਕੀ ਖੋਸਲਾ,ਰਵਿੰਦਰ ਖੰਨਾ,ਵਿਨੋਦ ਕੁਮਾਰ,ਅਕਸ਼ੈ ਦੁੱਗਲ,ਸ਼ਿਵ ਚਰਨ,ਸ਼ਸ਼ੀ ਕੁਮਾਰ,ਮੋਹਨ ਲਾਲ ਮੱਗੋ,ਦਰਸ਼ਨ ਕੁਮਾਰ,ਜ਼ਸਪਾਲ ਕੋਹਲੀ,ਚੇਤਨ ਖੋਸਲਾ,ਬਬਲੂ ਆਦਿ ਕਾਂਗਰਸੀ ਆਗੂ ਅਤੇ ਇਲਾਕਾ ਨਿਵਾਸੀ ਮੋਕੇ ਤੇ ਹਾਜਰ ਸਨ।

