ਅਮਿੱਟ ਪੈੜਾਂ ਛੱਡ ਗਿਆ ਪਟਿਆਲਾ ਈਲੀਟ ਵੱਲੋਂ ਮਨਾਇਆ ਤੀਆਂ ਦਾ ਤਿਉਹਾਰ
ਪਟਿਆਲਾ, 13 ਅਗਸਤ (ਮਧੂਸਾਰ ਬਿਊਰੋ)
ਪਟਿਆਲਾ ਈਲੀਟ ਨੇ ਸਾਉਣ ਮਹੀਨੇ ਇਕਬਾਲ ਇਨ ਹੋਟਲ ਵਿਚ ਤੀਆਂ ਦਾ ਤਿਉਹਾਰ ਮਨਾਇਆ। ਪਟਿਆਲਾ ਈਲੀਟ ਦੇ ਮੈਂਬਰਾਂ ਅਨੂ ਜੁਨੇਜਾ, ਨੀਰੂ ਕਥੂਰੀਆ, ਸ਼ੈਲੀ ਕ’ਹਲੀ, ਮਾਧਵੀ ਅਗਰਵਾਲ, ਕੋਮਲ ਸਹਿਗਲ ਵੱਲੋਂ ਸਾਂਝੇ ਰੂਪ ਵਿਚ ਆਯੋਜਿਤ ਤੀਆਂ ਦਾ ਤਿਉਹਾਰ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।
ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਔਰਤਾਂ ਨੇ ਗਿੱਧਾ ਪਾਇਆ।। ਗਿੱਧੇ ਵਿਚ ਚੜ੍ਹਦੀ ਤੋਂ ਚੜ੍ਹਦੀ ਬੋਲੀ ਪਾ ਕੇ ਪੰਜਾਬਣਾਂ ਨੇ ਇੱਕ ਵਾਰ ਤਾਂ ਪਿੰਡਾਂ ਵਿਚ ਲਗਦੀਆਂ ਤੀਆਂ ਮੌਕੇ ਪੈਂਦਾ ਗਿੱਧਾ ਚੇਤੇ ਕਰਵਾ ਦਿੱਤਾ।
ਇਸ ਮੌਕੇ ਔਰਤਾਂ ਨੇ ਲੋਕ ਗੀਤਾਂ ਨਾਲ ਪੂਰਾ ਰੰਗ ਬੰਨਿਆਂ। ਰਿਵਾਇਤੀ ਪੌਸ਼ਾਕਾਂ ਵਿਚ ਸਜ-ਧਜ ਕੇ ਆਈਆਂ ਪੰਜਾਬਣਾਂ ਨੇ ਖੀਰ-ਪੂੜਿਆਂ ਦਾ ਵੀ ਖ਼ੂਬ ਲੁਤਫ਼ ਲਿਆ।
ਇਸ ਮੌਕੇ ਉਨ੍ਹਾਂ ਇਸ ਤਰ੍ਹਾਂ ਦੇ ਮੇਲੇ ਲਗਾਉਣ ਨਾਲ ਆਪਸੀ ਭਾਈਚਾਰਕ ਸ਼ਾਝ ਵਧਦੀ ਹੈ ਅਤੇ ਪੁਰਾਤਨ ਸਭਿਆਚਾਰ ਨਾਲ ਲੋਕਾਂ/ਨਵੀ ਪੀੜ੍ਹੀ ਨੂੰ ਜੋੜ ਕੇ ਰੱਖਿਆ ਜਾ ਸਕਦਾ ਹੈ। ਇਸ ਮੌਕੇ ਪੰਜਾਬੀ ਸਭਿਆਚਾਰ ਨਾਲ ਭਰਪੂਰ ਲੋਕ ਸਗੀਤ ਪੇਸ਼ ਕਰਕੇ ਲੋਕਾਂ ਦੀ ਵਾਹ ਵਾਹ ਖੱਟੀ ਅਤੇ ਈਲੀਟ ਪਟਿਆਲਾ ਵਲੋਂ ਸਮਾਜਿਕ ਕੁਰੀਤੀਆਂ ਖਿਲਾਫ ਦਰਸ਼ਕਾ ਨੂੰ ਸੁਨੇਹਾਂ ਦੇਣ ਕੋਸਿਸ਼ ਵੀ ਕੀਤੀ ਗਈ। ਈਲੀਟ ਮੈਂਬਰਾਂ ਨੇ ਸਾਂਝੇ ਰੂਪ ਵਿਚ ਦੱਸਿਆ ਕਿ ਪੰਜਾਬ ਉੱਪਰ ਲੱਗੇ ਕੰਨਿਆ ਭਰੂਣ ਹੱਤਿਆ ਵਰਗੇ ਕਲੰਕ ਨੂੰ ਧੋਣਾ ਹੈ ਅਤੇ ਲੋਕਾ ਨੂੰ ਕੁੜੀਆਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ।
ਪਟਿਆਲਾ ਈਲੀਟ ਵੱਲੋਂ ਤੀਆਂ ਦੇ ਤਿÀਹਾਰ ਮੌਕੇ ਤੀਆਂ ਦੀ ਰਵਾਇਤ ਮੁਤਾਬਕ ਲੋਕ ਗੀਤ, ਗਿੱਧਾ, ਭੰਗੜਾ ਪਾਇਆ ਗਿਆ ਅਤੇ ਸਾਰਿਆਂ ਨੇ ਤਿਉਹਾਰ ਵਿਚ ਹਿੱਸਾ ਲੈ ਕੇ ਤੀਆਂ ਦੇ ਤਿਉਹਾਰ ਨੂੰ ਯਾਦਗਾਰੀ ਬਣਾਇਆ।

