ਨਾਰਦਨ ਰੇਲਵੇ ਮੈਨਸ ਯੂਨੀਅਨ ਵੱਲੋਂ ਅੰਤਰਰਾਸ਼ਟਰੀ ਯੂਥ ਡੇ ਮਨਾਇਆ
ਪਟਿਆਲਾ, 13 ਅਗਸਤ (ਮਧੂਸਾਰ ਬਿਊਰੋ)
ਤਰਾਜਪੁਰਾ ਦੇ ਏ.ਡੀ.ਈ.ਐਨ. ਦਫ਼ਤਰ ਦੇ ਬਾਹਰ ਨਾਰਦਨ ਯੂਨੀਅਨ ਮੈਨਸ ਵੱਲੋਂ ਨੌਜਵਾਨਾਂ ਦੀ ਗੇਟ ਮੀਟਿੰਗ ਕੀਤੀ ਗਈ। ਮੀਟਿੰਗ ਰਾਜਪੁਰਾ, ਸ਼ੰਭੂ, ਸਾਧੂਗੜ੍ਹ, ਸਰਾਏਂ ਬੰਜਰਾ ਦੇ ਨੌਜਵਾਨਾਂ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕੀਤੀ।
ਇਸ ਮੌਕੇ ਬੋਲਦਿਆਂ ਯੂਥ ਮੀਟਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਯੂਨੀਅਨ ਦੀ ਵਿਚਾਰਧਾਰਾ ਜੁੜਨ ਦੀ ਲੋੜ ਹੈ ਕਿਉਂਕਿ ਸੰਗਠਨ ਵਿੱਚ ਨੌਜਵਾਨਾਂ ਦੀ ਭਾਗੇਦਾਰੀ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਈਆਂ ਨਾਰਦਨ ਰੇਲਵੇ ਮੈਨਸ ਯੂਨੀਅਨ (ਅੰਬਾਲਾ ਮੰਡਲ) ਪਿਛਲੇ ਦਿਨੀਂ ਇਕ ਯੂਥ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਪੂਰੇ ਉੱਤਰ ਭਾਰਤ ਦੀ ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਯੂਥ ਵਿੰਗ ਦੇ ਉਪ ਪ੍ਰਧਾਨ ਮਹਿੰਦਰ ਪਾਸਵਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਸਾਨੂੰ ਆਪਣੀ ਯੂਨੀਅਨ ਪ੍ਰਤੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਸੰਗਠਨ ਵਿੱਚ ਜਿਸ ਤਰੀਕੇ ਨਾਨ ਨੌਜਵਾਨਾਂ ਦੀ ਭਾਗੇਦਾਰੀ ਵੱਧ ਰਹੀ ਹੈ। ਇਹ ਸੰਗਠਨ ਲਈ ਚੰਗੀ ਨਿਸ਼ਾਨੀ ਹੈ। ਇਸ ਮੌਕੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ, ਉੱਪ ਪ੍ਰਧਾਨ ਰਾਮ ਸਲੇਸ਼ ਮਾਂਜੀ, ਅਨੂਪ ਸ਼ਰਮਾ, ਭੁਪਿੰਦਰ ਸਿੰਘ, ਪਿੰਟੂ ਕੁਮਾਰ, ਰਿਸ਼ੀ ਪਾਲ, ਗੁਰਸ਼ਰਨ ਦੀਪ ਸਿੰਘ ਅਤੇ ਹੋਰ ਨੌਜਵਾਨ ਹਾਜਰ ਸਨ।

