ਦੰਦਾਂ ਦੀਆਂ ਬਿਮਾਰੀਆਂ ਦਾ ਚੈਕ ਅੱਪ ਕੈਂਪ ਦਾ ਆਯੋਜਨ ਹਰ ਇੱਕ ਇਨਸਾਨ ਨੂੰ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਹਰਨੇਕ ਮਹਿਲ ।
ਪਟਿਆਲਾ 5 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੋਕ ਭਲਾਈ ਕੰਮਾ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਥਾਨਕ ਲੋਕ ਭਲਾਈ ਯੂਥ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਸਿੰਗਲਾ ਡੈਂਟਲ ਕਲੀਨਿਕ ਗੋਬਿੰਦ ਬਾਗ ਪਟਿਆਲਾ ਵੱਲੋਂ ਪਿੰਡ ਚੌਰਾ ਦੇ ਗੁਰਦੂਆਰਾ ਸਾਹਿਬ ਨੇੜੇ ਸਾਹਿਬ ਕਲੀਨਿਕ ਦੇ ਹਾਲ ਵਿੱਚ ਦੰਦਾਂ ਦਾ ਫਰੀ ਚੈੱਕ ਅੱਪ ਕੈਂਪ ਦਾ ਅਯੋਜਨ ਕੀਤਾ । ਇਸ ਕੈਂਪ ਦਾ ਉਦਘਾਟਨ ਸਮਾਜ ਸੇਵਕ ਹਰਨੇਕ ਸਿੰਘ ਮਹਿਲ ਨੇ ਕੀਤਾ।
ਉਹਨਾਂ ਲੋਕਾਂ ਦੇ ਇਕੱਠ ਨੂੰ ਸਬੋਧਨ ਕਰਦਿਆ ਕਿਹਾ ਕਿ ਹਰ ਇੱਕ ਇਨਸਾਨ ਨੂੰ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ, ਅਤੇ ਗਰੀਬ ਜਰੂਰਤ ਮੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਕੈਂਪ ਵਿੱਚ ਡਾਕਟਰ ਪੂਜਨ ਗੁਪਤਾ, ਡਾ ਇਸ਼ਾਨ ਸਿੰਗਲਾ ਨੇ 150 ਮਰੀਜ ਦੇ ਦੰਦ ਚੈਕ ਕੀਤੇ ਅਤੇ ਫਰੀ ਵਿੱਚ ਦਵਾਈਆਂ ਵੀ ਦਿੱਤੀਆਂ। ਸਮਾਗਮ ਦੇ ਅਖੀਰ ਵਿੱਚ ਵਿਜੇ ਕੁਮਾਰ ਭੀਖੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਰਾਮ, ਕਾਲੀ, ਡਾ ਇਸ਼ਾਨ ਸਿੰਗਲਾ, ਡਾ ਪੂਜਨ ਗੁਪਤਾ ਆਦਿ ਹਾਜਰ ਸਨ।

