ਪਟਿਆਲਾ

ਸੁਰ ਸੰਗਮ ਮਿਊਜੀਕਲ ਸੁਸਾਇਟੀ ਨੇ ਮਨਾਇਆ ਗਾਇਕ ਕਿਸ਼ੋਰ ਕੁਮਾਰ ਦਾ ਜਨਮ ਦਿਹਾੜਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੁਰ ਸੰਗਮ ਮਿਊਜੀਕਲ ਐਂਡ ਕਲਚਰਲ ਸੁਸਾਇਟੀ (ਰਜਿ.) ਪਟਿਆਲਾ ਵੱਲੋਂ ਗੀਤ ਅਤੇ ਸੰਗੀਤ ਦਾ ਸੁਹਾਨਾ ਸਫ਼ਰ ਵਿਸ਼ੇ ਅਧੀਨ ਮਹਾਨ ਸਿੰਗਰ ਕਿਸ਼ੋਰ ਕੁਮਾਰ ਦੇ ਜਨਮ ਦਿਵਸ ਦੇ ਅਵਸਰ ਤੇ ਭਾਸ਼ਾ ਵਿਭਾਗ ਪਟਿਆਲਾ ਵਿਖੇ ਇੱਕ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਅਜੈ ਸੂਦ ਨੇ ਦੱਸਿਆ ਕਿ ਇਸ ਸੰਗੀਤਮਈ ਪ੍ਰੋਗਰਾਮ ਵਿੱਚ ਲੱਗਭਗ 40-45 ਗਾਇਕਾਂ ਨੇ ਹਿੱਸਾ ਲਿਆ।

ਜਿਨ੍ਹਾਂ ਵਿੱਚ ਸੁਸਾਇਟੀ ਦੇ ਚੇਅਰਮੈਨ ਅਜੈ ਸੂਦ, ਜਨਰਲ ਸਕੱਤਰ ਅਰੁਣ ਸੂਦ, ਮੀਤ ਪ੍ਰਧਾਨ ਸ਼ੱਮੀ ਸਹਿਗਲ, ਕੈਸ਼ੀਅਰ ਹਰਮਿੰਦਰ ਸੰਧੂ ਅਤੇ ਪੀ.ਆਰ.ਓ. ਪੰਮੀ ਬੇਦੀ ਤੋਂ ਇਲਾਵਾ ਜੋਤੀ ਭਾਰਤੀ ਰਾਣਾ, ਹਰਮੀਤ ਸਿੰਘ, ਵਿਕਾਸ ਪਾਠਕ, ਕੁਲਦੀਪ ਕੌਰ ਦੀਪੀ, ਰਮਨਦੀਪ ਕੌਰ, ਪ੍ਰਮੋਦ ਸ਼ਰਮਾ, ਨਿਤਿਨ ਭਾਰਦਵਾਜ, ਪ੍ਰੇਮ ਸੇਠੀ, ਕੁਲਦੀਪ ਗਰੋਵਰ, ਦਵਿੰਦਰ ਸਿੰਘ ਸੇਠੀ, ਕਮਰਜੀਤ ਸਿੰਘ ਸੇਖੋਂ, ਡਾ. ਰਾਮ ਅਰੋੜਾ, ਬਿੰਦੂ ਅਰੋੜਾ, ਚੰਦਨ ਸ਼ੁਕਲਾ, ਐਡ. ਪ੍ਰਿੰਸ ਸ਼ਰਮਾ, ਅਭੀਜੀਤ, ਭੁਪਿੰਦਰ ਸਿੰਘ, ਮਨਜੀਤ ਕੌਰ, ਲਲਿਤ ਛਾਬੜਾ, ਪ੍ਰੀਤੀ ਗੁਪਤਾ, ਨਵੇਤਾ ਸ਼ਰਮਾ, ਗੁਲਸ਼ਨ ਸ਼ਰਮਾ, ਹਰਮਿੰਦਰ ਸਿੰਘ, ਸੁਨੀਲ ਗਰਗ, ਸੁਨੀਲ ਦੱਤ ਵੱਲੋਂ ਸਿੰਗਰ ਕਿਸ਼ੋਰ ਕੁਮਾਰ ਵੱਲੋਂ ਗਾਏ ਹੋਏ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਉਨ੍ਹਾਂ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਟਿਆਲਾ ਤੋਂ ਇਲਾਵਾ ਰਾਜਪੁਰਾ, ਅੰਬਾਲਾ, ਸਰਹਿੰਦ ਸ਼ਹਿਰਾਂ ਤੋਂ ਵੀ ਗਾਇਕਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਣ ਸੁਸਾਇਟੀ ਦੇ ਜਨਰਲ ਸਕੱਤਰ ਅਰੁਣ ਸੂਦ ਵੱਲੋਂ ਬਾਖੂਬੀ ਨਿਭਾਇਆ ਗਿਆ।

Leave a Reply

Your email address will not be published. Required fields are marked *