ਪਟਿਆਲਾ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲੇ

ਦਸਤਾਰ ਮੁਕਾਬਲੇ ’ਚ ਨਵਜੋਤ ਸਿੰਘ ਅਤੇ ਦੁਮਾਲਾ ਮੁਕਾਬਲੇ ’ਚ ਨਵਦੀਪ ਕੌਰ ਨੇ ਜਿੱਤਿਆ ਪਹਿਲਾ ਇਨਾਮ
ਦਸਤਾਰ ਅਨਿੱਖੜਵਾਂ ਅੰਗ ਅਜੌਕੀ ਪੀੜੀ ਧਾਰਨ ਕਰੇ : ਪ੍ਰੋ. ਬਡੂੰਗਰ
ਗੁਰੂ ਸਾਹਿਬ ਦੇ ਸੰਕਲਪ ਨਾਲ ਜੋੜਨ ਲਈ ਕੀਤਾ ਜਾ ਰਿਹਾ ਉਪਰਾਲਾ : ਸਤਵਿੰਦਰ ਸਿੰਘ ਟੌਹੜਾ
ਪਟਿਆਲਾ 29 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ’ਚ ਚੱਲ ਰਹੇ 550ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ’ਚ ਧਰਮ ਪ੍ਰਚਾਰ ਕਮੇਟੀ ਅਤੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਦੇ ਸਾਂਝੇ ਉਪਰਾਲੇ ਨਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ।

ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲੇ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ ਭਾਈ ਪ੍ਰਨਾਮ ਸਿੰਘ ਨੇ ਕੀਤੀ। ਇਸ ਮੌਕੇ ਪਟਿਆਲਾ ਅਤੇ ਨਾਭਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਸ਼ਿਰਕਤ ਕਰਨ ਪੁੱਜੇ 1000 ਦੇ ਕਰੀਬ ਵਿਦਿਆਰਥੀਆਂ ਦੀ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ।
ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ’ਚ ਸਿੱਖ ਅਤੇ ਸਿੱਖੀ ਦੀ ਅੱਡਰੀ ਹੋਂਦ ਹਸਤੀ ਹੈ ਅਤੇ ਦਸਤਾਰ ਸਿਰ ’ਤੇ ਸਜੀ ਹੋਣ ਕਰਕੇ ਹੀ ਅੱਜ ਵਿਸ਼ਵ ਭਰ ’ਚ ਸਿੱਖ ਵਿਲੱਖਣ ਪਹਿਚਾਣ ਦਾ ਧਾਰਨੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਦਸਤਾਰ ਅਨਿੱਖੜਵਾ ਅੰਗ ਹੈ ਅਤੇ ਅਜੌਕੀ ਪੀੜੀ ਇਸ ਨੂੰ ਧਾਰਨ ਕਰੇ।
ਮੁਕਾਬਲੇਬਾਜ਼ੀ ਦੌਰਾਨ ਜੱਜ ਵਜੋਂ ਭਗਵੰਤ ਸਿੰਘ ਧੰਗੇੜਾ, ਕਰਨੈਲ ਸਿੰਘ ਨਾਭਾ, ਨਰਿੰਦਰਜੀਤ ਸਿੰਘ, ਗਿਆਨੀ ਰਾਜਿੰਦਰਪਾਲ ਸਿੰਘ ਅਤੇ ਹਰਦੀਪ ਸਿੰਘ ਟਿੱਬਾ ਨੇ ਭੂਮਿਕਾ ਨਿਭਾਈ। ਇਸ ਦੌਰਾਨ ਜੱਜ ਸਾਹਿਬਾਨ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਗਰੁੱਪ-ਏ ’ਚ ਨਵਜੋਤ ਸਿੰਘ ਨੇ ਪਹਿਲਾ, ਨਵਜੋਤ ਸਿੰਘ ਦੂਜਾ ਅਤੇ ਗੁਰਬਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਗਰੁੱਪ-ਬੀ ’ਚ ਮਨਜੋਤ ਸਿੰਘ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਜਾ ਅਤੇ ਏਕ ਅਰਦਾਸ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
ਦੁਮਾਲੇ ਮੁਕਾਬਲੇ ਦੌਰਾਨ ਲੜਕੀਆਂ ’ਚੋਂ ਗਰੁੱਪ-ਏ ’ਚੋਂ ਨਵਦੀਪ ਕੌਰ ਨੇ ਪਹਿਲਾ, ਹਰਦੀਪ ਕੌਰ ਨੇ ਦੂਜਾ ਅਤੇ ਹਰਜੱਸ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਗਦੀ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਨਿੱਘੀ ਯਾਦ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦਾ ਮੰਤਵ ਅੱਜ ਦੀ ਜਵਾਨੀ ਨੂੰ ਗੁਰੂ ਸਾਹਿਬ ਦੇ ਸੰਕਲਪ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਪ੍ਰਚਾਰ ਦੇ ਕਾਰਜਾਂ ਦੇ ਨਾਲ-ਨਾਲ ਅਜੌਕੀ ਪੀੜੀ ਨੂੰ ਬਾਣੀ ਅਤੇ ਬਾਣੀ ਦਾ ਧਾਰਨ ਬਣਾ ਕੇ ਹੀ ਗੁਰੂ ਸਾਹਿਬ ਦੇ ਆਸ਼ੇ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਦਰਸ਼ਨ ਸਿੰਘ ਖਹਿਰਾ, ਜਥੇਦਾਰ ਜੋਗਿੰਦਰ ਸਿੰਘ ਲੌਟ, ਭਾਈ ਪਿ੍ਰਤਪਾਲ ਸਿੰਘ, ਜਗਤਾਰ ਸਿੰਘ ਮਾਜਰੀ, ਰਣਬੀਰ ਸਿੰਘ ਢੀਂਡਸਾ, ਲਖਵਿੰਦਰ ਸਿੰਘ ਖੱਟੜਾ, ਲਖਵੀਰ ਸਿੰਘ ਲੌਟ, ਗੁਰਕਿਰਤ ਕਾਲਸਨਾ, ਗੁਰੀ ਨਲੀਨਾ, ਨਰਿੰਦਰਜੀਤ, ਪ੍ਰਚਾਰਕ ਜਸਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *