ਕੈਨੇਡਾਕੋਮ਼ਾਤ੍ਰੀਚੰਡੀਗੜ੍ਹਜਲੰਧਰਦੇਸ਼-ਵਿਦੇਸ਼ਪੰਜਾਬ

ਓਲੰਪਿਕ: ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ

ਪੈਰਿਸ, 8 ਅਗਸਤ (ਮਧੂਸਾਰ ਬਿਊਰੋ) : ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਪੈਰਿਸ ਓਲੰਪਿਕ ਵਿਚ ਤੀਜੇ ਸਥਾਨ ਦੇ ਮੁਕਾਬਲੇ ਲਈ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 30ਵੇਂ ਤੇ 33ਵੇਂ ਮਿੰਟ ਵਿਚ ਗੋਲ ਕੀਤੇ। ਹਰਮਨਪ੍ਰੀਤ, ਜੋ ‘ਸਰਪੰਚ’ ਦੇ ਨਾਂ ਨਾਲ ਵੀ ਮਕਬੂਲ ਹਨ, ਨੇ ਪੈਰਿਸ ਓਲੰਪਿਕ ਵਿਚ ਕੁੱਲ 11 ਗੋਲ ਕੀਤੇ ਹਨ। ਭਾਰਤ ਲਈ ਪੈਰਿਸ ਓਲੰਪਿਕ ਦਾ ਇਹ ਚੌਥਾ ਤਗ਼ਮਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ।

Leave a Reply

Your email address will not be published. Required fields are marked *