ਪਟਿਆਲਾ

ਬਸੰਤ ਰਿਤੂ ਕਲੱਬ ਨੇ 100 ਛਾਂਦਾਰ ਪੌਦੇ ਲਗਾਏ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਅਜਾਦ ਯੂਥ ਕਲੱਬ ਪਿੰਡ ਖਾਨਪੁਰ ਭੋਗਲਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਭੋਗਲਾ ਵਿਖੇ ਵਣ ਮਹਾ ਉਤਸਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਚਰਨਜੀਤ ਸਿੰਘ ਚੰਨੀ ਨੇ ਕੀਤੀ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਕਲੱਬ ਵੱਲੋਂ ਪਿੰਡ—ਪਿੰਡ, ਸ਼ਹਿਰ—ਸ਼ਹਿਰ ਆਓ ਮਿਲਕੇ ਪੌਦੇ ਲਗਾਈਏ ਤਾਂ ਜੋ ਅਸੀਂ ਵਾਤਾਵਰਨ ਨੂੰ ਬਚਾ ਸਕੀਏ ਦੀ ਮੁਹਿੰਮ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਮੂਹ ਅਧਿਆਪਕਾਂ ਨੇ ਅਤੇ ਸਕੂਲ ਦੇ ਵਿਦਿਆਥੀਆਂ ਨੇ ਨਿੰਮ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ ਅਤੇ 100 ਛਾਂਦਾਰ ਪੌਦੇ ਲਗਾਏ ਗਏ। ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਅਜ਼ਾਦ ਯੂਥ ਕਲੱਬ ਪਿੰਡ ਖਾਨਪੁਰ ਭੋਗਲਾ ਅਤੇ ਬਸੰਤ ਰਿਤੂ ਕਲੱਬ ਨੇ ਮਿਲਕੇ ਰਾਜਪੁਰਾ ਬਲਾਕ ਦੇ ਕਈ

ਪਿੰਡਾਂ ਵਿੱਚ ਵਣ ਮਹਾ ਉਸਤਵ ਆਯੋਜਿਤ ਕਰਕੇ ਸਰਕਾਰੀ ਸਕੂਲਾਂ, ਸਾਂਝੀਆਂ ਥਾਵਾਂ ਤੇ ਛਾਂਦਾਰ ਪੌਦੇ ਲਗਾਏ ਹਨ ਅਤੇ ਲੋਕਾਂ ਨੂੰ ਵਧੇਰੇ ਪੌਦੇ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਹੈ। ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਤਪਦੀ ਗਰਮੀ ਅਤੇ ਤੇਜੀ ਨਾਲ ਹੋ ਰਹੇ ਵਾਤਾਵਰਨ ਵਿੱਚ ਬਦਲਾਅ ਕਾਰਨ ਵਾਤਾਵਰਨ ਵਿੱਚ ਬੜੀ ਭਾਰੀ ਤਬਦੀਲੀ ਹੋ ਰਹੀ ਹੈ ਜ਼ੋ ਕਿ ਸਮੂਹ ਮਨੁੱਖਤਾ ਅਤੇ ਪ੍ਰਾਕਿਰਤੀ ਲਈ ਖਤਰੇ ਦੀ ਘੰਟੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਵਧੇਰੇ ਪੌਣੇ ਲਗਾਉਣ ਦਾ ਹਮਲਾ ਮਾਰਨਾ ਚਾਹੀਦਾ ਹੈ ਅਤੇ ਪੌਦੇ ਲਗਾਉਣ ਨਾਲ ਸਾਡੀ ਜਿੰਮੇਵਾਰੀ ਖਤਮ ਨਹੀਂ ਹੁੰਦੀ ਸਗੋਂ ਲਗਾਏ ਹੋਏ ਪੌਦਿਆਂ ਨੂੰ ਸਿੰਚਣ ਦੀ ਵੀ ਸਾਡੀ ਜਿੰਮੇਵਾਰੀ ਬਣਦੀ ਹੈ। ਤਾਂ ਜ਼ੋ ਸਮਾਂ ਪਾ ਕੇ ਲਗਾਏ ਪੌਦੇ ਦਰਖਤਾਂ ਦਾ ਰੂਪ ਧਾਰਨ ਕਰ ਸਕਣ। ਇਸ ਲਈ ਆਓ ਸਾਰੇ ਮਿਲਕੇ ਆਪਣੇ ਪਿੰਡ, ਆਪਣੇ ਸ਼ਹਿਰ ਨੂੰ ਹਰਾ ਭਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵਧੇਰੇ ਪੌਦੇ ਲਗਾਈਏ। ਇਸ ਪ੍ਰੋਗਰਾਮ ਵਿੱਚ ਰਜਨੀ ਗੌਇਲ, ਕਪਤਾਨ ਸਿੰਘ ਕੰਬੋਜ਼, ਸੀਮਾ ਰਾਣੀ, ਸਿਫਾਲੀ, ਨਿਤਿਨ ਬਾਵਾ, ਹਰਪ੍ਰੀਤ ਅਤੇ ਅਵਨੀਤ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *