ਅੰਮ੍ਰਿਤਸਰਚੰਡੀਗੜ੍ਹਜਲੰਧਰਪੰਜਾਬ

ਗੁਰਦੁਅਰਾ ਰੋਹਲਾ ਸਾਹਿਬ ਜੰਗੀਰਾਣਾ ਵਿਖੇ ਬੁੱਢਾ ਦਲ ਵੱਲੋਂ ਚਾਰ ਕਨਾਲਾਂ ‘ਚ ਜੰਗਲ ਸਥਾਪਤ: ਬਾਬਾ ਬਲਬੀਰ ਸਿੰਘ ਅਕਾਲੀ

ਤਲਵੰਡੀ ਸਾਬੋ:-15 ਅਗਸਤ (ਮਧੂਸਾਰ ਬਿਊਰੋ) ਕੁਦਰਤੀ ਆਫਤਾਂ ਸਮੇਂ ਮਨੁੱਖਤਾ ਦੀ ਪਹਿਲਕਦੀ ਸੇਵਾ ਲਈ ਨਿਹੰਗ ਸਿੰਘ ਫੌਜਾਂ ਨੇ ਯਾਦਗਾਰੀ ਕਾਰਜ ਕੀਤੇ ਹਨ, ਪੰਜਾਬ ਜਾਂ ਹੋਰਨਾਂ ਸੂਬਿਆਂ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਲੰਗਰ, ਪਾਣੀ ਅਤੇ ਲੋੜੇ ਅਨੁਸਾਰ ਰਸੋਈ ਰਾਸ਼ਨ ਦੇ ਨਾਲ ਬਿਸਤਰੇ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ। ਅੱਜ ਵਾਤਾਵਰਣ ਵਿੱਚ ਅਸਾਵਾਂ ਹੋਏ ਤਾਪਮਾਨ ਕਾਰਨ ਵੱਧ ਰਹੀ ਤਪਸ ਤੇ ਠੰਡ ਨੇ ਮਨੁੱਖੀ ਜਿੰਦਗੀ ਨੂੰ ਬੇਹਾਲ ਕੀਤਾ ਹੈ। ਵਾਤਾਵਰਣ ਦੀ ਸਮਤਾ ਲਈ ਰੁੱਖ ਲਗਾਉਣੇ ਲਾਜ਼ਮੀ ਹਨ। ਵਿਕਾਸ ਦੇ ਨਾਮ ਤੇ ਬਣ ਰਹੇ ਨਵੇਂ ਵੱਡੇ ਮਾਰਗਾਂ ਕਾਰਨ ਪੁਰਾਣੇ ਰੁੱਖ ਵੀ ਖਤਮ ਕਰ ਦਿੱਤੇ ਗਏ ਹਨ, ਕਈ ਮੀਲਾਂ ਤੀਕ ਕੋਈ ਰੁੱਖ ਨਜ਼ਰ ਨਹੀਂ ਆਉਂਦਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੁੱਢਾ ਦਲ ਦੀਆਂ ਸਾਰੀਆਂ ਛਾਉਣੀਆਂ ‘ਚ ਖਾਲੀ ਪਈਆਂ ਥਾਵਾਂ ਤੇ ਵਿਉਂਤਬੰਦ ਤਰੀਕੇ ਨਾਲ ਰੁੱਖ ਲਗਾਉਣ ਲਈ ਸਾਰੇ ਛਾਉਣੀਆਂ ਦੇ ਸੇਵਾਦਾਰਾਂ ਨੂੰ ਨਿਰਦੇਸ਼ ਦਿਤੇ ਹਨ। 96 ਕਰੋੜੀ ਦੇ ਅਦੇਸ਼ਾਂ ਅਨੁਸਾਰ ਬਾਬਾ ਸੁਖਵਿੰਦਰ ਸਿੰਘ ਮੋਰ ਵੱਲੋਂ ਗੁ: ਰੋਹਲਾ ਸਾਹਿਬ ਪਾ: ਦਸਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ 4 ਕਨਾਲ ਵਿੱਚ ਵਾਤਾਵਰਣ ਲਹਿਰ ਨੂੰ ਸਮਰਪਿਤ ਇੱਕ ਵਿਸ਼ੇਸ਼ ਕਿਸਮ ਦਾ ਜੰਗਲ ਬਨਾਉਣ ਲਈ ਵੱਖ-ਵੱਖ ਕਿਸਮ ਦੇ ਛਾਂਦਾਰ, ਫੁੱਲਦਾਰ ਅਤੇ ਫੱਲਦਾਰ ਬੂਟੇ ਲਗਾਏ ਹਨ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਮੌਜੂਦਾ ਦੌਰ ਵਿੱਚ ਜੇਕਰ ਮਨੁੱਖ ਸ਼ੁੱਧਤਾ ਵਾਲਾ ਸਾਹ ਲੈਣਾ ਚਾਹੁੰਦਾ ਹੈ ਤਾਂ ਹਰ ਮਨੁੱਖ ਨੂੰ ਬੂਟੇ ਲਗਾ ਕੇ ਹਰ ਥਾਂ ਨੂੰ ਹਰਿਆਵਲੀ ਭਰਿਆ ਬਨਾਉਣਾ ਜ਼ਰੂਰੀ ਹੈ। ਗੁ: ਰੋਹਲਾ ਸਾਹਿਬ ਪਾ: ਦਸਵੀਂ ਜੰਗੀਰਾਣਾ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੰਜ ਸੌ ਦੇ ਕਰੀਬ ਬੂਟੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਧਰੇਖ, ਨਿੰਮ, ਪਿਪਲ, ਬੋਹੜ, ਕਿੱਕਰ, ਬੇਰੀ, ਟਾਹਲੀ, ਅੰਬ, ਜ਼ਾਮਨ, ਗੋਲਡਨ ਗੁਲਾਬੀ ਤੁਣ, ਬ੍ਰਹਮਾਂ ਧਰੇਕ, ਗੁਲਮੋਹਰ, ਸੁਖਚੈਨ, ਬੇੜਾ, ਫੈਂਸਾ ਗੋਲਕਾ, ਪਾਮ, ਲਗਾਠ, ਅਮਰੂਦ, ਕਿੰਨੂ, ਆੜੂ, ਨਿੰਬੂ, ਸੰਤਰਾਂ, ਮਾਲਟਾ, ਨਾਸ਼ਪਾਤੀ ਆਦਿ ਬੂਟੇ ਲਗਾਏ ਗਏ ਹਨ, ਇਹ ਜੰਗਲ ਆਉਂਦੇ ਇਕ ਸਾਲ ਅੰਦਰ ਅੰਦਰ ਆਪਣਾ ਰੂਪ ਪ੍ਰਗਟ ਕਰੇਗਾ।

Leave a Reply

Your email address will not be published. Required fields are marked *