ਪਟਿਆਲਾ

ਹਾਈ ਰਿਸ਼ਕ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਜਣੇਪੇ ਸਿਹਤ ਸੰਸਥਾਵਾਂ ਵਿੱਚ ਕਰਵਾਉਣ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ: ਸਿਵਲ ਸਰਜਨ ਡਾ. ਜਤਿੰਦਰ ਕਾਂਸਲ

ਪਟਿਆਲਾ, 21 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਸੀ ਤ੍ਰਿਪੜੀ ਸੀ ਐਚ ਸੀ ਤ੍ਰਿਪੜੀ ਦਾ ਦੌਰਾ ਕੀਤਾ ਗਿਆ।ਜਿਥੇ ਉਹਨਾਂ ਵੱਲੋਂ ਓ.ਪੀ.ਡੀ., ਲਬਾਰਟਰੀ, ਡਿਸਪੈਂਸਰੀ, ਅਪਰੇਸ਼ਨ ਥਿਏਟਰ, ਐਕਸ-ਰੇ ਵਿੰਗ ਅਤੇ ਟੀਕਾਕਰਨ ਸ਼ੈਸ਼ਨ ਦੌਰਾਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜਾ ਲਿਆ ਗਿਆ।ਸਬੰਧਿਤ ਸਿਹਤ ਸੰਸਥਾ ਵਿੱਚ ਤਇਨਾਤ ਏ.ਐਨ.ਐਮਜ਼ ਵੱਲੋਂ ਤਿਆਰ ਕੀਤੀ ਹਾਈ ਰਿਸ਼ਕ ਗਰਭਵਤੀ ਮਾਵਾਂ ਦੀ ਲਿਸਟ ਚੈਕ ਕੀਤੀ ਗਈ

ਅਤੇ ਹਦਾਇਤ ਵੀ ਕੀਤੀ ਕਿ ਹਰੇਕ ਏ.ਐਨ.ਐਮ ਵੱਲੋਂ ਹਫਤਾਵਾਰੀ ਟੀਕਾਕਰਣ ਸੈਸ਼ਨਾਂ ਤੇ ਮਾਵਾਂ ਤੇ ਬੱਚਿਆਂ ਦੇ ਕੀਤੇ ਜਾਣ ਵਾਲੇ ਟੀਕਾਕਰਨ ਦੀ ਡਿਊ ਲਿਸਟ ਜ਼ਰੂਰ ਤਿਆਰ ਕੀਤੀ ਜਾਵੇ।ਹਰ ਸੈਸ਼ਨ ਤੇ ਡਿਊ ਲਿਸਟ ਮੁਤਾਬਿਕ ਹਰ ਲਾਭਪਾਤਰੀ ਦੀ ਬਣਦੀ ਵੈਕਸੀਨੇਸ਼ਨ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ। ਉਹਨਾਂ ਕਿਹਾ ਕਿ ਆਪਣੇ ਏਰੀਏ ਦੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਗਰਭ ਸਮੇਂ ਦੌਰਾਨ ਘੱਟ ਤੋਂ ਘੱਟ 4 ਚੈਕਅੱਪ ਕਰਵਾਉਣ ਅਤੇ ਜਣੇਪਾ ਸਿਹਤ ਸੰਸਥਾ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ।fੲਸ ਮੌਕੇ ਉਹਨਾਂ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਮੋਨਿਕਾ ਕਟਿਆਲ ਅਤੇ ਸਮੂਹ ਸਟਾਫ ਨੂੰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਏ ਜਾਣ ਦੇ ਨਿਰਦੇਸ਼ ਵੀ ਦਿੱਤੇ ਗਏ।

Leave a Reply

Your email address will not be published. Required fields are marked *