ਪਟਿਆਲਾ

ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ

ਪਟਿਆਲਾ, 13 ਅਕਤੂਬਰ (ਮਧੂਸਾਰ ਬਿਊਰੋ)
ਭਗਤ ਗਰੁੱਪ ਦੇ ਸਥਾਪਨਾ ਦਿਵਸ ਮੌਕੇ ਭਗਤ ਸਿੰਘ ਮੋਟਰ ਕੰਪਨੀ ਪਟਿਆਲਾ ਵਿਖੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਯੋਗ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਜਨਰੇਸ਼ਨ ਵੈਲਫ਼ੇਅਰ ਫ਼ਾਊਂਡੇਸ਼ਨ(ਰਜਿ.) ਪੰਜਾਬ ਵਲੋਂ ਵੀ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ ਗਿਆ। ਇਸ ਕੈਂਪ ਵਿੱਚ ਫ਼ਾਊਂਡੇਸ਼ਨ ਦੇ ਚੇਅਰਮੈਨ ਸ਼ੀ੍ ਕੇ.ਐਸ.ਸੇਖੋਂ ਵਲੋਂ 35ਵੀਂ ਵਾਰ ਅਤੇ ਪੈ੍ਸ ਸੱਕਤਰ ਤੇ ਖਜਾਨਚੀ ਸ਼ੀ੍ ਗੁਰਕੀਰਤ ਸਿੰਘ ਵਲੋਂ ਵੀ 11ਵੀਂ ਖੂਨਦਾਨ ਕੀਤਾ ਗਿਆ। ਕਾਰਜਕਾਰੀ ਮੈਂਬਰ ਸ਼ੀ੍ ਰਾਜ ਕੁਮਾਰ ਅਤੇ ਮੈਂਬਰ ਸ਼ੀ੍ ਗੌਰਵ ਗੁਪਤਾ ਨੇ ਵੀ ਆਪਣਾ ਖੂਨਦਾਨ ਕੀਤਾ। ਜੀ.ਡਬਲਿਊ.ਐਫ਼ ਦੇ ਸੀਨੀਅਰ ਮੀਤ ਪ੍ਧਾਨ ਸ਼ੀ੍ ਭੁਪਿੰਦਰ ਸਿੰਘ ਸੋਹੀ ਤੋਂ ਇਲਾਵਾ ਸ਼ੀ੍ ਮੱਖਣ ਸਿੰਘ ਵੀ ਹਾਜਰ ਰਹੇ।ਚੇਤੇ ਰਹੇ ਕਿ ਫ਼ਾਊਂਡੇਸ਼ਨ ਦੇ ਮੈਂਬਰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਭਗਤ ਗਰੁੱਪ ਦੇ ਐਮ.ਡੀ. ਸ਼ੀ੍ ਜਗਤਜੀਤ ਸਿੰਘ ਵਲੋਂ ਫ਼ਾਊਂਡੇਸ਼ਨ ਮੈਬਰਾਂ ਦਾ ਇਸ ਸਹਿਯੋਗ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *