ਪਟਿਆਲਾ

ਜਿਮਖਾਨਾ ਕਲੱਬ ਮੈਨੇਜਮੈਂਟ ਮੈਂਬਰਾਂ ਨੂੰ ਵਧੀਆ ਸੁਵਿਧਾਵਾਂ ਦੇਣ ਲਈ ਵਚਨਬਧ ਹੈ

ਕਲੱਬ ਵਿਖੇ ਕੈਫੇ ਦਾ ਹੋਇਆ ਉਦਘਾਟਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਮਖਾਨਾ ਕਲੱਬ ਦੇ ਪ੍ਰਧਾਨ ਡਾ.ਸੁਖਦੀਪ ਸਿੰਘ ਬੋਪਾਰਾਏ ਸਕੱਤਰ ਹਰਪ੍ਰੀਤ ਸੰਧੂ ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਵਿਪਿਨ ਸ਼ਰਮਾ ਅਤੇ ਹੋਰ ਮੈਂਬਰਾਂ ਵੱਲੋਂ ਕਲੱਬ ਵਿਖੇ ਬਰਿਸਤਾ ਅਤੇ ਰੋਪੋ ਕੈਫੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ.ਸੁਖੀ ਅਤੇ ਹਰਪ੍ਰੀਤ ਸੰਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਕਲੱਬ ਮੈਨੇਜਮੈਂਟ ਮੈਂਬਰਾਂ ਨੂੰ ਵਧੀਆ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਸਮੇਂ ਸਮੇਂ ਤੇ ਮੈਂਬਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕਲੱਬ ਵਿਚਲੀਆਂ ਸੁਵਿਧਾਵਾਂ ਵਿੱਚ ਵਿਸਥਾਰ ਕੀਤਾ ਜਾਂਦਾ ਹੈ

ਤਾਂ ਜੋ ਕਲੱਬ ਦੇ ਪਰਿਵਾਰਿਕ ਮੈਂਬਰ ਅਤੇ ਉਹਨਾਂ ਦੇ ਬੱਚੇ ਇਹਨਾਂ ਸੁਵਿਧਾਵਾਂ ਦਾ ਵਧੀਆ ਆਨੰਦ ਮਾਣ ਸਕਣ। ਇਸ ਮੌਕੇ ਮੀਤ ਪ੍ਰਧਾਨ ਨੀਰਜ ਗੋਇਲ, ਖਜਾਨਚੀ ਇੰਜੀ. ਏ. ਪੀ ਗਰਗ, ਜੋਇੰਟ ਸਕੱਤਰ ਡਾ. ਸੰਜੇ ਬਾਂਸਲ ਤੋਂ ਇਲਾਵਾ ਡਾ. ਅੰਸ਼ੂਮਨ ਖਰਬੰਦਾ ਅਵਿਨਾਸ਼ ਗੁਪਤਾ, ਬਿਕਰਮਜੀਤ ਸਿੰਘ, ਵਿਨੋਦ ਸ਼ਰਮਾ, ਜਤਿਨ ਮਿੱਤਲ, ਜਤਿਨ ਗੋਇਲ, ਪ੍ਰਦੀਪ ਸਿੰਗ਼ਲਾ, ਦੀਪਕ ਕੰਮਪਾਨੀ, ਸੀ.ਏ ਅਨਿਲ ਅਰੋੜਾ, ਨੀਰਜ ਵਤਸ, ਹਰਵਿੰਦਰ ਨਿੱਪੀ ਕਮਿਸ਼ਨਰ ਡੀ.ਪੀ ਸਿੰਘ, ਕੇ.ਕੇ ਸਹਿਗਲ, ਐਚ.ਐਸ ਬਾਠ, ਐਡ.ਰਵਿੰਦਰ ਕੌਸ਼ਲ, ਅਸ਼ੋਕ ਗੋਇਲ , ਨਵਦੀਪ ਸਿੰਘ, ਸਿਮਰ ਸਿੰਘ, ਸੰਜੀਵ ਮਲਹੌਤਰਾ, ਸੰਚਿਤ ਬੰਸਲ ਐਮ.ਐਮ ਸਿਆਲ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *