ਪਟਿਆਲਾ

ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਟਰੇਨਿੰਗ ਅਭਿਆਸ ਮੌਕ ਡਰਿੱਲਾਂ ਜ਼ਰੂਰੀ – ਕੇਂਦਰੀ ਪ੍ਰਮੂਖ ਪ੍ਰਦੀਪ ਕੁਮਾਰ।

ਪਟਿਆਲਾ, 7 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਫੈਕਟਰੀ ਕਰਮਚਾਰੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਵਲੋਂ ਆਪਣੇ ਘਰ ਪਰਿਵਾਰਾਂ ਕੰਮ ਵਾਲੀਆਂ ਥਾਵਾਂ ਨੂੰ ਬਚਾਉਣ ਸਜਾਉਣ ਅਤੇ ਖੁਸ਼ਹਾਲ ਸੁਰੱਖਿਅਤ ਕਰਨ ਲਈ ਕੋਸ਼ਿਸ਼ਾਂ ਤਾਂ ਕੀਤੀਆਂ ਜਾਂਦੀਆਂ ਹਨ ਪਰ ਆਫ਼ਤ ਪ੍ਰਬੰਧਨ ਫ਼ਸਟ ਏਡ ਸੀ ਪੀ ਆਰ, ਫਾਇਰ ਸੇਫਟੀ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਟ੍ਰੇਨਿੰਗ ਅਤੇ ਅਭਿਆਸ ਦੀ ਕਮੀਂ ਕਰਕੇ, ਐਮਰਜੈਂਸੀ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਲੋਕਾਂ ਦੀ ਅਣਗਹਿਲੀ ਕਾਰਨ ਖਤਮ ਹੋ ਜਾਂਦੀਆਂ ਹਨ ਇਸ ਲਈ ਆਪਣੇ ਘਰ, ਪਰਿਵਾਰਾਂ ,ਮਹੱਲਿਆ, ਅਤੇ ਸੰਸਥਾਵਾਂ ਦੇ ਲੋਕਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀ ਤੋਂ ਬਚਾਉਣ ਲਈ ਫ਼ਸਟ ਏਡ, ਸੀ ਪੀ ਆਰ ,ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਪੀੜਤਾਂ ਨੂੰ ਰੈਸਕਿਯੂ ਕਰਨ ਦੀ ਟ੍ਰੇਨਿੰਗ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਕਰਮਚਾਰੀ ਨੂੰ ਸਮੇਂ ਸਮੇਂ ਜ਼ਰੂਰ ਲੈਣੀ ਚਾਹੀਦੀ ਹੈ ਜੋਂ ਸੰਕਟ ਹਾਦਸਿਆਂ ਦੁਰਘਟਨਾਵਾਂ ਸਮੇਂ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ ਕਿਉਂਕਿ ਦੁਰਘਟਨਾਵਾਂ, ਹਾਦਸੇ, ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਮੌਕੇ ਤੇ ਹਾਜਰ ਲੋਕਾਂ ਅਤੇ ਨੋਜਵਾਨਾਂ ਵਲੋਂ ਤੁਰੰਤ ਮੌਕੇ ਤੇ ਦਿੱਤੀ ਠੀਕ ਫ਼ਸਟ ਏਡ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਸੀ ਪੀ ਆਰ ਜਾਨਾਂ ਬਚਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਹੀਆਂ ਹਨ,

ਇਹ ਵਿਚਾਰ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਕੇਂਦਰੀ ਪ੍ਰਮੁੱਖ ਸ਼੍ਰੀ ਪ੍ਰਦੀਪ ਕੁਮਾਰ ਨੇ ਸ਼ਿਵ ਦਿਆਲ ਸੂਦ ਐਂਡ ਸੰਨਜ਼ ਫੈਕਟਰੀ ਅੰਬਾਲਾ ਵਿਖੇ, ਫੈਕਟਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੋ ਸ਼ਿਫਟਾਂ ਵਿੱਚ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਚਾਨਕ ਹੋਣ ਵਾਲੀਆਂ ਮੌਤਾਂ ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਟਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣੀਆ, ਹਰੇਕ ਸੰਸਥਾ ਦੇ ਪ੍ਰਬੰਧਕਾਂ ਦੀ ਨੇਤਿਕ ਜ਼ੁਮੇਵਾਰੀਆਂ ਹਨ। ਉਨ੍ਹਾਂ ਨੇ ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਸਦਮੇਂ, ਅੰਦਰੂਨੀ ਸੱਟਾਂ, ਅਤੇ ਰਤਵਾਹ, ਗੈਸਾਂ ਧੂੰਏਂ ਮੱਲਵੇ ਵਿੱਚੋਂ ਰੈਸਕਿਯੂ ਕਰਕੇ ਪੀੜਤਾਂ ਨੂੰ ਵੈਟੀਲੈਟਰ ਪੋਜੀਸਨ ਅਤੇ ਸੀ ਪੀ ਆਰ ਅਤੇ ਸੇਫਰ ਢੰਗ ਨਾਲ ਬਣਾਉਟੀ ਸਾਹ ਦੇਣ ਦੇ ਪ੍ਰੈਕਟਿਕਲ ਕਰਵਾਏ। ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ ਅਤੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਸ਼੍ਰੀ ਪੀ ਪੀ ਸਿੰਘ ਡਿਵੈਲਪਮੈਂਟ ਅਫ਼ਸਰ, ਫੈਕਟਰੀ ਕੌਆਰਡੀਨੇਟਰ, ਵਿਜਿਆ ਅਗਰਵਾਲ, ਮੇਨੈਜਰ ਅਤੇ ਦੂਸਰੇ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲੀਂ ਵਾਰ ਇਤਨੇ ਸ਼ਾਨਦਾਰ ਢੰਗ ਤਰੀਕਿਆਂ ਨਾਲ ਟਰੇਨਿੰਗ ਅਤੇ ਅਭਿਆਸ ਕਰਵਾਏ ਗਏ ਹਨ ਜੋਂ ਜ਼ਿੰਦਗੀ ਭਰ ਯਾਦ ਰਹਿਣਗੇ ਅਤੇ ਉਨ੍ਹਾਂ ਵਲੋਂ ਇਸ ਟ੍ਰੇਨਿੰਗ ਬਾਰੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਦੂਸਰੀਆਂ ਫੈਕਟਰੀਆਂ ਦੇ ਕਰਮਚਾਰੀਆਂ ਨੂੰ ਸਿਖਾਏ ਜਾਣਗੇ।

Leave a Reply

Your email address will not be published. Required fields are marked *