ਪਟਿਆਲਾ

ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਮੈਡਮ ਪੂਜਾ ਸਿਆਲ ਦਾ ਸਨਮਾਨ

ਪਟਿਆਲਾ 15 ਮਈ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋਣ ਪੁੱਜੇ ਐਸ.ਡੀ.ਐਮ. ਪਟਿਆਲਾ ਮੈਡਮ ਪੂਜਾ ਸਿਆਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਦਫ਼ਤਰ ਵਿਖੇ ਵਿਸੇਸ ਸਨਮਾਨ ਕੀਤਾ ਗਿਆ।

ਇਸ ਮੌਕੇ ਗੈਰ ਰਸਮੀ ਗੱਲਬਾਤ ਦੌਰਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਮੈਡਮ ਸਿਆਲ ਕੋਲ ਲੰਬੀ ਪ੍ਰਸਾਸ਼ਕੀ ਸੂਝ-ਬੂਝ ਹੈ ਅਤੇ ਆਪਣੇ ਅਹੁੱਦੇ ਦਾ ਗੂੜਾ ਤਜਰਬਾ ਹੈ। ਉਹ ਹਮੇਸਾ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਹਰ ਇਕ ਨੂੰ ਬਣਦਾ ਇਨਸਾਫ ਦੇਣ ਲਈ ਜਾਣੇ ਜਾਂਦੇ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ, ਨਿੱਜੀ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਲਾਭ ਸਿੰਘ ਦੇਵੀਨਗਰ, ਬੀਬੀ ਸਵਿੰਦਰ ਕੌਰ ਚੀਮਾ ਅਤੇ ਹੋਰ ਅਹਿਮ ਸਖਸੀਅਤਾਂ ਹਾਜਰ ਸਨ। ਜ਼ਿਕਰਯੋਗ ਹੈ ਕਿ ਮੈਡਮ ਪੂਜਾ ਸਿਆਲ ਨੇ ਇਸ ਤੋਂ ਪਹਿਲਾਂ ਐਸ.ਡੀ.ਐਮ. ਸ੍ਰੀ ਫ਼ਤਹਿਗੜ੍ਹ ਸਾਹਿਬ ਹੁੰਦੇ ਹੋਏ ਪ੍ਰਭਾਵਸ਼ਾਲੀ ਸੇਵਾਵਾਂ ਨਿਭਾਈਆਂ ਹਨ।

Leave a Reply

Your email address will not be published. Required fields are marked *