ਸਰਕਾਰ ਤੇ ਪ੍ਰਸ਼ਾਸਨ ਅੱਖਾਂ ਬੰਦ ਨਾ ਕਰੇ, ਸਗੋਂ ਵਿਦਿਆਰਥੀਆਂ ਨੂੰ ਇਨਸਾਫ ਦੇਵੇ:– ਰਾਜੂ ਖੰਨਾ, ਲਖਵੀਰ ਖਾਲਸਾ।
ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਧਰਨਾ ਨਿਰੰਤਰ ਜਾਰੀ, ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਵੱਖ ਵੱਖ ਜੱਥੇਬੰਦੀਆਂ ਵੱਡੇ ਪੱਧਰ ਤੇ ਪੁੱਜਣੀਆ ਹੋਈਆ ਸ਼ੁਰੂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੰਗਤਾਂ ਤੇ ਵਿਦਿਆਰਥੀਆਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ।
ਅਮਲੋਹ,18 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਿਛਲੇ ਕਈ ਦਿਨਾਂ ਤੋਂ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਵਿਦਿਆਰਥੀਆਂ ਨੂੰ ਹੱਕ ਅਤੇ ਇਨਸਾਫ ਦਿਵਾਉਣ ਲਈ ਲਈ ਜਿਥੇ ਵੱਖ ਵੱਖ ਜੱਥੇਬੰਦੀਆਂ ਤੇ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਉਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਵਰਕਰਾਂ ਤੇ ਆਗੂਆਂ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਹੱਕ ਵਿੱਚ ਵੱਡੀ ਗਿਣਤੀ ਸ਼ਾਮਿਲ ਹੋ ਕੇ ਧਰਨੇ ਵਿੱਚ ਨਿਰੰਤਰ ਪੁੱਜ ਰਹੇ ਹਨ। ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਜਦੋਂ ਤੱਕ ਵਿਦਿਆਰਥੀਆਂ ਨੂੰ ਮੈਡੀਕਲ ਦੀਆਂ ਸਹੀ ਡਿਗਰੀਆਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜੋ ਯੂਨੀਵਰਸਿਟੀ ਮਨੇਜਮੈਂਟ ਨੇ ਪੁਲਿਸ ਪ੍ਰਸ਼ਾਸਨ ਨਾਲ ਰਲ ਕਿ ਕਸਮੀਰੀ ਵਿਦਿਆਰਥਣਾਂ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਗਈ ਹੈ। ਉਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਹੀ ਨਹੀਂ ਕਰਦੇ ਸਗੋਂ ਉਹਨਾਂ ਵਿਅਕਤੀਆਂ ਨੂੰ ਲੋਕਾਂ ਸਾਹਮਣੇ ਖੜ੍ਹਾ ਕਰਨਾ ਚਾਹੀਦਾ ਹੈ ਜਿਹਨਾਂ ਵੱਲੋਂ ਅਪਣੇ ਹੱਕ ਮੰਗ ਰਹੇ ਵਿਦਿਆਰਥੀਆਂ ਤੇ ਅੰਨੇਵਾਹ ਤਸ਼ੱਦਦ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਫ਼ਤਿਹ ਦੇ ਆਗੂ ਲਖਵੀਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਹਮੇਸ਼ਾ ਹੱਕ ਅਤੇ ਸੱਚ ਤੇ ਪਹਿਰਾ ਦਿੰਦੇ ਆ ਰਹੇ ਹਨ।ਇਸ ਲਈ ਉਹਨਾਂ ਇਹ ਧਰਨਾ ਲਗਾ ਕੇ ਵਿਦਿਆਰਥੀਆਂ ਦੇ ਹੱਕ ਮੰਗੇ ਜਾ ਰਹੇ ਹਾਂ।
ਉਹਨਾਂ ਸਮੁੱਚੇ ਜਾਗਦੀ ਜ਼ਮੀਰ ਵਾਲਿਆਂ ਨੂੰ ਇਸ ਧਰਨੇ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਇਸ ਧਰਨੇ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ,ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਤਿੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਮਾਜਰੀ, ਹਰਬੰਸ ਸਿੰਘ ਬਡਾਲੀ, ਕੁਲਦੀਪ ਸਿੰਘ ਮੁੱਢੜੀਆ,ਹਰਕੰਵਲ ਸਿੰਘ ਖਾਲਸਾ, ਤਰਸੇਮ ਸਿੰਘ ਤੂਫਾਨ, ਮਲਕੀਤ ਸਿੰਘ ਅੰਬੇਮਾਜਰਾ,ਬੀਬੀ ਚਰਨਜੀਤ ਕੌਰ ਧੂੜੀਆ, ਗੁਰਮੀਤ ਸਿੰਘ ਦਿੱਤੂਪੁਰ,ਬੀਬੀ ਕੁਲਜੀਤ ਕੌਰ ਭੜੀ,ਅਵਤਾਰ ਸਿੰਘ ਕੌਰਜੀਵਾਲ, ਪਰਮਜੀਤ ਸਿੰਘ ਸੀੜਾ, ਸੰਤੋਖ ਸਿੰਘ ਖਨਿਆਣ ਤੋਂ ਇਲਾਵਾ ਹੋਰ ਵੀ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।ਅੱਜ ਦੇ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।ਇਸ ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਗੁਰਦੀਪ ਸਿੰਘ ਮੰਡੋਫਲ, ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਬਹਾਦਰ ਸਿੰਘ ਹੈਬਤਪੁਰ, ਗੁਰਬਖਸ਼ ਸਿੰਘ ਬੈਣਾ, ਕੁਲਦੀਪ ਸਿੰਘ ਮਛਰਾਈ,ਯੂਥ ਆਗੂ ਹਰਵਿੰਦਰ ਸਿੰਘ ਬਿੰਦਾ,ਕੇਵਲ ਖਾ ਧਰਮਗੜ,ਪਾਲ ਸਿੰਘ ਖੁੰਮਣਾ, ਗੁਰਜੀਤ ਸਿੰਘ ਕੋਟਲਾ, ਸਤਨਾਮ ਸਿੰਘ ਡਡਹੇੜੀ, ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਂਬਰੀ, ਸੁਰਜੀਤ ਸਿੰਘ ਬਰੌਗਾ,ਕਾਲਾ ਅਰੌੜਾ, ਅੰਗਰੇਜ਼ ਸਿੰਘ ਲਾਡਪੁਰ, ਗੁਰਜੀਤ ਸਿੰਘ ਮੰਡੀ, ਗੁਰਮੀਤ ਸਿੰਘ ਭੱਟੋ, ਬਹਾਦਰ ਸਿੰਘ ਭੱਦਲਥੂਹਾ,ਸੋਨੀ ਕਲਾਲਮਾਜਰਾ, ਜੁਝਾਰ ਸਿੰਘ ਮਛਰਾਏ,ਜੱਗੀ ਬੁੱਗਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਨੌਜਵਾਨ ਤੇ ਐਸ ਓ ਆਈ ਜੱਥੇਬੰਦੀ ਦੇ ਵਿਦਿਆਰਥੀ ਧਰਨੇ ਵਿੱਚ ਮੌਜੂਦ ਰਹੇ।ਇਸ ਧਰਨੇ ਵਿੱਚ ਆਈਆਂ ਵੱਡੀ ਗਿਣਤੀ ਸੰਗਤਾਂ ਲਈ ਲੰਗਰਾਂ ਦੀਆਂ ਸੇਵਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰ ਮੰਡੀਗੌਬਿੰਦਗੜ ਵੱਲੋਂ ਨਿਰੰਤਰ ਜਾਰੀ ਹਨ।

